ਨਗਰ ਕੌਂਸਲ ਚੋਣਾਂ ਦੇ 15 ਵਾਰਡਾਂ ’ਚੋਂ ਸੱਤਾਧਾਰੀ ਕਾਂਗਰਸ ਦੇ ਉਮੀਦਵਾਰਾਂ ਨੇ 13 ’ਤੇ ਸ਼ਾਨਦਾਰ ਜਿੱਤ ਕੀਤੀ ਦਰਜ

Wednesday, Feb 17, 2021 - 12:32 PM (IST)

ਨਗਰ ਕੌਂਸਲ ਚੋਣਾਂ ਦੇ 15 ਵਾਰਡਾਂ ’ਚੋਂ ਸੱਤਾਧਾਰੀ ਕਾਂਗਰਸ ਦੇ ਉਮੀਦਵਾਰਾਂ ਨੇ 13 ’ਤੇ ਸ਼ਾਨਦਾਰ ਜਿੱਤ ਕੀਤੀ ਦਰਜ

ਭਵਾਨੀਗੜ੍ਹ (ਕਾਂਸਲ) : ਸਥਾਨਕ ਨਗਰ ਕੌਂਸਲ ਦੇ 15 ਵਾਰਡਾਂ ਲਈ 14 ਫ਼ਰਵਰੀ ਨੂੰ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ ’ਚ ਸਾਹਮਣੇ ਆਏ ਨਤੀਜਿਆਂ ’ਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ 15 ਵਾਰਡਾਂ ’ਚੋਂ 13 ਵਾਰਡਾਂ ’ਚ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਇਕ ਵਾਰਡ ’ਚੋਂ ਸ਼ੋਮਣੀ ਅਕਾਲੀ ਦਲ ਬਾਦਲ ਅਤੇ ਇਕ ਵਾਰਡ ’ਚੋਂ ਸ੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੀ ਸਰਪ੍ਰਸਤੀ ਵਾਲੀ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ , ਜਦੋਂ ਕਿ ਨਗਰ ਕੌਂਸਲ ਦੀਆਂ ਇਨ੍ਹਾਂ ਚੋਣਾਂ ’ਚ ਪਹਿਲੀ ਵਾਰ ਮੈਦਾਨ ’ਚ ਆਮ ਆਦਮੀ ਪਾਰਟੀ ਦੀ ਝੋਲੀ ਪੂਰੀ ਤਰ੍ਹਾਂ ਖ਼ਾਲੀ ਰਹੀ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਦਾ ਕਬਜ਼ਾ ,13 ’ਚੋਂ 10 ’ਤੇ ਕਾਂਗਰਸ ਜੇਤੂ

ਨਗਰ ਕੌਂਸਲ ਦੀਆਂ ਚੋਣਾਂ ਲਈ 14 ਫ਼ਰਵਰੀ ਨੂੰ ਹੋਈ ਵੋਟਿੰਗ ਦੀ ਗਿਣਤੀ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਸਥਿਤ ਯੋਗਾ ਹਾਲ ਵਿਖੇ ਹੋਈ। ਜਿਥੇ ਸਾਹਮਣੇ ਆਏ ਨਤੀਜਿਆਂ ’ਚ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸਤਿੰਦਰ ਕੌਰ, ਵਾਰਡ ਨੰਬਰ 2 ਤੋਂ ਕਾਂਗਰਸ ਦੇ ਨਰਿੰਦਰ ਸਿੰਘ, ਵਾਰਡ ਨੰਬਰ 3 ਤੋਂ ਸ਼ੋਮਣੀ ਅਕਾਲੀ ਦਲ ਡੈਮੋਕਰੇਟਿਕ ਦੀ ਸਰਪ੍ਰਸਤੀ ਵਾਲੀ ਆਜ਼ਾਦ ਉਮੀਦਵਾਰ ਜਸਪਾਲ ਕੌਰ, ਵਾਰਡ ਨੰਬਰ 4 ਕਾਂਗਰਸ ਦੇ ਸੰਜੀਵ ਕੁਮਾਰ ਉਰਫ ਸੰਜੂ ਵਰਮਾ, ਵਾਰਡ ਨੰਬਰ 5 ਤੋਂ ਕਾਂਗਰਸ ਦੀ ਹਰਵਿੰਦਰ ਕੌਰ, ਵਾਰਡ ਨੰਬਰ 6 ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਗੁਰਵਿੰਦਰ ਸਿੰਘ ਸੱਗੂ, ਵਾਰਡ ਨੰਬਰ 7 ਤੋਂ ਕਾਂਗਰਸ ਦੀ ਸੁਖਜੀਤ ਕੌਰ ਘਾਬਦੀਆਂ, ਵਾਰਡ ਨੰਬਰ 8 ਤੋਂ ਕਾਂਗਰਸ ਦੇ ਗੁਰਤੇਜ ਸਿੰਘ, ਵਾਰਡ ਨੰਬਰ 9 ਤੋਂ ਕਾਂਗਰਸ ਦੇ ਸੁਖਵਿੰਦਰ ਸਿੰਘ, ਵਾਰਡ ਨੰਬਰ 10 ਤੋਂ ਕਾਂਗਰਸ ਦੇ ਹਰਮਨਪ੍ਰੀਤ ਸਿੰਘ, ਵਾਰਡ ਨੰਬਰ 11 ਤੋਂ ਕਾਂਗਰਸ ਦੀ ਨੇਹਾ ਰਾਣੀ ਸਲਦੀ, ਵਾਰਡ ਨੰਬਰ 12 ਤੋਂ ਕਾਂਗਰਸ ਦੇ ਸੰਜੀਵ ਕੁਮਾਰ ਲਾਲਕਾ, ਵਾਰਡ ਨੰਬਰ 13 ਤੋਂ ਕਾਂਗਰਸ ਦੀ ਮੋਨਿਕਾ ਮਿੱਤਲ, ਵਾਰਡ ਨੰਬਰ 14 ਤੋਂ ਕਾਂਗਰਸ ਦੀ ਵਿੱਦਿਆ ਦੇਵੀ ਅਤੇ ਵਾਰਡ ਨੰਬਰ 15 ਤੋਂ ਕਾਂਗਰਸ ਦੇ ਸਵਰਨਜੀਤ ਸਿੰਘ ਜੇਤੂ ਰਹੇ।

ਇਹ ਵੀ ਪੜ੍ਹੋ : ਨਗਰ ਕੌਂਸਲ ਚੋਣਾਂ : ਆਦਮਪੁਰ 'ਚ ਕਾਂਗਰਸ ਦੀ ਹੂੰਝਾ ਮਾਰ ਜਿੱਤ, 13 'ਚੋਂ 11 ਵਾਰਡ ਜਿੱਤੇ

ਦੂਜੇ ਪਾਸੇ ਇਸ ਮੌਕੇ ਹਾਰ ਦਾ ਸਾਹਮਣਾ ਕਰ ਰਹੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਅਤੇ ਆਜ਼ਾਦ ਚੋਣ ਲੜੇ ਕੁਝ ਉਮੀਦਵਾਰਾਂ ਵੱਲੋਂ ਕਥਿਤ ਤੌਰ ’ਤੇ ਸੱਤਾਧਾਰੀ ਕਾਂਗਰਸ ਪਾਰਟੀ ਉਪਰ ਧੱਕੇਸ਼ਾਹੀ ਕਰਨ ਅਤੇ ਗਿਣਤੀ ’ਚ ਗੜਬੜੀ ਅਤੇ ਈ. ਵੀ. ਐੱਮ ਮਸ਼ੀਨਾਂ ਨਾਲ ਛੇੜਛਾੜ ਕਰਨ ਦੇ ਦੋਸ਼ ਵੀ ਲਗਾਏ ਗਏ। ਵਾਰਡ ਨੰਬਰ ਇਕ ਤੋਂ ਆਜ਼ਾਦ ਉਮੀਦਵਾਰ ਚੋਣ ਲੜ ਰਹੀ ਉਮੀਦਵਾਰ ਦੇ ਪਤੀ ਸੁਖਜਿੰਦਰ ਸਿੰਘ ਰੀਟੂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਵਾਰਡ ਦੀਆਂ ਈ. ਵੀ. ਐੱਮ ਮਸ਼ੀਨਾਂ ਦੀਆਂ ਸੀਲਾਂ ਟੁੱਟੀਆਂ ਹੋਈਆ ਸਨ। 

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 

 


author

Anuradha

Content Editor

Related News