ਭਾਜਪਾ ਵਰਕਰਾਂ ਨੂੰ ਘੱਟ ਸਮਝਣ ਦੀ ਗਲਤੀ ਨਾ ਕਰਨ ਕਾਂਗਰਸੀ : ਅਸ਼ਵਨੀ ਸ਼ਰਮਾ

Sunday, Jan 10, 2021 - 11:08 PM (IST)

ਭਾਜਪਾ ਵਰਕਰਾਂ ਨੂੰ ਘੱਟ ਸਮਝਣ ਦੀ ਗਲਤੀ ਨਾ ਕਰਨ ਕਾਂਗਰਸੀ : ਅਸ਼ਵਨੀ ਸ਼ਰਮਾ

ਜਲੰਧਰ, (ਰਾਹੁਲ/ਗੁਲਸ਼ਨ)- ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ, ਸੂਬੇ ਦੀ ਤਰਸਯੋਗ ਕਾਨੂੰਨ-ਵਿਵਸਥਾ ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਰੁੱਧ ਮਾਮਲਾ ਦਰਜ ਕਰਵਾਉਣ ਤੇ ਉਸ ਦੀ ਗ੍ਰਿਫਤਾਰੀ ਸਬੰਧੀ ਪ੍ਰਦੇਸ਼ ਭਾਜਪਾ ਨੇ ਅੱਜ ਕੰਪਨੀ ਬਾਗ ’ਚ ਆਪਣੀ ‘ਹੁੰਕਾਰ’ ਭਰੀ ਹੈ। ਇਸ ਲੜੀ ’ਚ ਜਲੰਧਰ ਭਾਜਪਾ ਵੱਲੋਂ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ’ਚ ਸ਼੍ਰੀ ਰਾਮ ਚੌਕ (ਕੰਪਨੀ ਬਾਗ) ’ਚ ਭਾਰੀ ਗਿਣਤੀ ’ਚ ਭਾਜਪਾ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ, ਸਾਬਕਾ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਨਰਿੰਦਰ ਸਿੰਘ ਰੈਨਾ, ਤੀਕਸ਼ਣ ਸੂਦ, ਸੂਬਾ ਭਾਜਪਾ ਦੇ ਜਨਰਲ ਸੈਕਟਰੀ ਜੀਵਨ ਗੁਪਤਾ, ਰਾਕੇਸ਼ ਰਾਠੌਰ, ਦਿਆਲ ਸਿੰਘ ਸੋਢੀ, ਰਾਜੇਸ਼ ਬਾਘਾ ਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਵੀ ਸਨ।

PunjabKesariਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ਤੇ ਅਮਨ-ਸ਼ਾਂਤੀ ਨੂੰ ਤਰਸਯੋਗ ਹਾਲਤ ’ਚ ਪਹੁੰਚਾ ਦਿੱਤਾ ਹੈ। ਕਾਂਗਰਸ ਪੰਜਾਬ ਨੂੰ 1984 ਦੇ ਅੱਤਵਾਦ ਦੇ ਦੌਰ ’ਚ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਭਾਜਪਾ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਨੂੰ ਉਸ ਦੇ ਇਸ ਮਕਸਦ ’ਚ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਸ਼ਾਸਨ ਸ਼ਾਂਤੀ ਦੀ ਗਾਰੰਟੀ ਹੈ। ਅਮਨ-ਸ਼ਾਂਤੀ ਲਈ ਹਰ ਕੁਰਬਾਨੀ ਦੇਣ ਲਈ ਸਾਡੇ ਵਰਕਰ ਤਿਆਰ ਹਨ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਮੀਡੀਆ ਦੇ ਸਾਹਮਣੇ ਸ਼ਰੇਆਮ ਪੰਜਾਬ ਦੀਆਂ ਸੜਕਾਂ ’ਤੇ ਲਾਸ਼ਾਂ ਵਿਛਾਉਣ ਦੇ ਬਿਆਨ ਦੇ ਰਹੇ ਹਨ ਪਰ ਪੰਜਾਬ ਸਰਕਾਰ ਜਾਂ ਪੁਲਸ ’ਚ ਹਿੰਮਤ ਨਹੀਂ ਹੈ ਕਿ ਉਸ ਖਿਲਾਫ ਕੋਈ ਕਰਵਾਈ ਕਰੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਂ ’ਤੇ ਕਾਂਗਰਸੀ ਭਾਜਪਾ ਆਗੂਆਂ ਅਤੇ ਵਰਕਰਾਂ ’ਤੇ ਜਾਨਲੇਵਾ ਹਮਲੇ ਕਰ ਰਹੇ ਹਨ। ਭਾਜਪਾ ਦਫਤਰਾਂ ’ਤੇ ਹਮਲੇ ਕਰਾਉਣਾ ਕਾਂਗਰਸ ਦੀ ਸੋਚੀ-ਸਮਝੀ ਸਾਜ਼ਿਸ਼ ਹੈ ਤਾਂ ਕਿ ਭਾਜਪਾ ਅਗਲੀਆਂ ਚੋਣਾਂ ’ਚ ਭਾਗ ਨਾ ਲੈ ਸਕੇ। ਉਨ੍ਹਾਂ ਕੈਪਟਨ ਤੇ ਕਾਂਗਰਸੀ ਆਗੂਆਂ ਨੂੰ ਚਿਤਵਾਨੀ ਦਿੰਦਿਆਂ ਕਿਹਾ ਕਿ ਭਾਜਪਾ ਵਰਕਰ ਕਾਂਗਰਸੀਆਂ ਦੀ ਘਟੀਆ ਰਾਜਨੀਤੀ ਤੋਂ ਡਰਨ ਵਾਲੇ ਨਹੀਂ ਹਨ। ਕਾਂਗਰਸ ਭਾਜਪਾ ਨੂੰ ਘੱਟ ਸਮਝਣ ਦੀ ਗਲਤੀ ਨਾ ਕਰੇ।

PunjabKesariਇਸ ਦੌਰਾਨ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਮਨੋਰੰਜਨ ਕਾੀਆ, ਤੀਕਸ਼ਣ ਸੂਦ, ਸਹਿ ਇੰਚਾਰਜ ਨਰਿੰਦਰ ਸਿੰਘ ਰੈਨਾ, ਜਨਰਲ ਸੈਕਟਰੀ ਜੀਵਨ ਗੁਪਤਾ, ਰਾਕੇਸ਼ ਰਾਠੌਰ, ਕੇ. ਡੀ. ਭੰਡਾਰੀ ਆਦਿ ਨੇ ਆਪਣੇ ਸਾਂਝੇ ਸੰਬੋਧਨ ’ਚ ਕਿਹਾ ਕਿ ਕਿਸਾਨਾਂ ਦੀ ਆੜ ’ਚ ਭਾਜਪਾ ਆਗੂਆਂ ’ਤੇ ਹਮਲੇ ਹੋ ਰਹੇ ਹਨ ਪਰ ਸ਼ਾਇਦ ਕਾਂਗਰਸੀ ਇਹ ਨਹੀਂ ਜਾਣਦੇ ਕਿ ਭਾਜਪਾ ਦਾ ਇਤਿਹਾਸ ਸੰਘਰਸ਼ ਦਾ ਰਿਹਾ ਹੈ ਤੇ ਉਹ ਕਾਂਗਰਸੀਆਂ ਦੀ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੀ ਹੈ। ਅੱਜ ਕੈਪਟਨ ਸਰਕਾਰ ਦੀ ਬਦੌਲਤ ਪੰਜਾਬ ਦੇਸ਼ ’ਚ ਸਭ ਤੋਂ ਜ਼ਿਆਦਾ ਸ਼ਰਾਬ ਵੇਚਣ ਵਾਲਾ ਦੂਜਾ ਸੂਬਾ ਬਣ ਗਿਆ ਹੈ ਪਰ ਸ਼ਰਾਬ ਮਾਫੀਆ ’ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹੁਣ ਕਿਸਾਨਾਂ ਦੀ ਭਲਾਈ ਲਈ ਕਾਨੂੰਨ ਬਣਾਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਹੁਣ ਆਪਣੀ ਹੋਂਦ ਬਚਾਉਣ ਲਈ ਕਿਸਾਨਾਂ ਦੇ ਨਾਂ ’ਤੇ ਰਾਜਨੀਤਕ ਰੋਟੀਆਂ ਸੇਕ ਰਹੇ ਹਨ।PunjabKesariਇਸ ਮੌਕੇ ਜਵਾਹਰ ਖੁਰਾਣਾ, ਸੂਬਾ ਬੁਲਾਰੇ ਮਹਿੰਦਰ ਭਗਤ, ਦੀਵਾਨ ਅਮਿਤ ਅਰੋੜਾ, ਅਮਿਤ ਤਨੇਜਾ, ਸੁਖਮਿੰਦਰ ਸਿੰਘ ਗਰੇਵਾਲ, ਭਾਜਪਾ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ, ਵਿਨੋਦ ਸ਼ਰਮਾ, ਸੁਰਿੰਦਰ ਮਹੇ, ਮਿੰਟਾ ਕੋਛੜ, ਅਰੁਣ ਬਜਾਜ, ਸੁਰਦਸ਼ਨ ਸੋਬਤੀ, ਰਾਜੀਵ ਪੰਜਾ, ਜ਼ਿਲਾ ਜਨਰਲ ਸਕੱਤਰ ਭਗਵੰਤ ਪ੍ਰਭਾਕਰ, ਰਾਜੀਵ ਢੀਂਗਰਾ, ਅਮਿਤ ਸਿੰਘ ਸੰਘਾ, ਦਵਿੰਦਰ ਕਾਲੀਆ, ਵਿਵੇਕ ਖੰਨਾ, ਰਾਜੇਸ਼ ਭੱਲਾ, ਪ੍ਰਦੀਪ ਖੁੱਲਰ, ਐੱਚ. ਐੱਸ. ਬੇਦੀ, ਰਮੇਸ਼ ਸ਼ਰਮਾ, ਰਾਜੇਸ਼ ਜੈਨ, ਅਰੁਣ ਖੁਰਾਣਾ, ਡਾ. ਵਿਨੀਤ ਸ਼ਰਮਾ, ਰਾਜੇਸ਼ ਕਪੂਰ, ਅਮਿਤ ਭਾਟੀਆ, ਬ੍ਰਿਜੇਸ਼ ਕੁਮਾਰ, ਗੋਪਾਲ ਕ੍ਰਿਸ਼ਨ ਸੋਨੀ, ਰਾਕੇਸ਼ ਸ਼ਰਮਾ, ਮਹਿੰਦਰ ਪਾਲ, ਸ਼ਿਆਮ ਸ਼ਰਮਾ, ਸ. ਜਗਜੀਤ ਸਿੰਘ, ਅਜੇ ਗੁਪਤਾ, ਨਰੇਸ਼ ਅਰੋੜਾ, ਸੌਰਵ ਸੇਠ, ਅਮਿਤ ਲੂਥਰਾ, ਦਵਿੰਦਰ ਭਾਰਦਵਾਜ, ਰਿਤੇਸ਼ ਨਿਹੰਗ, ਅਮਰਜੀਤ ਸਿੰਘ ਗੋਲਡੀ, ਸ਼ਿਵ ਦਰਸ਼ਨ ਅਭੀ, ਹਰਸ਼ ਭਾਰਦਵਾਜ, ਯੁਵਾ ਮੋਰਚਾ ਦੇ ਪ੍ਰਧਾਨ ਬਲਜੀਤ ਪ੍ਰਿੰਸ, ਭੁਪਿੰਦਰ ਕੁਮਾਰ, ਇੰਡਸਟਰੀ ਸੈੱਲ ਦੇ ਪ੍ਰਧਾਨ ਅਸਮੀ ਦੀਵਾਨ ਹੈਪੀ, ਬੀ. ਸੀ. ਮੋਰਚਾ ਦੇ ਪ੍ਰਧਾਨ ਡਿੰਪੀ ਲੁਬਾਣਾ, ਲੀਗਲ ਸੈੱਲ ਦੇ ਪ੍ਰਧਾਨ ਲਖਨ ਗਾਂਧੀ, ਸਪੋਰਟਸ ਸੈੱਲ ਦੇ ਪ੍ਰਧਾਨ ਸੁਧੀਰ ਠੁਕਰਾਲ, ਮਹਿਲਾ ਮੋਰਚਾ ਪ੍ਰਧਾਨ ਮੀਨੂ ਸ਼ਰਮਾ, ਦਿਨੇਸ਼ ਖੰਨਾ, ਅਸ਼ਵਨੀ ਭੰਡਾਰੀ ਸਮੇਤ ਕਈ ਭਾਜਪਾ ਵਰਕਰ ਮੌਜੂਦ ਸਨ।

PunjabKesariਕਿਸਾਨਾਂ ਦੀ ਪੁਲਸ ਨਾਲ ਹੋਈ ਝੜਪ, ਅਧਿਕਾਰੀਆਂ ਨੇ ਸੰਭਾਲਿਆ ਮੌਕਾਭਾਜਪਾ ਦੇ ਧਰਨੇ ਸਮੇਂ ਕੁਝ ਕਿਸਾਨ ਵੀ ਇੱਥੇ ਪਹੁੰਚ ਗਏ, ਜਿਨ੍ਹਾਂ ਨੂੰ ਰੋਕਣ ਲਈ ਪੁਲਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਇਸ ਦੌਰਾਨ ਪੁਲਸ ਤੇ ਕਿਸਾਨਾਂ ਵਿਚਾਲੇ ਝੜਪ ਵੀ ਹੋਈ ਪਰ ਅਧਿਕਾਰੀਆਂ ਨੇ ਮੌਕਾ ਸੰਭਾਲਦੇ ਹੋਏ ਉਨ੍ਹਾਂ ਨੂੰ ਧਰਨੇ ਦੇ ਸਥਾਨ ਤੋਂ ਪਿੱਛੇ ਹੀ ਰੋਕ ਲਿਆ। ਹਾਲਾਕਿ ਬੀਤੇ ਦਿਨ ਹੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਭਾਜਪਾ ਨੂੰ ਇਹ ਪ੍ਰੋਗਰਾਮ ਨਹੀਂ ਕਰਨ ਦੇਣਗੇ, ਜਿਸ ਕਾਰਣ ਪੁਲਸ ਨੇ ਪਹਿਲਾਂ ਹੀ ਸਾਵਧਾਨੀ ਦੇ ਤੌਰ ’ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਸਨ। ਥੋੜ੍ਹੀ ਗਿਣਤੀ ’ਚ ਪਹੁੰਚੇ ਕਿਸਾਨਾਂ ਨੇ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਜਾਂ ਤਾਂ 15 ਮਿੰਟ ’ਚ ਭਾਜਪਾ ਦਾ ਪ੍ਰੋਗਰਾਮ ਬੰਦ ਕਰਵਾ ਦੇਣ ਜਾਂ ਉਹ ਖੁਦ ਅੱਗੇ ਜਾ ਕੇ ਬੰਦ ਕਰਵਾ ਦੇਣਗੇ। ਬਾਵਜੂਦ ਇਸ ਦੇ ਭਾਜਪਾ ਦਾ ਧਰਨਾ 4 ਘੰਟਿਆਂ ਤੱਕ ਚੱਲਿਆ। ਪ੍ਰੋਗਰਾਮ ਖਤਮ ਹੋਣ ’ਤੇ ਕਿਸਾਨਾਂ ਅਤੇ ਭਾਜਪਾ ਆਗੂਆਂ ਦੇ ਵਾਪਸ ਜਾਣ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।
 


author

Bharat Thapa

Content Editor

Related News