ਨਕੋਦਰ ਕਤਲਕਾਂਡ : 'ਆਪ' 'ਤੇ ਵਰ੍ਹੇ ਵੜਿੰਗ, ਕਿਹਾ, 'ਹੁਣ ਗੁਜਰਾਤ-ਹਿਮਾਚਲ ਛੱਡ ਪੰਜਾਬ ਵੱਲ ਦਿਓ ਧਿਆਨ'
Thursday, Dec 08, 2022 - 11:11 PM (IST)
ਚੰਡੀਗੜ੍ਹ (ਬਿਉਰੋ) : ਪੰਜਾਬ ਕਾਂਗਰਸ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿਚ ਨਾਕਾਮ ਰਹਿਣ 'ਤੇ ਨਿਖੇਧੀ ਕੀਤੀ ਹੈ। ਪਾਰਟੀ ਵੱਲੋਂ ਬੀਤੀ ਰਾਤ ਨਕੋਦਰ ਵਿਚ ਕੱਪੜਾ ਵਪਾਰੀ ਅਤੇ ਉਸ ਦੇ ਸੁਰੱਖਿਆ ਗਾਰਡ ਦੇ ਕਤਲ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਸੂਬਾ ਸਰਕਾਰ 'ਤੇ ਨਿਸ਼ਾਨ ਵਿੰਨ੍ਹਿਆ ਹੈ।
ਇਹ ਖ਼ਬਰ ਵੀ ਪੜ੍ਹੋ - ਰੋਜ਼ੀ-ਰੋਟੀ ਦੀ ਭਾਲ 'ਚ ਸਾਊਦੀ ਅਰਬ ਗਏ ਨੌਜਵਾਨ ਦੀ ਪਰਤੀ ਲਾਸ਼, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਇਨ੍ਹਾਂ ਕਤਲਾਂ 'ਤੇ ਪ੍ਰਤੀਕਰਮ ਦਿੰਦਿਆਂ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ 'ਚ ਜੰਗਲ ਰਾਜ ਦਾ ਬੋਲਬਾਲਾ ਹੈ ਅਤੇ ਅਪਰਾਧੀ ਤੇ ਗੈਂਗਸਟਰ ਬਿਨਾਂ ਕਿਸੇ ਕਾਨੂੰਨ ਦੇ ਡਰ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਵੀ ਹਮਦਰਦੀ ਪ੍ਰਗਟਾਈ ਹੈ। ਅਮਨ-ਕਾਨੂੰਨ ਦੀ ਨਾਕਾਮੀ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿਚ ਨਾਕਾਮ ਰਹੀ ਸਰਕਾਰ ’ਤੇ ਵਰ੍ਹਦਿਆਂ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਆਪਸ ’ਚ ਉਲਝੇ ਪੰਜਾਬ ਪੁਲਸ ਦੇ ਜਵਾਨ, ਇਕ ਨੇ ਪਾੜੀ ਵਰਦੀ ਤਾਂ ਦੂਜੇ ਨੇ ਵਰ੍ਹਾਏ ਡੰਡੇ, ਦੇਖੋ ਵੀਡੀਓ
ਉਨ੍ਹਾਂ ਉਮੀਦ ਜਤਾਈ ਕਿ ‘ਆਪ’ ਲੀਡਰਸ਼ਿਪ ਹੁਣ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਤੋਂ ਹੱਟ ਕੇ ਸ਼ਾਸਨ ਦੀ ਗੰਭੀਰਤਾ ਨੂੰ ਸਮਝੇਗੀ। ਵੜਿੰਗ ਨੇ ਇਨ੍ਹਾਂ ਦੋਵਾਂ ਸੂਬਿਆਂ ਵਿਚ ਸਮੇਂ ਅਤੇ ਸਾਧਨਾਂ ਦੀ ਬਰਬਾਦੀ ਨੂੰ ਲੈ ਕੇ ਪਾਰਟੀ ਨੂੰ ਆੜੇ ਹੱਥੀਂ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।