ਲੁਧਿਆਣਾ ’ਚ ਕੱਖੋਂ ਹੌਲੀ ਹੋਈ ਕਾਂਗਰਸ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
Saturday, Mar 12, 2022 - 06:27 PM (IST)
ਲੁਧਿਆਣਾ (ਹਿਤੇਸ਼) : ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਿੱਥੇ ਕਾਂਗਰਸ ਹੱਥੋਂ ਸੱਤਾ ਚਲੀ ਗਈ ਹੈ, ਉਥੇ ਹੀ ਹੁਣ ਆਪਣਾ ਵਜੂਦ ਬਚਾਉਣ ਦੀ ਚਿੰਤਾ ਵਿਚ ਡੁੱਬ ਗਈ ਹੈ। ਇਸ ਦੇ ਸੰਕੇਤ ਲੁਧਿਆਣਾ ਜ਼ਿਲ੍ਹਾ ਦੇ ਹਾਲਾਤ ਦੇਖਣ ਤੋਂ ਮਿਲਦੇ ਹਨ। ਜਿੱਥੇ ਕਾਂਗਰਸ ਦੇ 8 ਮੌਜੂਦਾ ਵਿਧਾਇਕਾਂ ਵਿਚੋਂ ਇਕ ਵੀ ਨਹੀਂ ਜਿੱਤ ਸਕਿਆ ਹੈ। ਸਗੋਂ 7 ਸੀਟਾਂ ’ਤੇ ਕਾਂਗਰਸ ਦੇ ਉਮੀਦਵਾਰ ਤੀਸਰੇ ਨੰਬਰ ’ਤੇ ਆ ਗਏ ਹਨ। ਇਨ੍ਹਾਂ ਵਿਚ ਖੰਨਾ ਤੋਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੋਂ ਇਲਾਵਾ ਸਮਰਾਲਾ ਦੇ ਰਾਜਾ ਗਿੱਲ, ਸਾਊਥ ਹਲਕੇ ਤੋਂ ਇਸ਼ਰਜੋਤ ਚੀਮਾ, ਸੈਂਟਰਲ ਹਲਕੇ ਤੋਂ ਸੁਰਿੰਦਰ ਡਾਬਰ, ਉੱਤਰੀ ਤੋਂ ਰਾਕੇਸ਼ ਪਾਂਡੇ, ਗਿੱਲ ਤੋਂ ਕੁਲਦੀਪ ਵੈਦ ਅਤੇ ਜਗਰਾਓਂ ਤੋਂ ਜਗਤਾਰ ਸਿੰਘ ਜੱਗਾ ਦਾ ਨਾਮ ਸ਼ਾਮਲ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਵੱਡੀ ਹਾਰ ਤੋਂ ਬਾਅਦ ਪਾਰਟੀ ’ਚ ਉੱਠੀ ਬਗਾਵਤ
ਚਾਰ ਸੀਟਾਂ ’ਤੇ ਚੌਥੇ ਨੰਬਰ ’ਤੇ ਹਨ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ
ਅਕਾਲੀ ਦਲ ਅਤੇ ਬਸਪਾ ਦੀ ਹਾਲਾਤ ਕਾਂਗਰਸ ਤੋਂ ਵੀ ਪਤਲੀ ਹੋ ਗਈ ਹੈ ਜਿਸ ਦੇ ਉਮੀਦਵਾਰ ਲੁਧਿਆਣਾ ਦੀਆਂ ਚਾਰ ਸੀਟਾਂ ’ਤੇ ਚੌਥੇ ਨਬੰਰ ’ਤੇ ਆਏ ਹਨ। ਸੈਂਟਰਲ ਤੋਂ ਪ੍ਰਿਤਪਾਲ ਸਿੰਘ, ਵੈਸਟ ਤੋਂ ਸਾਬਕਾ ਮੰਤਰੀ ਮਹੇਸ਼ਇੰਦਰ ਗਰੇਵਾਲ ਅਤੇ ਉਤਰੀ ਹਲਕੇ ਤੋਂ ਆਰ. ਡੀ. ਸ਼ਰਮਾ ਦਾ ਨਾਮ ਸ਼ਾਮਲ ਹੈ। ਇਥੋਂ ਤਕ ਕਿ ਆਤਮ ਨਗਰ ਤੋਂ ਹਰੀਸ਼ ਢਾਂਡਾ ਦਾ ਪੰਜਵਾਂ ਨੰਬਰ ਆਇਆ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਹੋਈ ਕਰਾਰੀ ਹਾਰ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਕੀਤਾ ਵੱਡਾ ਐਲਾਨ
ਇਹ ਵੀ ਹੈ ਸੁਖਬੀਰ ਤੇ ਮਾਇਆਵਤੀ ਦੇ ਗਠਜੋੜ ਦਾ ਰਿਪੋਰਟ ਕਾਰਡ
ਹਲਕਾ ਸਾਹਨੇਵਾਲ ਤੋਂ ਸ਼ਰਣਜੀਤ ਢਿੱਲੋਂ ਤੀਜਾ ਨੰਬਰ ’ਤੇ, ਹਲਕਾ ਪੂਰਬੀ ਤੋਂ ਰਣਜੀਤ ਢਿੱਲੋਂ ਤੀਜੇ ਨੰਬਰ ’ਤੇ, ਰਾਏਕੋਟ ਤੋਂ ਬਲਵਿੰਦਰ ਸੰਧੂ ਤੀਜੇ ਨੰਬਰ ’ਤੇ ਅਤੇ ਹਲਕਾ ਪਾਇਲ ਤੋਂ ਜਸਪ੍ਰੀਤ ਸਿੰਘ ਵੀ ਤੀਜੇ ਨੰਬਰ ’ਤੇ ਰਹੇ ਹਨ।
ਇਹ ਵੀ ਪੜ੍ਹੋ : ਉਹ ਵੱਡੇ ਕਾਰਨ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਮਿਲੀ ਬੰਪਰ ਜਿੱਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?