ਪਹਿਲੀ ਵਾਰ ਮੋਦੀ ਸਰਕਾਰ ਦੇ ਫੈਸਲੇ ਤੋਂ ਖੁਸ਼ ਦਿਖੇ ਕਾਂਗਰਸ ਅਤੇ ਕੇਜਰੀਵਾਲ
Thursday, Apr 15, 2021 - 12:25 AM (IST)
ਲੁਧਿਆਣਾ (ਵਿੱਕੀ)–ਲਗਭਗ ਹਰੇਕ ਮੁੱਦੇ ’ਤੇ ਸੰਸਦ ਤੋਂ ਲੈ ਕੇ ਸੜਕ ਤਕ ਸੱਤਾਧਾਰੀ ਮੋਦੀ ਸਰਕਾਰ ਦਾ ਵਿਰੋਧ ਕਰਨ ਵਾਲੀ ਕਾਂਗਰਸ ਪਾਰਟੀ ਅੱਜ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) 10ਵੀਂ ਦੀ ਪ੍ਰੀਖਿਆ ਰੱਦ ਕਰਨ ਅਤੇ 12ਵੀਂ ਦੀ ਪ੍ਰੀਖਿਆ ਟਾਲਣ ਦੇ ਕੇਂਦਰ ਸਰਕਰ ਦੇ ਫੈਸਲੇ ’ਤੇ ਖੁਸ਼ ਦਿਖਾਈ ਦੇ ਰਹੀ ਹੈ।
ਕਾਂਗਰਸ ਦੇ ਸੀਨੀਅਰ ਨੇਤਾਵਾਂ ਵਲੋਂ ਅਤੇ ਮੋਦੀ ਸਰਕਾਰ ਦੇ ਫੈਸਲੇ ਦੇ ਸਵਾਗਤ ’ਚ ਕੀਤੇ ਜਾ ਰਹੇ ਟਵੀਟ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ। ਉਥੇ ਕੇਂਦਰ ਦੀ ਭਾਜਪਾ ਸਰਕਾਰ ਦੇ ਚਿਰ ਵਿਰੋਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ- ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 8.50 ਲੱਖ ਰੁਪਏ ਦੀ ਠੱਗੀ ਕਰਨ ਵਾਲਾ ਭਗੌੜਾ ਗ੍ਰਿਫਤਾਰ
ਦੇਸ਼ ਵਿਚ ਕੋਰੋਨਾ ਕਾਰਣ ਮੌਜੂਦਾ ਹਾਲਾਤ ’ਚ ਪ੍ਰੀਖਿਆਵਾਂ ’ਤੇ ਲਗਾਤਾਰ ਸਰਕਾਰ ’ਤੇ ਹਮਲਾਵਰ ਰਹੀ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਦੇ ਫੈਸਲੇ ’ਤੇ ਪ੍ਰਤੀਕਿਰਿਆ ਦਿੱਤੀ ਹੈ। ਸਰਕਾਰ ਨੇ ਸੀ. ਬੀ. ਐੱਸ. ਈ. 10ਵੀਂ ਦੀਆਂ ਰੱਦ ਕਰਨ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਟਾਲਣ ਦਾ ਫੈਸਲਾ ਕੀਤਾ ਹੈ। ਇਸ ’ਤੇ ਕਾਂਗਰਸ ਨੇ ਕਿਹਾ ਕਿ ਵਧੀਆ ਕੰਮ ਕੀਤਾ, ਮੋਦੀ ਜੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਠੋਸ ਸੁਝਾਅ ਨੂੰ ਸੁਣਿਆ। ਕਾਂਗਰਸ ਪਾਰਟੀ ਦੇਸ਼ ਵਿਚ ਸੁਧਾਰ ਦੇ ਲਈ ਕੰਮ ਕਰਦੀ ਹੀ ਰਹੇਗੀ। ਇਹ ਸਾਲਾ ਲੋਕਤੰਤਰੀ ਫਰਜ਼ ਹੈ ਕਿ ਅਸੀਂ ਲੋਕਾਂ ਦੀ ਬਿਹਤਰੀ ਲਈ ਮਿਲ ਕੇ ਕੰਮ ਕਰੀਏ। ਇਹ ਦੇਖ ਕੇ ਚੰਗਾ ਲੱਗਾ ਕਿ ਭਾਰਤੀ ਜਨਤਾ ਪਾਰਟੀ ਨੇ ਆਖਿਰਕਾਰ ਦੇਸ਼ ਨੂੰ ਉੱਪਰ ਰੱਖਿਆ।
ਇਹ ਵੀ ਪੜ੍ਹੋ-'ਕੈਪਟਨ ਨੇ ਕੁੰਵਰ ਵਿਜੇ ਪ੍ਰਤਾਪ ਵਰਗੇ ਇਮਾਨਦਾਰ ਪੁਲਸ ਅਧਿਕਾਰੀ ਦੀ ਸੇਵਾ ਨੂੰ ਕਲੰਕਿਤ ਕੀਤਾ'
ਪ੍ਰਿਯੰਕਾ ਗਾਂਧੀ ਨੇ ਫਿਰ ਕੀਤਾ ਟਵੀਟ
ਸਰਕਾਰ ਦੇ ਫੈਸਲੇ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ‘ਖੁਸ਼ੀ ਹੈ ਕਿ ਸਰਕਾਰ ਨੇ ਆਖਿਰਕਾਰ 10ਵੀਂ ਕਲਾਸ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ ਭਾਵੇਂਕਿ ਉਸ ਨੂੰ ਕਲਾਸ 12ਵੀਂ ਨੂੰ ਲੈ ਕੇ ਵੀ ਆਖਿਰੀ ਫੈਸਲਾ ਲੈਣਾ ਹੋਵੇਗਾ। ਜੂਨ ਤੱਕ ਬੱਚਿਆਂ ਨੂੰ ਦਬਾਅ ’ਚ ਰੱਖਣ ਦਾ ਕੋਈ ਤੁਕ ਨਹੀਂ ਬਣਦਾ ਹੈ। ਇਹ ਨਿਆਸੰਗਤ ਨਹੀਂ ਹੈ। ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਹ 12ਵੀਂ ਦੀਆਂ ਪ੍ਰੀਖਿਆਵਾਂ ’ਤੇ ਵੀ ਹੁਣ ਫੈਸਲਾ ਲਵੇ।
ਕੇਜਰੀਵਾਲ ਨੇ ਫੈਸਲੇ ਦਾ ਕੀਤਾ ਸਮਰਥਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪੀ. ਐੱਮ. ਮੋਦੀ ਸਰਕਾਰ ਦੇ ਫੈਸਲੇ ’ਤੇ ਟਵੀਟ ਕੀਤਾ, ‘ਬੋਰਡ ਪ੍ਰੀਖਿਆ ਰੱਦ ਕੀਤੀ ਜਾਣੀ ਵਿਦਿਆਰਥੀਆਂ ਅਤੇ ਮਾਤਾ-ਪਿਤਾ ਲਈ ਵੱਡੀ ਰਾਹਤ ਹੈ।’