ਸੰਦੋਆ ਦੇ ਕਾਂਗਰਸ ''ਚ ਜਾਣ ''ਤੇ ਸਤਵੇਂ ਅਸਮਾਨ ''ਤੇ ਵਰਕਰਾਂ ਦਾ ਗੁੱਸਾ, ਕੱਢੀ ਅੰਤਿਮ ਯਾਤਰਾ (ਵੀਡੀਓ)

Monday, May 06, 2019 - 06:52 PM (IST)

ਰੂਪਨਗਰ (ਸੱਜਨ ਸੈਣੀ) : ਆਮ ਆਦਮੀ ਪਾਰਟੀ ਨੂੰ ਝਟਕਾ ਦੇ ਕੇ ਕਾਂਗਰਸ ਵਿਚ ਸ਼ਾਮਲ ਹੋਏ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਖਿਲਾਫ ਪਾਰਟੀ ਵਰਕਰਾਂ ਦਾ ਗੁੱਸਾ ਸੱਤਵੇਂੇ ਅਸਮਾਨ 'ਤੇ ਹੈ। ਜਿਸ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਇਸ ਨੂੰ ਅਮਰਜੀਤ ਸਿੰਘ ਸੰਦੋਆ ਦੀ ਆਤਮਿਕ ਮੌਤ ਕਰਾਰ ਦਿੱਤਾ ਗਿਆ ਹੈ ਅਤੇ ਵਰਕਰਾਂ ਨੇ ਰੂਪਨਗਰ ਤੋਂ ਅੰਤਿਮ ਯਾਤਰਾ ਅਮਰਜੀਤ ਸਿੰਘ ਸੰਦੋਆ ਦੇ ਪਿੰਡ ਲਈ ਰਵਾਨਾ ਕੀਤੀ। 
ਇਥੇ ਬਸ ਨਹੀਂ ਰੋਸ ਵਜੋਂ ਵਰਕਰਾਂ ਅਤੇ ਔਰਤਾਂ ਵੱਲੋਂ ਚਿੱਟੇ ਕਪੜੇ ਅਤੇ ਚੁੰਨੀਆ ਲੈ ਕੇ ਸੰਦੋਆ ਦਾ ਪਿੱਟ ਸਿਆਪਾ ਕਰਦੇ ਹੋਏ ਸਾਰੇ ਸ਼ਹਿਰ ਵਿਚ ਅੰਤਿਮ ਯਾਤਰਾ ਦੀ ਅਰਥੀ ਘੁਮਾਈ ਗਈ। ਜਿਸ ਤਰ੍ਹਾਂ ਅੰਤਿਮ ਯਾਤਰਾ ਵਿਚ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ, ਉਸੇ ਤਰ੍ਹਾਂ•ਪਾਣੀ ਦਾ ਘੜਾ ਚੁੱਕਿਆ ਗਿਆ ਅਤੇ ਪਿੰਡ ਵੀ ਤਿਆਰ ਕੀਤਾ ਗਿਆ। ਇਹ ਯਾਤਰਾਂ ਪਿੰਡ ਸੰਦੋਆ ਪਹੁੰਚੇਗੀ ਅਤੇ ਅਮਰਜੀਤ ਸੰਦੋਆ ਦੇ ਘਰ ਅੱਗੇ ਪਿੱਟ ਸਿਆਪਾ ਕਰਨ ਮਗਰੋਂ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਕੀਤਾ ਜਾਵੇਗਾ।


author

Gurminder Singh

Content Editor

Related News