ਕਾਂਗਰਸ ਸਰਕਾਰ ਹਰ ਫਰੰਟ ''ਤੇ ਫੇਲ : ਪਰਮਿੰਦਰ ਢੀਂਡਸਾ

Wednesday, Dec 20, 2017 - 07:22 AM (IST)

ਕਾਂਗਰਸ ਸਰਕਾਰ ਹਰ ਫਰੰਟ ''ਤੇ ਫੇਲ : ਪਰਮਿੰਦਰ ਢੀਂਡਸਾ

ਕੌਹਰੀਆਂ(ਸ਼ਰਮਾ)-ਕਾਂਗਰਸ ਦੀ ਸਰਕਾਰ ਲਾਰਿਆਂ ਦੀ ਸਰਕਾਰ ਸਾਬਤ ਹੋ ਰਹੀ ਹੈ ਕਿਉਂਕਿ ਇਹ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ। ਇਹ ਸ਼ਬਦ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਕੌਹਰੀਆਂ ਵਿਖੇ ਛੱਜੂ ਸਿੰਘ ਪ੍ਰਧਾਨ ਦੇ ਸਰਾਓ ਫਿਲਿੰਗ ਸਟੇਸ਼ਨ 'ਤੇ 'ਜਗ ਬਾਣੀ' ਨਾਲ ਇਕ ਖਾਸ ਮਿਲਨੀ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਰਜ਼ਾ ਮੁਆਫੀ, ਨੌਜਵਾਨਾਂ ਨੂੰ ਸਮਾਰਟ ਫੋਨ ਅਤੇ ਘਰ-ਘਰ ਨੌਕਰੀ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਕਾਂਗਰਸ ਦੇ ਰਾਜ ਵਿਚ ਬਜ਼ੁਰਗ ਪੈਨਸ਼ਨਾਂ ਉਡੀਕ ਰਹੇ ਹਨ ਅਤੇ ਆਟਾ-ਦਾਲ ਨਾ ਮਿਲਣ ਕਾਰਨ ਗਰੀਬ ਦਾ ਚੁੱਲ੍ਹਾ ਵੀ ਠੰਡਾ ਪੈ ਗਿਆ ਹੈ। ਇਹ ਸਰਕਾਰ ਸਿਰਫ ਲਾਰਿਆਂ ਤੱਕ ਹੀ ਸੀਮਤ ਹੈ ਕਿਉਂਕਿ ਇਨ੍ਹਾਂ ਤੋਂ ਹੁਣ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਇਸ ਮੌਕੇ ਜਸਪਾਲ ਸਿੰਘ ਸਰਪੰਚ ਰੋੜੇਵਾਲਾ, ਗੁਰਦੇਵ ਸਿੰਘ ਸਰਪੰਚ ਕੌਹਰੀਆਂ, ਨੈਬ ਸਿੰਘ ਸਰਪੰਚ ਘੋੜੇਨਾਬ, ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਕਰਮਜੀਤ ਸਿੰਘ ਰੋੜੇਵਾਲਾ, ਜਥੇਦਾਰ ਰਾਮ ਸਿੰਘ, ਦਵਿੰਦਰ ਸਿੰਘ ਭੋਲਾ ਹਾਜ਼ਰ ਸਨ।


Related News