ਕਾਂਗਰਸ ਦਾ ਸਰਵੇ ਚੱਲ ਰਿਹਾ, ਕਿਸਨੂੰ ਦੇਣੀ ਹੈ ਟਿਕਟ ਇਸਦਾ ਫ਼ੈਸਲਾ ਹਾਈਕਮਾਨ ਦੇ ਹੱਥ : ਵੜਿੰਗ

Sunday, Dec 05, 2021 - 11:06 PM (IST)

ਕਾਂਗਰਸ ਦਾ ਸਰਵੇ ਚੱਲ ਰਿਹਾ, ਕਿਸਨੂੰ ਦੇਣੀ ਹੈ ਟਿਕਟ ਇਸਦਾ ਫ਼ੈਸਲਾ ਹਾਈਕਮਾਨ ਦੇ ਹੱਥ : ਵੜਿੰਗ

ਬਠਿੰਡਾ-ਚੋਣਾਂ ਨੇੜੇ ਆਉਂਦਿਆਂ ਹੀ ਜਿੱਥੇ ਹਰ ਪਾਰਟੀ ਆਪੋ-ਆਪਣੀ ਰੈਲੀ ਲਈ ਸਰਗਰਮ ਹੋ ਗਈ ਹੈ। ਉੱਥੇ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਮਾਨਸਾ ਦੌਰੇ ਨੂੰ ਲੈ ਕੇ ਅੱਜ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਮਾਨਸਾ ਵਿਖੇ ਹੋਣ ਜਾ ਰਹੀ ਵੱਡੀ ਰੈਲੀ ਦੀ ਤਿਆਰੀ ਲਈ ਵਰਕਰਾਂ ਨਾਲ ਬੈਠਕ ਕਰਨ ਲਈ ਮਾਨਸਾ ਪਹੁੰਚੇ । ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਤੇ ਕਾਰਜਕਾਲ ਵਿਚ ਜੋ ਪ੍ਰਾਪਤੀਆਂ ਕੀਤੀਆਂ ਹਨ ਉਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਰੈਲੀਆਂ ਕੀਤੀਆ ਜਾਂ ਰਹੀਆ ਹਨ। 
ਇਸ ਰੈਲੀ ਦੀ ਅਗਵਾਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਕਰਨਗੇ। ਜਦੋਂ ਪੱਤਰਕਾਰਾਂ ਵਲੋਂ ਸਿੱਧੂ ਮੂਸੇਵਾਲਾ ਦੇ ਮਸਲੇ ਬਾਰੇ ਪੁੱਛਿਆ ਤਾਂ ਵੜਿੰਗ ਨੇ ਕਿਹਾ ਕਿ ਹਰ ਇਕ ਵਿਅਕਤੀ ਦੇ ਆਪੋ ਆਪਣੇ ਵਿਚਾਰ ਹੁੰਦੇ ਹਨ , ਤੇ ਹਰ ਇਕ ਨੂੰ ਚਾਹੁਣ ਵਾਲੇ ਵੀ ਵੱਖ ਵੱਖ ਹੁੰਦੇ ਹਨ। ਇਸ ਕਰਕੇ ਇਹ ਮਸਲਾ ਜ਼ਿਆਦਾ ਵਿਚਾਰਣ ਵਾਲਾ ਨਹੀ । ਉਨ੍ਹਾਂ ਇਹ ਵੀ ਕਿਹਾ ਕਿ ਮੋਜੋ ਕਲਾਂ ਦੇ ਮਸਲੇ ਨੂੰ ਹੱਲ ਕਰਨ ਲਈ ਵੀ ਅਸੀਂ ਮਾਨਸਾ ਦੇ ਡੀ.ਸੀ. ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਮੁਆਵਜ਼ੇ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਮੁਆਵਜ਼ਾ ਜਾਰੀ ਹੋ ਚੁੱਕਿਆ ਹੈ । ਜਲਦ ਹੀ ਸਭ ਨੂੰ ਮਿਲ ਜਾਵੇਗਾ । ਜਦੋਂ ਮੁੱਖ ਮੰਤਰੀ ਚੰਨੀ ਤੋਂ ਮਾਨਸਾ ਦੇ ਉਮੀਦਵਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ  ਕਿਹਾ ਕਿ ਕਾਂਗਰਸ ਪਾਰਟੀ ਦਾ ਸਰਵੇ ਚੱਲ ਰਿਹਾ ਹੈ ਅਤੇ ਜਿਹੜੇ ਵਰਕਰ ਤਨਦੇਹੀ ਨਾਲ ਪਾਰਟੀ ’ਚ ਰਹਿ ਕੇ ਕੰਮ ਕਰ ਰਹੇ ਹਨ। ਉਨ੍ਹਾਂ ਵਰਕਰ ਨੂੰ ਹੀ ਟਿਕਟ ਦਿੱਤੀ ਜਾਵੇਗੀ। ਬਾਕੀ ਇਸ ਬਾਰੇ ਅੰਤਿਮ ਫ਼ੈਸਲਾ ਹਾਈਕਮਾਨ ਵਲੋਂ ਕੀਤਾ ਜਾਵੇਗਾ।


author

Gurminder Singh

Content Editor

Related News