ਅਕਾਲੀ ਹੀ ਪੰਜਾਬ ''ਚ ਅੱਤਵਾਦ ਅਤੇ ਗੈਂਗਸਟਰਾਂ ਦੇ ਜਨਮਦਾਤਾ : ਭੱਠਲ
Sunday, Jan 28, 2018 - 07:10 PM (IST)

ਸੰਗਰੂਰ (ਕੋਹਲੀ) : ਆਪਣੇ ਬੇਬਾਕ ਬੋਲਾਂ ਲਈ ਜਾਣੀ ਜਾਂਦੀ ਕਾਂਗਰਸ ਦੀ ਸੀਨੀਅਰ ਆਗੂ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਅਕਾਲੀ ਦਲ 'ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਬੀਬੀ ਰਾਜਿੰਦਰ ਕੌਰ ਭੱਠਲ ਨੇ ਅਕਾਲੀ ਦਲ ਨੂੰ ਗੈਂਗਸਟਰਾਂ ਦਾ ਜਨਮਦਾਤਾ ਦੱਸਿਆ ਹੈ। ਬੀਬੀ ਭੱਠਲ ਐੈਤਵਾਰ ਨੂੰ ਆਪਣੇ ਹਲਕੇ ਲਹਿਰਾਗਾਗਾ ਪਹੁੰਚੇ ਹੋਏ ਸਨ। ਭੱਠਲ ਨੇ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਵਿਚ ਅੱਤਵਾਦ ਅਤੇ ਗੈਂਗਸਟਰਾਂ ਦਾ ਜਨਮਦਾਤਾ ਹੈ।
ਇਸਦੇ ਨਾਲ ਹੀ ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਗੈਂਗਸਟਰਾਂ ਵਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ। ਬੀਬੀ ਨੇ ਕਿਹਾ ਕਿ ਗੈਂਗਸਟਰਾਂ ਨੂੰ ਜ਼ੁਰਮ ਦਾ ਰਸਤਾ ਛੱਡ ਕੇ ਇਨਸਾਨੀਅਤ ਦੇ ਰਸਤੇ 'ਤੇ ਚੱਲਣਾ ਚਾਹੀਦਾ ਹੈ ਅਤੇ ਵਿੱਕੀ ਗੌਂਡਰ ਦੀ ਮੌਤ ਤੋਂ ਸਬਕ ਲੈਣਾ ਚਾਹੀਦਾ ਹੈ।