ਮਾਮਲਾ ਮੱਲਾਂਵਾਲਾ ''ਚ ਹੋਈ ਝੜਪ ਦਾ, 5 ਕਾਂਗਰਸੀ ਤੇ 15 ਅਣਪਛਾਤਿਆਂ ਖਿਲਾਫ ਮਾਮਲਾ ਦਰਜ
Friday, Dec 08, 2017 - 01:13 PM (IST)
ਫਿਰੋਜ਼ਪੁਰ (ਜੈਨ) : ਨਾਮਜ਼ਦਗੀ ਭਰਨ ਮੌਕੇ ਮੱਲਾਂਵਾਲਾ 'ਚ ਅਕਾਲੀਆਂ ਤੇ ਕਾਂਗਰਸੀਆਂ 'ਚ ਹੋਈ ਝੜਪ ਦੌਰਾਨ ਪੁਲਸ ਵਲੋਂ ਜਾਂਚ ਤੋਂ ਬਾਅਦ ਕਾਂਗਰਸੀ ਆਗੂਆਂ ਅਤੇ ਵਰਕਰਾਂ ਖਿਲਾਫ ਕਾਰਵਾਈ ਕੀਤੀ ਗਈ। ਡੀ. ਐੱਸ. ਪੀ. ਜਸਪਾਲ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਤੋਂ ਬਾਅਦ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਅੰਗਰੇਜ਼ ਸਿੰਘ, ਬੱਬਲ ਸ਼ਰਮਾ, ਅਜੇ ਸੌਫੀ, ਸਤਪਾਲ ਚਾਵਲਾ, ਹੀਰਾ ਕੱਕੜ ਸਣੇ 15-20 ਅਣਪਛਾਤੇ ਲੋਕਾਂ ਨੂੰ ਨਾਮਜ਼ਦ ਕਰਦੇ ਹੋਏ ਮਾਮਲਾ ਦਰਜ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ 'ਚ ਕਰਾਸ ਪਰਚਾ ਦਰਜ ਕਰਦੇ ਹੋਏ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪੁਲਸ ਵਲੋਂ ਇਸ ਮਾਮਲੇ ਵਿਚ ਕਾਂਗਰਸੀ ਆਗੂ ਸਤਪਾਲ ਚਾਵਲਾ ਦੇ ਬਿਆਨਾਂ 'ਤੇ ਅਕਾਲੀ-ਭਾਜਪਾ ਦੇ ਆਗੂਆਂ ਸਮੇਤ 80-90 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
