ਕਾਂਗਰਸ ’ਚ ਚੱਲ ਰਹੇ ਕਲੇਸ਼ ’ਤੇ ਬਿਕਰਮ ਮਜੀਠੀਆ ਦਾ ਤੰਜ
Sunday, May 23, 2021 - 07:47 PM (IST)
ਅੰਮ੍ਰਿਤਸਰ (ਛੀਨਾ) : ਪੰਜਾਬ ’ਚ ਕਾਂਗਰਸ ਦੀ ਆਕਸੀਜਨ ਖਤਮ ਹੋਣ ਕੰਡੇ ਪਹੁੰਚ ਗਈ ਹੈ ਤਾਂ ਹੀ ਵੱਡੇ-ਛੋਟੇ ਲੀਡਰ ਆਪਸ ’ਚ ਛਿੱਤਰੋ ਛਿੱਤਰੀ ਹੋਏ ਫਿਰਦੇ ਹਨ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਇਸ ਮੌਕੇ ਉਨ੍ਹਾਂ ਨਾਲ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਮੌਜੂਦ ਸਨ। ਮਜੀਠੀਆ ਨੇ ਕਿਹਾ ਕਿ ਪੰਜਾਬ ’ਚ ਕੋਰੋਨਾ ਪੂਰੇ ਜ਼ੋਰਾਂ ਨਾਲ ਕਹਿਰ ਢਾਹ ਰਿਹਾ ਹੈ ਜਿਸ ਦੀ ਲਪੇਟ ’ਚ ਆ ਰਹੇ ਮਰੀਜ਼ ਆਕਸੀਜਨ, ਦਵਾਈਆਂ ਤੇ ਡਾਕਟਰੀ ਸਹਾਇਤਾ ਲਈ ਵਿਲਕਦੇ ਫਿਰ ਰਹੇ ਹਨ ਅਤੇ ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਦੁੱਖ ਦਰਦ ਨੂੰ ਵਿਸਾਰ ਕੇ ਆਪਣੀ ਮਹਿਲਾ ਮਿੱਤਰ ਲਈ ਚੀਕੂ ਅਤੇ ਸੀਤਾ ਫਲ ਦਾ ਪ੍ਰਬੰਧ ਕਰਨ ’ਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਸਾਥੀਆਂ ਨੇ ਬੇਰਹਿਮੀ ਨਾਲ ਕਤਲ ਕੀਤਾ ਗੈਂਗਸਟਰ ਸੁੱਖਾ ਲੰਮੇ, ਮੂੰਹ ਸਾੜਿਆ, ਧੋਣ ਵੱਢ ਕੇ ਧੜ ਨਹਿਰ ’ਚ ਰੋੜ੍ਹਿਆ
ਮਜੀਠੀਆ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਵਰਦਿਆਂ ਆਖਿਆ ਕਿ ਇਸ ਔਖੀ ਘੜੀ ’ਚ ਸਿੱਧੂ ਲੋਕਾਂ ਦੇ ਭਲੇ ਬਾਰੇ ਕੋਈ ਗੱਲ ਕਰਨ ਦੀ ਬਜਾਏ ਟਵਿੱਟਰ ’ਤੇ ਆਪਣਾ ਵੱਖਰਾ ਹੀ ਰਾਗ ਅਲਾਪਦਾ ਰਹਿੰਦਾ ਹੈ ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਹੁਣ ‘ਠੋਕੋ ਤਾਲੀ ਤੇ ਚੀਕੂ ਸੀਤਾ ਫਲ’ ਵਾਲੇ ਲੀਡਰਾਂ ਤੋਂ ਭਲਾਈ ਦੀ ਉਮੀਦ ਲਾਹ ਦੇਣੀ ਚਾਹੀਦੀ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ’ਚ ਮਚਿਆ ਘਮਸਾਨ ਕਾਂਗਰਸ ਹਾਈਕਮਾਨ ਤੋਂ ਵੀ ਨਹੀਂ ਥੰਮ ਹੋਣਾ ਕਿਉਂਕਿ ਇਹ ਕੁਰਸੀ ਅਤੇ ਚੌਧਰ ਦੇ ਲਾਲਚ ਦੀ ਲੜਾਈ ਹੈ ਜਿਹੜੀ ਆਉਣ ਵਾਲੇ ਦਿਨਾਂ ’ਚ ਹੋਰ ਤੇਜ਼ ਹੋਵੇਗੀ।
ਇਹ ਵੀ ਪੜ੍ਹੋ : ਕੋਵਿਡ ਟੀਕਾ ਨਿਰਮਾਤਾ ‘ਮੌਡਰਨਾ’ ਨੇ ਪੰਜਾਬ ਨੂੰ ਸਿੱਧੇ ਟੀਕੇ ਭੇਜਣ ਤੋਂ ਕੀਤਾ ਇਨਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?