ਮੁੱਖ ਮੰਤਰੀ ਦੀ ਤਲਖ਼ੀ ਤੋਂ ਬਾਅਦ ਇੰਝ ਸ਼ੁਰੂ ਹੋਇਆ ਸੀ ਰੇੜਕਾ, ਕੈਪਟਨ ਨੇ ਹੀ ਮੰਗੇ ਸਨ ਮੰਤਰੀਆਂ ਤੋਂ ਅਸਤੀਫ਼ੇ

Saturday, May 22, 2021 - 06:28 PM (IST)

ਚੰਡੀਗੜ੍ਹ (ਹਰੀਸ਼ਚੰਦਰ) : ਪਿਛਲੇ ਮਹੀਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਦਿੱਤੇ ਅਸਤੀਫ਼ਿਆਂ ਦੀਆਂ ਪਰਤਾਂ ਹੁਣ ਖੁੱਲ੍ਹਣ ਲੱਗੀਆਂ ਹਨ। ਮੀਡੀਆ ਵਿਚ ਇਨ੍ਹਾਂ ਅਸਤੀਫ਼ਿਆਂ ਦੀ ਖੂਬ ਚਰਚਾ ਹੋਈ ਸੀ ਪਰ ਹੁਣ ਪਤਾ ਲੱਗਾ ਹੈ ਕਿ ਆਪਣੇ ਕੁਝ ਮੰਤਰੀਆਂ ਦੀ ਕਾਰਗੁਜ਼ਾਰੀ ਤੋਂ ਖਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਤਲਖ਼ੀ ਨਾਲ ਜਵਾਬਦਾਰੀ ਕਰਦੇ ਹੋਏ ਉਨ੍ਹਾਂ ਤੋਂ ਅਸਤੀਫ਼ੇ ਮੰਗ ਲਏ ਸਨ। ਸੂਤਰਾਂ ਮੁਤਾਬਕ ਬਾਅਦ ਦੁਪਹਿਰ 4 ਵਜੇ ਤੋਂ ਬਾਅਦ ਸਿਰਫ 15-20 ਮਿੰਟ ਵਿਚ ਹੀ ਕੈਬਨਿਟ ਬੈਠਕ ਨਿੱਬੜ ਗਈ ਸੀ। ਇਸ ਤੋਂ ਬਾਅਦ ਸੁਨੀਲ ਜਾਖੜ ਅਤੇ ਜਸਟਿਸ (ਰਿਟਾਇਰਡ) ਰਣਜੀਤ ਸਿੰਘ ਅਤੇ ਜਸਟਿਸ (ਰਿਟਾਇਰਡ) ਮਹਿਤਾਬ ਸਿੰਘ ਗਿੱਲ ਆਦਿ ਨੂੰ ਵੀ ਕੈਬਨਿਟ ਮੰਤਰੀਆਂ ਨਾਲ ਬੈਠਕ ਵਿਚ ਬੁਲਾ ਲਿਆ ਗਿਆ, ਤਾਂ ਕਿ ਐਡਵੋਕੇਟ ਜਨਰਲ ਅਤੁਲ ਨੰਦਾ ਸਾਰਿਆਂ ਨੂੰ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੇ ਸਬੰਧ ਵਿਚ ਬ੍ਰੀਫ ਕਰ ਸਕਣ।

ਇਹ ਵੀ ਪੜ੍ਹੋ : ਹਾਈਕਮਾਨ ਦੇ ਦਖ਼ਲ ਤੋਂ ਬਾਅਦ ਬੋਲੇ ਨਵਜੋਤ ਸਿੱਧੂ, ਟਵੀਟ ਕਰਕੇ ਆਖੀ ਵੱਡੀ ਗੱਲ

ਨੰਦਾ ਕੋਈ ਗੱਲ ਕਰਦੇ ਇਸ ਤੋਂ ਪਹਿਲਾਂ ਹੀ ਗਹਿਮਾਗਹਿਮੀ ਹੋ ਗਈ। ਜਦੋਂ ਜਾਖੜ ਨੇ ਕਿਹਾ ਕਿ ਸਾਰੇ ਇਹ ਮੰਨਦੇ ਹਨ ਕਿ ਗੋਲੀਕਾਂਡ ਮਾਮਲੇ ਵਿਚ ਬਾਦਲਾਂ ਦਾ ਹੱਥ ਹੈ ਤਾਂ ਅਜਿਹੀ ਬੈਠਕ ਵਿਚ ਇਸ ਉੱਪਰ ਕਿਵੇਂ ਚਰਚਾ ਕਰ ਸਕਦੇ ਹਨ, ਜਿਸ ਵਿਚ ਸੁਖਬੀਰ ਬਾਦਲ ਦੇ ਜਾਸੂਸ ਬੈਠੇ ਹੋਣ। ਜਾਸੂਸ ਦਾ ਨਾਮ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਉਸ ਦੀ ਗੱਲ ਕਰ ਰਹੇ ਹਨ, ਜਿਨ੍ਹਾਂ ਨੇ ਸੁਖਬੀਰ ਤੋਂ ਡਿਸਟਲਰੀ ਦਾ ਲਾਈਸੈਂਸ ਲਿਆ ਹੈ। ਉਨ੍ਹਾਂ ਦਾ ਇਸ਼ਾਰਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਵੱਲ ਸੀ।

ਇਹ ਵੀ ਪੜ੍ਹੋ : ਲਾਕਡਾਊਨ ਦੌਰਾਨ ਘਰਾਂ ’ਚ ਬੈਠੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਇਸ ਤੋਂ ਬਾਅਦ ਕੈਪਟਨ ਨੇ ਗੱਲ ਨੂੰ ਸੰਭਾਲਿਆ ਅਤੇ ਬੇਹੱਦ ਤਲਖ ਅੰਦਾਜ਼ ਵਿਚ ਪੁੱਛਿਆ ਕਿ ਮੰਤਰੀ ਆਪਣੇ ਵਿਭਾਗਾਂ ਵਿਚ ਕੀ ਕਰ ਰਹੇ ਹਨ। ਕੋਵਿਡ ਕਾਲ ਵਿਚ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਮੰਤਰੀ ਓ. ਪੀ. ਸੋਨੀ, ਸਿਹਤ ਮੰਤਰੀ ਅਤੇ ਫਸਲ ਖਰੀਦ ਵਿਚ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਭੂਮਿਕਾ ਬਿਹਤਰ ਰਹੀ ਹੈ ਪਰ ਬਾਕੀ ਮੰਤਰੀਆਂ ਦਾ ਰੋਲ ਕੀ ਰਿਹਾ। ਕੀ ਕਿਸੇ ਨੇ ਇਨ੍ਹਾਂ ਮੰਤਰੀਆਂ ਦੀ ਕੋਈ ਮਦਦ ਕੀਤੀ ਜਾਂ ਕਦੇ ਪੁੱਛਿਆ ਕਿ ਕੋਈ ਮਦਦ ਚਾਹੀਦੀ ਹੈ। ਕੀ ਮੰਤਰੀ ਹਸਪਤਾਲਾਂ ਜਾਂ ਮੰਡੀਆਂ ਵਿਚ ਗਏ। ਉਨ੍ਹਾਂ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਮੰਤਰੀ ਨਾ ਖੁਦ ਕੰਮ ਕਰਦੇ ਹਨ ਨਾ ਕੰਮ ਕਰਨ ਵਾਲਿਆਂ ਦਾ ਹੌਸਲਾ ਵਧਾਉਂਦੇ ਹਨ ।

ਇਹ ਵੀ ਪੜ੍ਹੋ : ਕੋਰੋਨਾ ਦੀ ਔਖੀ ਘੜੀ ’ਚ ਕੈਪਟਨ ਅਮਰਿੰਦਰ ਸਿੰਘ ਦਾ ਇਕ ਹੋਰ ਐਲਾਨ, ਚੁੱਕਿਆ ਇਹ ਵੱਡਾ ਕਦਮ

ਮੁੱਖ ਮੰਤਰੀ ਦਾ ਰੂਪ ਵੇਖ ਕੇ ਮੰਤਰੀਆਂ ਦੀ ਵਧੀ ਪ੍ਰੇਸ਼ਾਨੀ
ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਦਾ ਇਹ ਰੂਪ ਵੇਖ ਕੇ ਸਾਰੇ ਮੰਤਰੀਆਂ ਦੀ ਪ੍ਰੇਸ਼ਾਨੀ ਵਧ ਗਈ ਸੀ। ਇਸ ’ਤੇ ਜਾਖੜ ਨੇ ਮਾਮਲਾ ਸੰਭਾਲਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਨਾਰਾਜ਼ਗੀ ਨਹੀਂ ਦਿਖਾਉਣੀ ਚਾਹੀਦੀ ਹੈ। ਮੁੱਖ ਮੰਤਰੀ ਥੋੜ੍ਹਾ ਨਰਮ ਤਾਂ ਪਏ ਪਰ ਫਿਰ ਉਨ੍ਹਾਂ ਨੇ ਕਿਹਾ ਕਿ ਮੰਤਰੀ ਉਨ੍ਹਾਂ ਦੀ ਪਿੱਠ ਪਿੱਛੇ ਉਨ੍ਹਾਂ ਬਾਰੇ ਊਲ-ਜਲੂਲ ਬੋਲਦੇ ਹਨ। ਜੇਕਰ ਹਿੰਮਤ ਹੈ ਤਾਂ ਮੂੰਹ ’ਤੇ ਬੋਲ ਕੇ ਦੱਸਣ, ਨਹੀਂ ਤਾਂ ਸਾਰੇ ਅਸਤੀਫੇ ਦੇ ਦਿਓ, ਮੇਰੇ ਕੋਲ ਵਿਧਾਇਕਾਂ ਦੀ ਲੰਬੀ ਕਤਾਰ ਹੈ, ਜੋ ਮੰਤਰੀ ਬਣਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਧਾਰੀ ਚੁੱਪੀ, ਸੁਲ੍ਹਾ- ਸਫ਼ਾਈ ਦੀ ਮੁਦਰਾ ’ਚ ਕਾਂਗਰਸ ਹਾਈਕਮਾਨ

ਜਾਖੜ ਨੇ ਇਸ ’ਤੇ ਵੀ ਖੰਡਨ ਕੀਤਾ ਤਾਂ ਅਮਰਿੰਦਰ ਨੇ ਕਿਹਾ ਕਿ ਤੁਸੀਂ ਇਸ ਵਿਚ ਨਾ ਪਓ, ਉਹ ਮੰਤਰੀਆਂ ਤੋਂ ਪੁੱਛ ਰਹੇ ਹਨ ਪਰ ਮੰਤਰੀਆਂ ਦੀ ਤਾਂ ਘਿੱਗੀ ਬੱਝੀ ਹੋਈ ਸੀ। ਬੈਠਕ ਵਿਚ ਛਾਏ ਸੰਨਾਟੇ ਵਿਚ ਜਾਖੜ ਨੇ ਇਕ ਮੰਤਰੀ ਤੋਂ ਰਾਈਟਿੰਗ ਪੈਡ ਅਤੇ ਪੈਨ ਲੈ ਕੇ ਦੋ ਲਾਈਨਾਂ ਦਾ ਅਸਤੀਫ਼ਾ ਸੋਨੀਆ ਗਾਂਧੀ ਦੇ ਨਾਮ ਲਿਖ ਕੇ ਇਹ ਕਹਿੰਦੇ ਹੋਏ ਕੈਪਟਨ ਨੂੰ ਸੌਂਪ ਦਿੱਤਾ ਕਿ ਤੁਹਾਨੂੰ ਟੀਮ ’ਤੇ ਭਰੋਸਾ ਨਹੀਂ ਤਾਂ ਤੁਸੀਂ ਖੁਦ ਹੀ ਮੰਤਰੀ ਹਟਾ ਕੇ ਨਵੇਂ ਮੰਤਰੀ ਆਪਣੀ ਟੀਮ ਵਿਚ ਲੈ ਸਕਦੇ ਹੋ। ਅਮਰਿੰਦਰ ਨੇ ਅਸਤੀਫ਼ਾ ਲਿਆ ਅਤੇ ਟੁਕੜੇ-ਟੁਕੜੇ ਕਰ ਦਿੱਤਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਹੀ ਵਿਰੋਧੀ ਅਤੇ ਨਵਜੋਤ ਸਿੱਧੂ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਬਿਆਨ ਦਾਗ ਰਹੇ ਹਨ ਪਰ ਕਿਸੇ ਮੰਤਰੀ ਨੇ ਉਨ੍ਹਾਂ ਦੇ ਹੱਕ ਵਿਚ ਕੀ ਕਦੇ ਕੁਝ ਬੋਲਿਆ ਜਾਂ ਸਿੱਧੂ ਨੂੰ ਜਵਾਬ ਦਿੱਤਾ। ਬੱਸ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਦੋ ਮੰਤਰੀਆਂ ਨੇ ਹੀ ਬਿਆਨ ਦਿੱਤਾ ਤਾਂ ਬਾਕੀ ਮੰਤਰੀ ਕੀ ਕਰਦੇ ਹਨ।

ਇਹ ਵੀ ਪੜ੍ਹੋ : ਲਾਕਡਾਊਨ ’ਚ ਜੇਕਰ ਤੁਸੀਂ ਜਨਮ ਦਿਨ ਮਨਾਉਣ ਦੀ ਸੋਚ ਰਹੇ ਹੋ ਤਾਂ ਸਾਵਧਾਨ, ਕੇਕ ਕੱਟਣ ’ਤੇ ਪੁੱਜ ਸਕਦੇ ਹੋ ਜੇਲ

ਗੱਲ ਇੱਥੇ ਖ਼ਤਮ ਨਹੀਂ ਹੋਈ, ਪੂਰੀ ਤਿਆਰੀ ਨਾਲ ਆਏ ਕੈਪਟਨ ਨੇ ਆਪਣੇ ਸਾਹਮਣੇ ਰੱਖੀ ਫਾਈਲ ਵਿਚੋਂ ਇਕ ਕਾਗਜ਼ ਕੱਢ ਕੇ ਪੜ੍ਹਨਾ ਸ਼ੁਰੂ ਕੀਤਾ। ਦੋ ਲਾਈਨਾਂ ਪੜ੍ਹ ਕੇ ਬੋਲੇ ਕਿ ਮੇਰੇ ਬਾਰੇ ਇਹ ਗੱਲਾਂ ਕੀਤੀਆਂ ਜਾਂਦੀਆਂ ਹਨ। ਬੈਠਕ ਵਿਚ ਜਦੋਂ ਕਿਸੇ ਨੇ ਪੁੱਛ ਲਿਆ ਕਿ ਤੁਹਾਨੂੰ ਕਿਵੇਂ ਪਤਾ ਤਾਂ ਮੁੱਖ ਮੰਤਰੀ ਦਾ ਜਵਾਬ ਸੀ ਕਿ ਇਹ ਅਖ਼ਬਾਰ ਵਿਚ ਛਪਿਆ ਹੈ। ਇਸ ’ਤੇ ਸੁਖਜਿੰਦਰ ਰੰਧਾਵਾ ਖੜ੍ਹੇ ਹੋਏ ਅਤੇ ਬੋਲੇ ਕਿ ਇਹ ਉਨ੍ਹਾਂ ਦਾ ਬਿਆਨ ਹੈ। ਰੰਧਾਵਾ ਨੇ ਆਪਣੇ ਖ਼ਿਲਾਫ਼ ਖੋਲ੍ਹੇ ਗਏ ਪੁਲਸ ਕੇਸ ਦਾ ਜ਼ਿਕਰ ਕੀਤਾ ਤਾਂ ਮੁੱਖ ਮੰਤਰੀ ਬੋਲੇ ਕਿ ਕੋਈ ਕੇਸ ਨਹੀਂ ਖੋਲ੍ਹਿਆ ਗਿਆ। ਜਦੋਂ ਰੰਧਾਵਾ ਨੇ ਵਾਰ-ਵਾਰ ਕੇਸ ਦੀ ਗੱਲ ਕਹੀ ਤਾਂ ਮੁੱਖ ਮੰਤਰੀ ਨੇ ਡੀ. ਜੀ. ਪੀ. ਤੋਂ ਇਸ ਬਾਰੇ ਪੁੱਛਿਆ। ਡੀ. ਜੀ. ਪੀ. ਦਾ ਜਵਾਬ ਸੀ ਕਿ ਭਗਵਾਨਪੁਰੀਆ ਮਾਮਲੇ ਵਿਚ ਕੁਝ ਜਾਂਚ ਹੋਈ ਸੀ ਪਰ ਕੁਝ ਨਹੀਂ ਨਿਕਲਿਆ। ਇਸ ਤੋਂ ਬਾਅਦ ਰੰਧਾਵਾ ਕੁਝ ਢਿੱਲੇ ਪੈ ਗਏ ਤਾਂ ਜਾਖੜ ਨੇ ਉਨ੍ਹਾਂ ਨੂੰ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਦਾ ਅਸਤੀਫ਼ਾ ਮੰਗ ਰਹੇ ਹਨ।

ਇਹ ਵੀ ਪੜ੍ਹੋ : ਕਾਂਗਰਸ ’ਚ ਚੱਲ ਰਹੀ ਖਾਨਾਜੰਗੀ ਦੌਰਾਨ ਵੱਡੀ ਖ਼ਬਰ, ਵਿਧਾਇਕਾਂ ਨਾਲ ਜਲਦ ਮੁਲਾਕਾਤ ਕਰ ਸਕਦੇ ਨੇ ਰਾਹੁਲ ਗਾਂਧੀ

ਸੂਤਰਾਂ ਦੀ ਮੰਨੀਏ ਤਾਂ ਰੰਧਾਵਾ ਨੇ ਅਸਤੀਫ਼ਾ ਲਿਖ ਕੇ ਦਿੱਤਾ ਤਾਂ ਅਮਰਿੰਦਰ ਨੇ ਉਸ ਨੂੰ ਮੋੜ ਕੇ ਆਪਣੀ ਜੇਬ ਵਿਚ ਪਾ ਲਿਆ। ਬੱਸ ਗੱਲ ਇੱਥੋਂ ਵਿਗੜ ਗਈ ਕਿ ਜਾਖੜ ਦਾ ਅਸਤੀਫ਼ਾ ਤਾਂ ਸਭ ਦੇ ਸਾਹਮਣੇ ਪਾੜ ਦਿੱਤਾ ਗਿਆ ਜਦਕਿ ਰੰਧਾਵਾ ਦਾ ਮੁੱਖ ਮੰਤਰੀ ਨੇ ਸੰਭਾਲ ਕਰੇ ਰੱਖ ਲਿਆ। ਅਗਲੇ ਦਿਨ ਤੋਂ ਹੀ ਰੰਧਾਵਾ ਦੇ ਤੇਵਰ ਹੋਰ ਤਿੱਖੇ ਹੋ ਗਏ ਸਨ, ਜੋ ਬੇਅਦਬੀ ਅਤੇ ਗੋਲੀਕਾਂਡ ’ਤੇ ਨਵਜੋਤ ਸਿੱਧੂ ਧੜੇ ਨਾਲ ਖੜ੍ਹੇ ਹੋ ਗਏ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਦੋਸ਼ਾਂ ’ਤੇ ਕੀ ਬੋਲੇ ਬਿਕਰਮ ਸਿੰਘ ਮਜੀਠੀਆ

ਬੈਠਕ ’ਚ ਪੂਰੀ ਤਿਆਰੀ ਨਾਲ ਆਏ ਸਨ ਅਮਰਿੰਦਰ
ਰੰਧਾਵਾ ਦੇ ਅਸਤੀਫ਼ੇ ਦੇ ਮਾਮਲੇ ਵਿਚ ਅਚਾਨਕ ਹੀ ਸਭ ਕੁਝ ਨਹੀਂ ਹੋਇਆ ਸੀ, ਸਗੋਂ ਕੈਪਟਨ ਅਮਰਿੰਦਰ ਕੈਬਨਿਟ ਬੈਠਕ ਤੋਂ ਪਹਿਲਾਂ ਹੀ ਪੂਰੀ ਭੂਮਿਕਾ ਤਿਆਰ ਕਰ ਕੇ ਆਏ ਸਨ। ਬਕਾਇਦਾ ਤਿੰਨ ਮੰਤਰੀਆਂ ਓ. ਪੀ. ਸੋਨੀ, ਭਾਰਤ ਭੂਸ਼ਣ ਆਸ਼ੂ ਅਤੇ ਸਿਹਤ ਮੰਤਰੀ ਨੂੰ ਮੁੱਖ ਮੰਤਰੀ ਦਫ਼ਤਰ ਤੋਂ ਫੋਨ ਗਿਆ ਸੀ ਕਿ ਕੈਬਨਿਟ ਵਿਚ ਜ਼ਰੂਰ ਹਾਜ਼ਰ ਰਹਿਣ। ਇਨ੍ਹਾਂ ਤਿੰਨਾਂ ਦੀ ਤਾਰੀਫ਼ ਕਰਕੇ ਹੀ ਬਾਕੀ ਮੰਤਰੀਆਂ ਦੀ ਕਲਾਸ ਮੁੱਖ ਮੰਤਰੀ ਨੇ ਲਗਾਈ। ਨਾਲ ਹੀ ਉਹ ਅਖ਼ਬਾਰਾਂ ਦੀ ਕਟਿੰਗ ਵੀ ਲਿਆਏ ਸਨ। ਬੈਠਕ ਵਿਚ ਮੰਤਰੀਆਂ ਨੂੰ ਉਨ੍ਹਾਂ ਨੇ ਆਪਣੇ ਗੁੱਸੇ ਦਾ ਅਹਿਸਾਸ ਕਰਾਉਣ ਵਿਚ ਕੋਈ ਕਸਰ ਨਹੀਂ ਛੱਡੀ ਸੀ।

ਇਹ ਵੀ ਪੜ੍ਹੋ : ਕਾਂਗਰਸ ’ਚ ਚੱਲ ਰਹੀ ਖਿੱਚ-ਧੂਹ ਦਰਮਿਆਨ ਸੁਨੀਲ ਜਾਖੜ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News