ਕਾਂਗਰਸ ਦੀ ਜਿੱਤ ਲਈ ਅਰੋੜਾ ਤੇ ਆਸ਼ੂ ਨੇ ਬ੍ਰਹਮ ਮਹਿੰਦਰਾ ਨੂੰ ਦਿੱਤੀ ਵਧਾਈ

06/22/2019 5:06:45 PM

ਜਲੰਧਰ (ਧਵਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਪਿੱਛੋਂ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸ਼ਨੀਵਾਰ ਸਥਾਨਕ ਸਰਕਾਰ ਅਦਾਰਿਆਂ ਬਾਰੇ ਨਵੇਂ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ, ਤਲਵਾੜਾ ਅਤੇ ਅਬੋਹਰ ਵਿਖੇ ਸੰਪੰਨ ਹੋਈਆਂ ਚੋਣਾਂ ਵਿਚ ਕਾਂਗਰਸ ਦੀ ਜਿੱਤ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਬ੍ਰਹਮ ਮਹਿੰਦਰਾ ਵਲੋਂ ਉਕਤ ਵਿਭਾਗ ਦਾ ਮੰਤਰੀ ਬਣਨ ਪਿੱਛੋਂ ਪਹਿਲੀ ਵਾਰ ਇਹ ਚੋਣਾਂ ਹੋਈਆਂ ਸਨ। ਤਲਵਾੜਾ ਵਿਖੇ ਕਾਂਗਰਸ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਤਲਵਾੜਾ ਦੀ ਜ਼ਿੰਮੇਵਾਰੀ ਸੁੰਦਰ ਸ਼ਾਮ ਅਰੋੜਾ ਨੂੰ ਮੁੱਖ ਮੰਤਰੀ ਵਲੋਂ ਸੌਂਪੀ ਗਈ ਸੀ।

ਅਰੋੜਾ ਨੇ ਬ੍ਰਹਮ ਮਹਿੰਦਰਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਹੱਕ ਵਿਚ ਸੂਬੇ ਦੇ ਲੋਕਾਂ ਨੇ ਇਕ ਵਾਰ ਆਪਣਾ ਭਰੋਸਾ ਪ੍ਰਗਟ ਕੀਤਾ ਹੈ। ਕਾਂਗਰਸ ਆਪਣੀ ਜਿੱਤ ਦੀ ਰਫਤਾਰ ਨੂੰ ਭਵਿੱਖ ਵਿਚ ਵੀ ਜਾਰੀ ਰੱਖੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸੂਬੇ ਦੇ ਸਮੁੱਚੇ ਕਾਂਗਰਸੀਆਂ ਨੂੰ ਜਿੱਤ ਲਈ ਵਧਾਈ ਦੇ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਪਿੱਛੋਂ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ਵਿਚ ਕਾਂਗਰਸ ਦੀ ਜਿੱਤ ਅਸਲ ਵਿਚ ਲੋਕਾਂ ਦੀ ਜਿੱਤ ਹੈ।


Gurminder Singh

Content Editor

Related News