ਝੂਠ ਦੇ ਬਲਬੂਤੇ ''ਤੇ ਬਣੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ : ਭੂੰਦੜ

Sunday, Jun 10, 2018 - 05:34 PM (IST)

ਝੂਠ ਦੇ ਬਲਬੂਤੇ ''ਤੇ ਬਣੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ : ਭੂੰਦੜ

ਨਾਭਾ (ਜਗਨਾਰ) : ਪੰਜਾਬ ਵਿਚ ਕਾਂਗਰਸ ਪਾਰਟੀ ਨੇ ਜਦੋਂ ਤੋਂ ਸੱਤਾ ਸੰਭਾਲੀ ਹੈ ਉਦੋਂ ਤੋਂ ਪੰਜਾਬ ਹੋਰਨਾਂ ਸੂਬਿਆ ਮੁਕਾਬਲੇ ਕਾਫੀ ਪੱਛੜ ਚੁੱਕਾ ਹੈ ਜਿਸ ਲਈ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਨੇ ਅਕਾਲੀ ਵਰਕਰਾਂ ਵੱਲੋਂ ਸਨਮਾਨ ਕਰਨ ਉਪਰੰਤ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਝੂਠ ਦੇ ਬਲਬੂਤੇ 'ਤੇ ਬਣੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਨਾਕਾਰ ਦਿੱਤਾ ਹੈ ਕਿਉਂਕਿ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਸੂਬਾ ਸਰਕਾਰ ਨੇ ਪਾਸਾ ਵੱਟ ਲਿਆ ਹੈ, ਇਥੋਂ ਤੱਕ ਕਿ ਪੰਜਾਬ ਸਰਕਾਰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇ-ਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿਚ ਵੀ ਨਾਕਾਮ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੋਂ ਲੋਕਾਂ ਨੇ ਕੀ ਖੁਸ਼ ਹੋਣਾ ਸੀ, ਉਨ੍ਹਾਂ ਵਿਧਾਇਕ ਹੀ ਖੁਸ਼ ਨਹੀਂ ਹੋ ਰਹੇ। ਇਸ ਮੌਕੇ ਹਲਕਾ ਇੰਚਾਰਜ ਕਬੀਰ ਦਾਸ, ਰਾਜੇਸ਼ ਕੁਮਾਰ ਬਾਂਸਲ (ਬੱਬੂ) ਸ਼ਹਿਰੀ ਪ੍ਰਧਾਨ ਅਕਾਲੀ ਦਲ, ਧਰਮ ਸਿੰਘ ਧਾਰੌਕੀ,ਅਨਿਲ ਕੁਮਾਰ, ਗੁਰਮੀਤ ਸਿੰਘ ਕੋਟ ਦਿਹਾਤੀ ਪ੍ਰਧਾਨ ਅਕਾਲੀ ਦਲ, ਬਲਕਾਰ ਸਿੰਘ ਬਾਰਨ, ਰਣਜੀਤ ਸਿੰਘ ਰਾਮਗੜ੍ਹ, ਮਨੋਹਰ ਲਾਲ ਧਨੋਰੀ ਆਦਿ ਅਕਾਲੀ ਦਲ ਦੇ ਵਰਕਰ ਮੌਜੂਦ ਸਨ।


Related News