ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਦੇ 69 ਨਵੇਂ ਮਾਮਲਿਆਂ ਦੀ ਪੁਸ਼ਟੀ

08/26/2020 1:22:03 AM

ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)- ਮੰਗਲਵਾਰ ਨੂੰ ਕੋਰੋਨਾ ਵਾਇਰਸ ਨੇ ਸ਼ਹਿਰ ’ਚ ਫਿਰ ਖਲਬਲੀ ਮਚਾ ਦਿੱਤੀ। ਸਵੇਰੇ ਆਈ ਰਿਪੋਰਟ ਦੇ ਅਨੁਸਾਰ 69 ਨਵੇਂ ‘ਕੋਰੋਨਾ ਪਾਜ਼ੇਟਿਵ’ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ਮਰੀਜ਼ਾਂ ’ਚੋਂ ਮਾਲ ਰੋਡ ’ਤੇ ਸਥਿਤ ਮੁੱਖ ਡਾਕਖਾਨੇ ਦਾ ਇਕ ਹੋਰ ਕਰਮਚਾਰੀ ‘ਕੋਰੋਨਾ ਪਾਜ਼ੇਟਿਵ’ ਪਾਇਆ ਗਿਆ, ਜਿਸ ਕਾਰਨ ਸਿਹਤ ਵਿਭਾਗ ਵੱਲੋਂ ਉਕਤ ਡਾਕਖਾਨੇ ਨੂੰ ਸੀਲ ਕਰ ਦਿੱਤਾ ਤੇ ਡਾਕਖਾਨੇ ਨੂੰ ਸੈਨੀਟਾਈਜ਼ ਕਰਨ ਤੋਂ ਬਾਅਦ ਸਭ ਕਰਮਚਾਰੀਆਂ ਤੇ ਉਕਤ ਪਾਜ਼ੇਟਿਵ ਮਰੀਜ਼ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਸਕਰੀਨਿੰਗ ’ਚ ਟੀਮ ਜੁਟ ਗਈ। ਇਸ ਤੋਂ ਇਲਾਵਾ ਵੱਖ-ਵੱਖ ਬੈਂਕਾਂ ’ਚ ਕੰਮ ਕਰਦੇ ਕਈ ਕਰਮਚਾਰੀ ਵੀ ਪਾਜ਼ੇਟਿਵ ਪਾਏ ਗਏ ਹਨ, ਜਿਸ ਕਾਰਨ ਸਬੰਧਤ ਬੈਂਕ ਵੀ ਬੰਦ ਰਹੇ। ਬੈਂਕ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਗੌਰ ਹੋਵੇ ਕਿ ਮੁੱਖ ਡਾਕਖਾਨੇ ’ਚ ਇਸ ਤੋਂ ਪਹਿਲਾਂ ਵੀ ਇਕ ਮਰੀਜ਼ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਸਨੂੰ ਸੀਲ ਕਰ ਦਿੱਤਾ ਗਿਆ ਸੀ ਤੇ ਉੱਥੇ ਕੰਮ ਕਰਨ ਵਾਲਿਆ ਦੀ ਸੈਂਪਲਿੰਗ ਕੀਤੀ ਗਈ। ਹਾਲਾਤ ਨਾਰਮਲ ਹੋਣ ਤੱਕ ਡਾਕਖਾਨੇ ਨੂੰ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤਾ ਗਿਆ ਸੀ ਪਰ ਹੁਣ ਦੁਬਾਰਾ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਜਾਣ ਨਾਲ ਡਾਕਖਾਨੇ ਨੂੰ ਸੀਲ ਕਰ ਦਿੱਤਾ ਗਿਆ ਤੇ ਉੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਸਮੇਤ ਉੱਥੇ ਆਪਣਾ ਕੰਮ ਕਰਵਾਉਣ ਆਏ ਲੋਕਾ ਦੀਆਂ ਪ੍ਰੇਸ਼ਾਨੀਆਂ ਵੱਧ ਗਈਆਂ। ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਮੰਨੀਏ ਤਾਂ ਡਾਕ ਕਰਮਚਾਰੀਆਂ ਦੇ ਦੁਬਾਰਾ ਟੈਸਟ ਫਿਰ ਤੋਂ ਕੀਤੇ ਜਾ ਸਕਦੇ ਹਨ।

ਮੰਗਲਵਾਰ ਨੂੰ ਜ਼ਿਲੇ ਨਾਲ ਸਬੰਧਤ 69 ਕੋਰੋਨਾ ਮਰੀਜ਼ ਪਾਜ਼ੇਟਿਵ ਪਾਏ ਗਏ। ਜਿਨ੍ਹਾਂ ’ਚੋਂ 55 ਮਰੀਜ਼ ਕਪੂਰਥਲਾ ਦੇ ਨਾਲ ਸਬੰਧਤ ਹਨ ਜਦਕਿ 10 ਮਰੀਜ ਪਾਂਛਟਾ, 2 ਫਗਵਾਡ਼ਾ ਤੇ 2 ਮਰੀਜ਼ ਭੁਲੱਥ ਦੇ ਨਾਲ ਸਬੰਧਤ ਹਨ। ਕਪੂਰਥਲਾ ’ਚ ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ 29 ਸਾਲਾ ਪੁਰਸ਼, 32 ਸਾਲਾ ਪੁਰਸ਼, 36 ਸਾਲਾ ਪੁਰਸ਼ ਸਾਰੇ ਵਾਸੀ ਕਪੂਰਥਲਾ, 21 ਸਾਲਾ ਪੁਰਸ਼ ਕਪੂਰਥਲਾ, 36 ਸਾਲਾ ਪੁਰਸ਼ ਕਪੂਰਥਲਾ, ਮੁਹੱਲਾ ਜੱਟਪੁਰਾ ਵਾਸੀ 40 ਸਾਲਾ ਮਹਿਲਾ, 35 ਸਾਲਾ ਮਹਿਲਾ ਕਪੂਰਥਲਾ, 26 ਸਾਲਾ ਪੁਰਸ਼ ਕਪੂਰਥਲਾ, 27 ਸਾਲਾ ਪੁਰਸ਼ ਕਪੂਰਥਲਾ, 30 ਸਾਲਾ ਮਹਿਲਾ ਕਪੂਰਥਲਾ, ਮੁਹੱਲਾ ਕੇਸਰੀ ਬਾਗ ਵਾਸੀ 41 ਸਾਲਾ ਮਹਿਲਾ, 17 ਸਾਲਾ ਨੌਜਵਾਨ ਤੇ 38 ਸਾਲਾ ਪੁਰਸ਼, 45 ਸਾਲਾ ਮਹਿਲਾ ਪਿੰਡ ਮਕਸੂਦਪੁਰ (ਭੁਲੱਥ), 27 ਸਾਲਾ ਨੌਜਵਾਨ ਕਰੋਲ ਬਾਗ ਕਪੂਰਥਲਾ, 58 ਸਾਲਾ ਮਹਿਲਾ ਰੋਜ ਐਵੀਨਿਊ, 6 ਸਾਲਾ ਬੱਚਾ ਰੋਜ ਐਵੀਨਿਊ, 42 ਸਾਲਾ ਪੁਰਸ਼ ਮਾਡਲ ਟਾਊਨ (ਸੁਲਤਾਨਪੁਰ ਲੋਧੀ), 50 ਸਾਲਾ ਪੁਰਸ਼ ਪਿੰਡ ਨੂਰਪੁਰ ਰਾਜਪੂਤਾਂ ਕਪੂਰਥਲਾ, 24 ਸਾਲਾ ਨੌਜਵਾਨ ਅਸ਼ੋਕ ਵਿਹਾਰ ਕਪੂਰਥਲਾ, 67 ਸਾਲਾ ਮਹਿਲਾ ਮੋਤੀ ਬਾਗ, 28 ਸਾਲਾ ਨੌਜਵਾਨ ਕਪੂਰਥਲਾ, 33 ਸਾਲਾ ਪੁਰਸ਼ ਕਪੂਰਥਲਾ, 43 ਸਾਲਾ ਪੁਰਸ਼ ਕਪੂਰਥਲਾ, 45 ਸਾਲਾ ਪੁਰਸ਼ ਅਸ਼ੋਕ ਵਿਹਾਰ, 28 ਸਾਲਾ ਪੁਰਸ਼ ਅਰਬਨ ਅਸਟੇਟ ਕਪੂਰਥਲਾ, 69 ਸਾਲਾ ਮੋਤੀ ਬਾਗ ਕਪੂਰਥਲਾ, 28 ਸਾਲਾ ਪੁਰਸ਼ ਕਪੂਰਥਲਾ, 34 ਸਾਲਾ ਪੁਰਸ਼ ਮਾਡਲ ਟਾਊਨ ਕਪੂਰਥਲਾ, 30 ਸਾਲਾ ਮਹਿਲਾ ਮਾਡਲ ਟਾਊਨ ਕਪੂਰਥਲਾ, 65 ਸਾਲਾ ਪੁਰਸ਼ ਮੁਹੱਲਾ ਤੋਪਖਾਨਾ ਕਪੂਰਥਲਾ, 46 ਸਾਲਾ ਰੋਜ ਐਵੀਨਿਊ ਕਪੂਰਥਲਾ, 59 ਸਾਲਾ ਪੁਰਸ਼ ਮਾਡਲ ਟਾਊਨ, 28 ਸਾਲਾ ਨੌਜਵਾਨ ਕਪੂਰਥਲਾ, 26 ਸਾਲਾ ਮਹਿਲਾ ਕਪੂਰਥਲਾ, 61 ਸਾਲਾ ਮਹਿਲਾ ਪਰਮਜੀਤ ਗੰਜ ਕਪੂਰਥਲਾ, 53 ਸਾਲਾ ਪੁਰਸ਼ ਨਵੀਂ ਸਬਜ਼ੀ ਮੰਡੀ ਕਪੂਰਥਲਾ, 51 ਸਾਲਾ ਪੁਰਸ਼ ਪਿੰਡ ਧਾਲੀਵਾਲ ਦੋਨਾ ਕਪੂਰਥਲਾ, 51 ਸਾਲਾ ਪੁਰਸ਼ ਕਪੂਰਥਲਾ, 65 ਸਾਲਾ ਮਹਿਲਾ ਕਪੂਰਥਲਾ, 5 ਸਾਲਾ ਬੱਚੀ ਗਰੋਵਰ ਕਾਲੋਨੀ ਕਪੂਰਥਲਾ, 30 ਸਾਲਾ ਪੁਰਸ਼ ਪ੍ਰੀਤ ਨਗਰ ਕਪੂਰਥਲਾ, 35 ਸਾਲਾ ਮਹਿਲਾ ਕਪੂਰਥਲਾ, 59 ਸਾਲਾ ਪੁਰਸ਼ ਕਪੂਰਥਲਾ, 51 ਸਾਲਾ ਪੁਰਸ਼ ਪਿੰਡ ਖੱਸਣ ਭੁਲੱਥ, 63 ਸਾਲਾ ਪੁਰਸ਼ ਸਰਕੁਲਰ ਰੋਡ ਕਪੂਰਥਲਾ, 33 ਸਾਲਾ ਮਹਿਲਾ ਕਪੂਰਥਲਾ, 30 ਸਾਲਾ ਮਹਿਲਾ ਮਾਡਲ ਟਾਊਨ ਕਪੂਰਥਲਾ ਸ਼ਾਮਲ ਹਨ। ਇਸ ਤੋਂ ਇਲਾਵਾ 12 ਮਰੀਜ਼ ਸਬ ਡਵੀਜ਼ਨ ਫਗਵਾਡ਼ਾ ਨਾਲ ਸਬੰਧਤ ਹਨ।

ਮੰਗਲਵਾਰ 590 ਲੋਕਾਂ ਹੋਈ ਸੈਂਪਲਿੰਗ

ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਮੰਗਲਵਾਰ ਨੂੰ ਜ਼ਿਲੇ ਦੇ ਨਾਲ ਸਬੰਧਤ 590 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ’ਚ ਕਪੂਰਥਲਾ ਤੋਂ 214, ਟਿੱਬਾ ਤੋਂ 21, ਭੁਲੱਥ ਤੋਂ 12, ਢਿੱਲਵਾਂ ਤੋਂ 16, ਬੇਗੋਵਾਲ ਤੋਂ 48, ਕਾਲਾ ਸੰਘਿਆ ਤੋਂ 21, ਫੱਤੂਢੀਂਗਾ ਤੋਂ 50, ਫਗਵਾਡ਼ਾ ਤੋਂ 52, ਪਾਂਛਟਾ ਤੋਂ 111 ਤੇ ਸੁਲਤਾਨਪੁਰ ਲੋਧੀ ਤੋਂ 45 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਖ ਡਾਕਖਾਨੇ ਤੇ ਬੈਂਕ ਕਰਮਚਾਰੀਆਂ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਰੋਨਾ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਤੁਰੰਤ ਸਿਵਲ ਹਸਪਤਾਲ ’ਚ ਟੈਸਟ ਕਰਵਾਉਣ ਤਾਂ ਜੋ ਇਸ ਬੀਮਾਰੀ ’ਤੇ ਸਮਾਂ ਰਹਿੰਦੇ ਕਾਬੂ ਪਾਇਆ ਜਾ ਸਕੇ।


Bharat Thapa

Content Editor

Related News