ਚੌਥੀ ਵਾਰ ਚੋਰਾਂ ਨੇ ਬਣਾਇਆ ਕਨਫੈਕਸ਼ਨਰੀ ਦੀ ਦੁਕਾਨ ਨੂੰ ਨਿਸ਼ਾਨਾ

Tuesday, Feb 25, 2020 - 02:42 PM (IST)

ਚੌਥੀ ਵਾਰ ਚੋਰਾਂ ਨੇ ਬਣਾਇਆ ਕਨਫੈਕਸ਼ਨਰੀ ਦੀ ਦੁਕਾਨ ਨੂੰ ਨਿਸ਼ਾਨਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਚੋਰਾਂ ਵਲੋਂ ਬੀਤੀ ਰਾਤ ਅੱਡਾ ਸਰਾਂ ਵਿਖੇ ਇਕ ਕਨਫੈਕਸ਼ਨਰੀ ਦੀ ਦੁਕਾਨ 'ਚ ਚੋਰੀ ਕੀਤੀ ਗਈ। ਚੋਰੀ ਦਾ ਸ਼ਿਕਾਰ ਹੋਏ ਦੁਕਾਨਦਾਰ ਮਨੋਜ ਕੁਮਾਰ ਪੁੱਤਰ ਅੰਮ੍ਰਿਤ ਲਾਲ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਉਸਦੀ ਦੁਕਾਨ ਦੀ ਮੌਂਟੀ ਤੋੜ ਕੇ ਅੰਦਰ ਦਾਖਲ ਹੋ ਕੇ ਚੋਰੀ ਕੀਤੀ। ਉਸ ਨੇ ਦੱਸਿਆ ਕਿ ਚੋਰ ਦੁਕਾਨ 'ਚੋਂ 49 ਹਜ਼ਾਰ ਦੀ ਨਕਦੀ ਅਤੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਉਸ ਨੇ ਦੱਸਿਆ ਕਿ ਉਸਦੀ ਦੁਕਾਨ 'ਚ ਚੌਥੀ ਵਾਰ ਚੋਰੀ ਹੋਈ ਹੈ। ਇਸ ਸਬੰਧੀ ਟਾਂਡਾ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।

PunjabKesari


author

Anuradha

Content Editor

Related News