ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲਾ : NIA ਵੱਲੋਂ KLF ਦੇ 8 ਅੱਤਵਾਦੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
Wednesday, Apr 28, 2021 - 11:50 AM (IST)
ਮੋਹਾਲੀ (ਭਾਸ਼ਾ) : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਮਾਮਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਪਾਬੰਦੀਸ਼ੁਦਾ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ 8 ਅੱਤਵਾਦੀਆਂ ਖ਼ਿਲਾਫ਼ ਮੰਗਲਵਾਰ ਨੂੰ ਦੋਸ਼-ਪੱਤਰ ਦਾਖ਼ਲ ਕੀਤਾ। ਪੰਜਾਬ ਵਿਚ ਅੱਤਵਾਦ ਖ਼ਿਲਾਫ਼ ਲੜਨ ਵਾਲੇ ਸੰਧੂ ਦਾ ਪਿਛਲੇ ਸਾਲ ਤਰਨਤਾਰਨ ਜ਼ਿਲ੍ਹੇ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ, ਜੈਪਾਲ ਗਿਰੋਹ ਦਾ ਲੋੜੀਂਦਾ ਗੈਂਗਸਟਰ ਝਾਰਖੰਡ ਤੋਂ ਗ੍ਰਿਫ਼ਤਾਰ
ਮੋਹਾਲੀ ਵਿਚ ਐੱਨ. ਆਈ. ਏ. ਦੀ ਅਦਾਲਤ ਸਾਹਮਣੇ ਭਾਰਤੀ ਪੈਨਲ ਕੋਡ, ਹਥਿਆਰ ਕਾਨੂੰਨ ਤੇ ਕਾਨੂੰਨੀ ਸਰਗਰਮੀ (ਰੋਕਥਾਮ) ਕਾਨੂੰਨ ਦੀਆਂ ਧਾਰਾਵਾਂ ਤਹਿਤ ਦੋਸ਼-ਪੱਤਰ ਦਾਖ਼ਲ ਕੀਤਾ ਗਿਆ। ਦੋਸ਼-ਪੱਤਰ ਅਨੁਸਾਰ ਅੱਤਵਾਦੀਆਂ ਨੇ ਪਾਕਿਸਤਾਨੀ ਆਕਾ ਦੇ ਹੁਕਮ ’ਤੇ ਸੰਧੂ ਦਾ ਕਤਲ ਕੀਤਾ ਸੀ। ਐੱਨ. ਆਈ. ਏ. ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼-ਪੱਤਰ ਵਿਚ ਤਰਨਤਾਰਨ ਦੇ ਇੰਦਰਜੀਤ ਸਿੰਘ, ਸੁਖਰਾਜ ਸਿੰਘ, ਸੁਖਦੀਪ ਸਿੰਘ, ਗੁਰਜੀਤ ਸਿੰਘ, ਗੁਰਦਾਸਪੁਰ ਦੇ ਸੁਖਮੀਤ ਸਿੰਘ, ਲੁਧਿਆਣਾ ਦੇ ਰਵਿੰਦਰ ਸਿੰਘ, ਆਕਾਸ਼ਦੀਪ ਅਰੋੜਾ ਤੇ ਜਗਰੂਪ ਸਿੰਘ ਦੇ ਨਾਂ ਹਨ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ : ਹਾਈਵੇਅ 'ਤੇ ਮਿਲੀ ਮੁੰਡੇ ਦੀ ਅੱਧਸੜੀ ਲਾਸ਼, ਹਾਲਤ ਦੇਖ ਪੁਲਸ ਵੀ ਹੈਰਾਨ
ਇਹ ਮਾਮਲਾ 2 ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ ਸੰਧੂ ਦੇ ਕਤਲ ਨਾਲ ਸਬੰਧਿਤ ਹੈ। ਐੱਨ. ਆਈ. ਏ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਭਾਰਤ ਵਿਚ ਲੋਕਾਂ ’ਚ ਡਰ ਪੈਦਾ ਕਰਨ ਅਤੇ ਖਾਲਿਸਤਾਨੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਦੇ ਮਕਸਦ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਕੇ. ਐੱਲ. ਐੱਫ. ਦੇ ਪਾਕਿਸਤਾਨ ’ਚ ਰਹਿਣ ਵਾਲੇ ਮੁਖੀ ਲਖਵੀਰ ਸਿੰਘ ਰੋਡੇ ਤੇ ਵਿਦੇਸ਼ਾਂ ਵਿਚ ਕੇ. ਐੱਲ. ਐੱਫ. ਦੇ ਅੱਤਵਾਦੀਆਂ ਨੇ ਇਸ ਦੀ ਸਾਜ਼ਿਸ਼ ਰਚੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ