ਕੰਪਿਊਟਰ ਅਧਿਆਪਕਾਂ ਵੱਲੋਂ ਸੰਘਰਸ਼ ਦਾ ਐਲਾਨ

08/23/2017 12:00:59 PM

ਫਾਜ਼ਿਲਕਾ  (ਨਾਗਪਾਲ) — ਕੰਪਿਊਟਰ ਅਧਿਆਪਕ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਸੂਬਾਈ ਪ੍ਰਧਾਨ ਗੁਰਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਜਲੰਧਰ ਵਿਚ ਹੋਈ। ਇਸ ਵਿਚ ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸਰਕਾਰ ਦੇ ਖਿਲਾਫ਼ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। 
ਯੂਨੀਅਨ ਦੇ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ 6 ਵਰ੍ਹਿਆਂ ਤੋਂ ਕੰਪਿਊਟਰ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਕੰਪਿਊਟਰ ਅਧਿਅਪਾਕਾਂ ਦੇ ਨਿਯੁਕਤੀ ਪੱਤਰ ਵਿਚ ਦਰਜ ਸਿਵਲ ਸਰਵਿਸ ਰੂਲ ਨੂੰ ਬਦਲ ਕੇ ਨਵੇਂ ਸਰਵਿਸ ਰੂਲ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਪੰਜਾਬ ਦੇ ਸਾਰਿਆਂ ਜ਼ਿਲਿਆਂ ਵਿਚ ਕੰਪਿਊਟਰ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਬਾਅਦ 12 ਸਤੰਬਰ ਨੂੰ ਬਠਿੰਡਾ, 17 ਸਤੰਬਰ ਨੂੰ ਜਲੰਧਰ ਅਤੇ 24 ਸਤੰਬਰ ਨੂੰ ਪਟਿਆਲਾ ਵਿਚ ਜ਼ੋਨ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ।ਇਸ ਮੌਕੇ ਵਰੁਣ, ਰੋਹਿਤ, ਅਮਿਤ ਕੁਮਾਰ, ਸਿਕੰਦਰ, ਸੁਰਿੰਦਰ ਕੰਬੋਜ, ਪੰਕਜ ਲੂਨਾ, ਵਿਸ਼ਾਲ ਵਾਟਸ, ਚੇਤਨ ਦੱਤ, ਸੰਜੀਵ ਕੰਬੋਜ, ਸ਼ਾਲਿਨੀ, ਸੁਨੀਤਾ ਮੋਂਗਾ, ਭਾਵਨਾ ਵਾਟਸ ਅਤੇ ਹੋਰ ਹਾਜ਼ਰ ਸਨ। 
ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਤਾਰਨ ਅਤੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਫਤਿਹਪੁਰੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੂਬਾ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ। 
ਜਨਰਲ ਸਕੱਤਰ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਦੇ ਬਾਵਜੂਦ ਵੀ ਰੈਗੂਲਰ ਅਧਿਆਪਕਾਂ ਵਾਲੀਆਂ ਸੁਵਿਧਾਵਾਂ ਨਹੀਂ ਦਿੱਤੀਆ ਜਾ ਰਹੀਆਂ। ਇਸ ਰੋਸ ਪ੍ਰਦਰਸ਼ਨ ਵਿਚ ਪੰਜਾਬ ਭਰ ਦੇ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ ।ਇਸ ਮੌਕੇ ਰਵਿੰਦਰ ਸਿੰਘ ਮੀਤ ਪ੍ਰਧਾਨ, ਕਪਿਲ ਸਾਨਨ, ਮਿਸਾਲ ਧਵਨ, ਸ਼ਮਸੇਰ ਸਿੰਘ, ਸਤੀਸ਼ ਕੁਮਾਰ, ਗਗਨਦੀਪ ਸਿੰਘ, ਮੁਕੇਸ਼ ਚੌਹਾਨ, ਇੰਦਰਜੀਤ ਕਲਸੀ, ਹਰਮੀਤ ਸਿੰਘ, ਹਰਪ੍ਰੀਤ ਸਿੰਘ, ਸਰਵਜੋਤ ਸਿੰਘ, ਅਰਵਿੰਦ ਗਰਗ, ਮਨੀਸ਼ ਕੁਮਾਰ, ਕਿਰਨ ਕੁਮਾਰ, ਜਤਿੰਦਰ, ਜਗਦੀਪ ਸਿੰਘ, ਮੈਡਮ ਸੁਖਵੰਤ ਕੌਰ, ਕਮਲਾ ਰਾਣੀ, ਰਿੰਪੀ, ਆਸ਼ਾ, ਗੀਤੂ ਬਾਲਾ, ਯੋਗਿਤਾ, ਪ੍ਰਦੀਪ ਕੌਰ, ਰਜਨੀ ਮੈਡਮ ਅਤੇ ਹੋਰ ਵੱਡੀ ਗਿਣਤੀ ਵਿਚ ਕੰਪਿਊਟਰ ਅਧਿਆਪਕ ਹਾਜ਼ਰ ਸਨ।


Related News