ਕੰਪਿਊਟਰ ਅਧਿਆਪਕਾਂ ਨੇ ਨਵਤੇਜ ਸਿੰਘ ਚੀਮਾ ਨਾਲ ਕੀਤੀ ਮੁਲਾਕਾਤ
Thursday, Jun 15, 2017 - 03:34 AM (IST)
ਸੁਲਤਾਨਪੁਰ ਲੋਧੀ, (ਥਿੰੰਦ)- ਕੰੰਪਿਊਟਰ ਟੀਚਰਜ਼ ਯੂਨੀਅਨ ਕਪੂਰਥਲਾ ਦਾ ਇਕ ਵਫ਼ਦ ਸੂਬਾਈ ਆਗੂ ਅਰੁਣਦੀਪ ਸਿੰੰਘ ਸੈਦਪੁਰ, ਜ਼ਿਲਾ ਪ੍ਰਧਾਨ ਰਮਨ ਕੁਮਾਰ ਅਤੇ ਜਨਰਲ ਸਕੱਤਰ ਜਗਜੀਤ ਸਿੰੰਘ ਥਿੰੰਦ ਦੀ ਅਗਵਾਈ 'ਚ ਵਿਧਾਇਕ ਨਵਤੇਜ ਸਿੰੰਘ ਚੀਮਾ ਨੂੰ ਮਿਲਿਆ।
ਇਸ ਮੌਕੇ ਜਥੇਬੰੰਦਕ ਆਗੂਆਂ ਨੇ ਵਿਧਾਇਕ ਨਵਤੇਜ ਸਿੰੰਘ ਚੀਮਾ ਨਾਲ ਵਿਭਾਗੀ ਸਮੱਸਿਆਵਾਂ ਸਬੰੰਧੀ ਚਰਚਾ ਕੀਤੀ। ਆਗੂਆਂ ਨੇ ਦੱਸਿਆ ਕਿ ਉਹ ਲਗਾਤਾਰ ਆਪਣੀਆਂ ਸੇਵਾਵਾਂ ਸਫ਼ਲਤਾਪੂਰਵਕ ਦੇ ਰਹੇ ਹਨ ਪਰ ਪਿਛਲੇ 10 ਸਾਲਾਂ 'ਚ ਨਾ ਤਾਂ ਸਰਕਾਰ ਨੇ ਉਨ੍ਹਾਂ ਦੀਆਂ ਲਟਕਦੀਆਂ ਮੰੰਗਾਂ 'ਤੇ ਵਿਚਾਰਾਂ ਕੀਤੀਆਂ ਅਤੇ ਨਾ ਹੀ ਕੰੰਪਿਊਟਰ ਅਧਿਆਪਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਗਏ।
ਸੂਬਾਈ ਆਗੂ ਅਰੁਣਦੀਪ ਸਿੰੰਘ ਸੈਦਪੁਰ ਨੇ ਪਿਛਲੀ ਸਰਕਾਰ 'ਤੇ ਕੰੰਪਿਊਟਰ ਅਧਿਆਪਕਾਂ ਨੂੰ ਵਿਭਾਗ 'ਚ ਨਾ ਲੈਣ ਦੇ ਵਤੀਰੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਨਾ ਤਾਂ ਨਿਯਮਿਤ ਰੂਪ 'ਚ ਤਨਖਾਹ ਦਿੱਤੀ ਜਾਂਦੀ ਹੈ ਤੇ ਨਾ ਹੀ ਸਰਕਾਰੀ ਕਰਮਚਾਰੀਆਂ ਵਾਲੇ ਲਾਭ ਦਿੱਤੇ ਜਾਂਦੇ ਹਨ।
ਮੀਟਿੰੰਗ 'ਚ ਜਗਜੀਤ ਸਿੰੰਘ ਥਿੰੰਦ ਨੇ ਪਿਛਲੇ ਦਿਨੀਂ ਸੜਕ ਹਾਦਸੇ 'ਚ ਮਾਰੇ ਗਏ ਕੰੰਪਿਊਟਰ ਅਧਿਆਪਕ ਦੀ ਗੱਲ ਕਰਦਿਆਂ ਕਿਹਾ ਕਿ ਹਾਦਸੇ ਦੇ ਦੋਸ਼ੀ ਬੱਸ ਮਾਲਕਾਂ 'ਤੇ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਮੀਟਿੰੰਗ 'ਚ ਵਿਧਾਇਕ ਨਵਤੇਜ ਸਿੰੰਘ ਚੀਮਾ ਨੇ ਕੰੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਵਾਉਣ ਦਾ ਮੁੱਦਾ ਵਿਧਾਨ ਸਭਾ 'ਚ ਚੁੱਕਣ ਦਾ ਭਰੋਸਾ ਦਿੱਤਾ। ਉਨ੍ਹਾਂ ਕੰੰਪਿਊਟਰ ਅਧਿਆਪਕਾਂ ਨੰੂੰ ਨਿਯਮਿਤ ਰੂਪ 'ਚ ਤਨਖਾਹ ਦੀ ਅਦਾਇਗੀ ਕਰਨ ਸਬੰੰਧੀ ਵੀ ਸਿੱਖਿਆ ਮੰੰਤਰੀ ਪੰੰਜਾਬ ਨਾਲ ਪੈਨਲ ਮੀਟਿੰੰਗ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਵਿਧਾਇਕ ਨਵਤੇਜ ਸਿੰੰਘ ਚੀਮਾ ਨੂੰ ਮਿਲਣ ਸਮੇਂ ਸੂਬਾਈ ਆਗੂ ਅਰੁਣਦੀਪ ਸਿੰੰਘ ਸੈਦਪੁਰ, ਜ਼ਿਲਾ ਪ੍ਰਧਾਨ ਰਮਨ ਕੁਮਾਰ, ਜਨਰਲ ਸਕੱਤਰ ਜਗਜੀਤ ਸਿੰੰਘ ਥਿੰੰਦ ਦੇ ਨਾਲ ਬਲਾਕ ਪ੍ਰਧਾਨ ਹਰਮਿੰੰਦਰ ਸਿੰੰਘ, ਪਰਮਜੀਤ ਸਿੰੰਘ, ਜਸਪਾਲ ਸਿੰੰਘ, ਸੁਖਵਿੰੰਦਰ ਸਿੰੰਘ ਆਦਿ ਹਾਜ਼ਰ ਸਨ।
