ਕੰਪਿਊਟਰ ਅਧਿਆਪਕਾਂ ਨੇ ਸਰਕਾਰ ਖਿਲਾਫ ਮੁਹਿੰਮ ਕਰਨ ਦਾ ਕੀਤਾ ਐਲਾਨ

Wednesday, Feb 07, 2018 - 05:45 PM (IST)

ਕੰਪਿਊਟਰ ਅਧਿਆਪਕਾਂ ਨੇ ਸਰਕਾਰ ਖਿਲਾਫ ਮੁਹਿੰਮ ਕਰਨ ਦਾ ਕੀਤਾ ਐਲਾਨ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਲਗਾਤਾਰ ਧੱਕੇਸ਼ਾਹੀ ਰਹੀ ਹੈ। ਇਸ ਧੱਕੇਸ਼ਾਹੀ ਦੇ ਵਿਰੋਧ 'ਚ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਖਿਲਾਫ ਵਾਇਦਾ ਖਿਲ਼ਾਫੀ ਮੁਹਿੰਮ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਕੰਪਿਊਟਰ ਅਧਿਆਪਕ ਯੂਨੀਅਨ (ਪੰਜਾਬ) ਇਕਾਈ ਦੇ ਸੀਨੀਅਰ ਆਗੂ ਹਰਜੀਤ ਸਿੰਘ ਨੇ ਦਿੱਤੀ ਹੈ। ਇਸ ਮੌਕੇ ਮਲਕੀਤ ਸਿੰਘ ਜ਼ਿਲਾ ਸਿੱਖਿਆ ਅਫਸਰ ਰਾਹੀਂ ਮਾਨਯੋਗ ਸਿੱਖਿਆ ਮੰਤਰੀ ਦੇ ਨਾਂ ਤੇ ਯੂਨੀਅਨ ਆਗੂਆਂ ਵੱਲੋਂ ਮੰਗ ਪੱਤਰ ਸੌਪਿਆਂ।
ਇਸ ਦੌਰਾਨ ਯੂਨੀਅਨ ਆਗੁਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਆਖੀਰ ਆਰ. ਟੀ. ਆਈ. ਰਾਹੀਂ ਪ੍ਰਾਪਤ ਸੂਚਨਾ ਰਾਹੀਂ ਪਤਾ ਲੱਗਾ ਕਿ ਸਿੱਖਿਆ ਵਿਭਾਗ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਦੇ ਕਰਮਚਾਰੀ ਨਹੀਂ ਮੰਨ ਰਿਹਾ। ਆਰ. ਟੀ. ਆਈ. ਰਾਹੀਂ ਖੁਲਾਸਾ ਹੋਇਆ ਕਿ ਪੰਜਾਬ ਦੇ ਸਰਕਾਰੀ ਸਕੂਲ 'ਚ 13 ਸਾਲਾਂ ਦੀਆਂ ਨਿਰਅੰਤਰ ਸੇਵਾਵਾਂ ਨਿਭਾਉਣ ਦੇ ਬਾਵਜੂਦ ਸਿੱਖਿਆ ਵਿਭਾਗ ਦੀ ਪੰਜਾਬ ਆਈ. ਸੀ. ਟੀ. ਸੋਸਾਇਟੀ ਅਧੀਨ ਕੰਪਿਊਟਰ ਅਧਿਆਪਕਾਂ ਤੇ ਕੋਈ ਸਰਵਿਸ ਰੂਲਜ ਲਾਗੂ ਨਹੀਂ ਹਨ। 
ਜ਼ਿਕਰਯੋਗ ਹੈ ਕਿ ਸਾਲ 2005 'ਚ ਕਾਂਗਰਸ ਸਰਕਾਰ ਨੇ ਸਿੱਖਿਆ ਵਿਭਾਗ ਦੀ ਪੰਜਾਬ ਆਈ. ਸੀ. ਟੀ. ਸੋਸਾਇਟੀ ਅਧੀਨ ਕੰਪਿਊਟਰ ਅਧਿਆਪਕਾਂ ਦੀ ਭਰਤੀ ਕੀਤੀ ਸੀ, ਜਿਸ ਤੋਂ ਬਾਅਦ ਕਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਸਾਲ 2011 'ਚ ਰੈਗੂਲਰ ਕੀਤਾ ਸੀ ਅਤੇ ਨੋਟੀਫਿਕੇਸ਼ਨ 'ਚ ਪੰਜਾਬ ਸੀ. ਐਸ. ਆਰ. ਰੂਲਜ ਅਧੀਨ ਸੇਵਾਵਾਂ ਰੈਗੂਲਰ ਕੀਤੀਆਂ ਸਨ। ਅਫਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਸ਼ਰਤਾਂ ਨੂੰ ਕੰਪਿਊਟਰ ਅਧਿਆਪਕਾਂ 'ਤੇ ਲਾਗੂ ਨਹੀਂ ਕੀਤਾ, ਜਿਸ ਕਾਰਨ ਕੰਪਿਊਟਰ ਅਧਿਆਪਕਾਂ ਨੂੰ ਆਮ ਕਰਮਚਾਰੀਆਂ ਵਾਂਗ ਏ. ਸੀ. ਪੀ., ਅੰਤਰਿਮ ਰਿਲੀਫ, ਮੈਡੀਕਲ ਰੀਬਰਸਮੈਂਟ, ਸੀ. ਪੀ. ਐਫ. ਕਟੌਤੀ, ਅਤੇ ਪੰਜਾਬ ਸੀ. ਐਸ. ਆਰ. ਰੂਲਜ ਦੀਆਂ ਸਹੂਲਤਾਂ ਨਹੀਂ ਦਿੱਤੀਆਂ। ਕੰਪਿਊਟਰ ਅਧਿਆਪਕਾਂ ਕਰੋ ਜਾਂ ਮਰੋ ਵਾਲੀ ਨੀਤੀ ਅਪਣਾ ਕੇ ਸੰਘਰਸ਼ ਲਈ ਮੁੜ ਤੋਂ ਮਜਬੂਰ ਹੋ ਗਏ ਹਨ। ਸੰਘਰਸ਼ ਦੀ ਸ਼ੁਰੂਆਤ ਵੱਜੋਂ ਆਗੂਆਂ ਨੇ ਜ਼ਿਲ੍ਹਾ ਮੁੱਖ ਦਫਤਰ ਤੇ ਇੱਕਠੇ ਹੋ ਕੇ ਇਸ ਪੱਤਰ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਰਦਰਸ਼ਨ ਅਤੇ ਨਾਰੇਬਾਜ਼ੀ ਕੀਤੀ। ਇਸ ਮੌਕੇ ਭਾਰਤ ਭੂਸ਼ਣ, ਜਤਿੰਦਰ ਕੁਮਾਰ, ਸੰਦੀਪ ਰਾਜੋਰੀਆ, ਜਸਪਾਲ ਅਤੇ ਹੋਰ ਵੱਡੀ ਗਿਣਤੀ ਵਿਚ ਕੰਪਿਊਟਰ ਅਧਿਆਪਕ ਹਾਜ਼ਰ ਸਨ।


Related News