ਸਿੱਖਿਆ ਵਿਭਾਗ ਵੱਲੋਂ ਨਵੇਂ ਕੰਪਿਊਟਰਜ਼ ਦੀ ਮਾਡਲ ਤੇ ਸਪੈਸੀਫਿਕੇਸ਼ਨ ਜਾਂਚ ਲਈ ਟੀਮ ਦਾ ਗਠਨ

10/23/2021 4:06:31 PM

ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੇਣ ਦੇ ਮਕਸਦ ਨਾਲ ਸੂਬੇ ਭਰ ਦੇ 1611 ਸਰਕਾਰੀ ਸਕੂਲਾਂ ਦੀ ਕੰਪਿਊਟਰ ਲੈਬਜ਼ ’ਚ ਨਵੇਂ ਕੰਪਿਊਟਰ ਇੰਸਟਾਲ ਕੀਤੇ ਗਏ ਹਨ। ਮੁੱਖ ਦਫ਼ਤਰ ਵੱਲੋਂ ਇੰਸਟਾਲ ਕੀਤੀ ਗਈ ਆਈਟਮਸ ਦਾ ਮਾਡਲ ਅਤੇ ਸਪੈਸੀਫਿਕੇਸ਼ਨ ਚੈੱਕ ਕਰਨ ਦੇ ਲਈ ਇੰਸਪੈਕਸ਼ਨ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਸ ਟੀਮ ਵਿਚ ਡੀ. ਐੱਸ. ਐੱਮ. ਸਮਾਰਟ ਸਕੂਲ, ਜੇ. ਈ. ਸਿਵਲ ਵਰਕਰਸ, ਆਈ. ਸੀ. ਟੀ. ਪ੍ਰਾਜੈਕਟ ਕੋ-ਆਡੀਨੇਟਰ, ਇਕ ਕੰਪਿਊਟਰ ਅਧਿਆਪਕ ਅਤੇ ਇਕ ਵੋਕੇਸ਼ਨਲ ਟ੍ਰੇਨਰ (ਐੱਨ. ਐੱਸ. ਕਿਊ. ਐੱਫ.) ਸਿਵਲ ਟਰੇਡ ਸ਼ਾਮਲ ਹੋਣਗੇ। ਕਮੇਟੀ ਵੱਲੋਂ ਜ਼ਿਲ੍ਹੇ ਦੇ ਕੁੱਝ ਸਕੂਲਾਂ ਨੂੰ ਰੈਂਡਮ ਬੇਸਿਸ ’ਤੇ ਚੈੱਕ ਕੀਤਾ ਜਾਵੇਗਾ ਅਤੇ ਆਪਣੀ ਰਿਪੋਰਟ 10 ਦਿਨ ਦੇ ਅੰਦਰ-ਅੰਦਰ ਮੁੱਖ ਦਫ਼ਤਰ ਨੂੰ ਭੇਜੀ ਜਾਵੇਗੀ।
 


Babita

Content Editor

Related News