ਕੰਪਿਊਟਰ ਮੁਹੱਈਆ ਨਾ ਹੋਣ ’ਤੇ 1 ਸਤੰਬਰ ਤੋਂ ਮਾਲ ਵਿਭਾਗ ਦਾ ਆਨਲਾਈਨ ਕੰਮ ਬੰਦ ਕਰਨਗੇ ਪਟਵਾਰੀ

Monday, Aug 16, 2021 - 10:40 AM (IST)

ਕੰਪਿਊਟਰ ਮੁਹੱਈਆ ਨਾ ਹੋਣ ’ਤੇ 1 ਸਤੰਬਰ ਤੋਂ ਮਾਲ ਵਿਭਾਗ ਦਾ ਆਨਲਾਈਨ ਕੰਮ ਬੰਦ ਕਰਨਗੇ ਪਟਵਾਰੀ

ਅੰਮ੍ਰਿਤਸਰ (ਨੀਰਜ) - ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਦਿ ਰੈਵੇਨਿਊ ਪਟਵਾਰ ਯੂਨੀਅਨ ਅਤੇ ਦਿ ਰੈਵੇਨਿਊ ਕਾਨੂੰਗੋ ਐਸੋਸੀਏਸ਼ਨ ਵੱਲੋਂ ਡਿਪਟੀ ਦਫ਼ਤਰ ਕੰਪਲੈਕਸ ’ਤੇ ਇਕ ਵਿਸ਼ਾਲ ਧਰਨਾ ਲਗਾਇਆ ਗਿਆ। ਇਸ ਧਰਨੇ ’ਚ ਵਸੀਕਾ-ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਨਾਲ ਰਿਟਾਇਰਡ ਨਾਇਬ ਤਹਿਸੀਲਦਾਰ ਅਤੇ ਹੋਰ ਅਧਿਕਾਰੀਆਂ ਦੇ ਇਲਾਵਾ ਨੰਬਰਦਾਰ ਯੂਨੀਅਨ ਅਤੇ ਚੌਂਕੀਦਾਰ ਯੂਨੀਅਨ ਨੇ ਹਿੱਸਾ ਲਿਆ। ਧਰਨੇ ’ਚ ਐਲਾਨ ਕੀਤਾ ਗਿਆ ਹੈ ਕਿ ਜੇਕਰ ਪੰਜਾਬ ਸਰਕਾਰ ਨੇ 31 ਅਗਸਤ ਤੱਕ ਪਟਵਾਰੀਆਂ ਨੂੰ ਕੰਪਿਊਟਰ ਮੁਹੱਈਆ ਨਾ ਕਰਵਾਏ ਤਾਂ 1 ਸਤੰਬਰ ਤੋਂ ਮਾਲ ਵਿਭਾਗ ਦਾ ਆਨਲਾਈਨ ਕੰਮ ਬੰਦ ਕਰ ਦਿੱਤਾ ਜਾਵੇਗਾ ਅਤੇ ਮੈਨੁਅਲ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। 

ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਕਈ ਵੱਡੇ ਐਲਾਨ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਟਵਾਰ ਯੂਨੀਅਨਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਅਤੇ ਕਾਨੂੰਗੋ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਕੋਹਲੀ ਨੇ ਕਿਹਾ ਕਿ ਇਸ ਪਾਸੇ ਪੰਜਾਬ ਸਰਕਾਰ ਮਾਲ ਵਿਭਾਗ ਦੇ ਕੰਮ ਨੂੰ ਡਿਜੀਟਲ ਕਰ ਰਹੀ ਹੈ ਅਤੇ ਦੂਜੇ ਪਾਸੇ ਪਟਵਾਰੀਆਂ ਨੂੰ ਕੰਪਿਊਟਰ ਤੱਕ ਨਹੀਂ ਦਿੱਤੇ ਜਾ ਰਹੇ। ਇਸ ਹਾਲਾਤ ’ਚ ਡਿਜੀਟਲ ਪੰਜਾਬ ਤੋਂ ਜੇਕਰ ਮੈਨੂਅਲ ਪੰਜਾਬ ਬਣਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਕਤ ਨੇਤਾਵਾਂ ਨੇ ਕਿਹਾ ਕਿ ਪਟਵਾਰੀਆਂ ਵੱਲੋਂ 15 ਜੂਨ ਤੋਂ ਆਪਣੇ ਵਾਧੂ ਪਟਵਾਰ ਸਰਕਲ ਤਿਆਗ ਦਿੱਤੇ ਗਏ ਹਨ ਪਰ ਫਿਰ ਵੀ ਪੰਜਾਬ ਸਰਕਾਰ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ ਹੈ। ਕਰਮਚਾਰੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਖ਼ਿਲਾਫ਼ ਹਰ ਸ਼ੁੱਕਰਵਾਰ ਨੂੰ ਜ਼ਿਲ੍ਹਾ ਪੱਧਰੀ ਧਰਨੇ ’ਤੇ ਬੈਠੇ ਜਾਣਗੇ।

ਪੜ੍ਹੋ ਇਹ ਵੀ ਖ਼ਬਰ - ਰੇਲ ਯਾਤਰੀਆਂ ਲਈ ਖ਼ਾਸ ਖ਼ਬਰ : ਮੰਤਰਾਲਾ ਨੇ ਮਾਸਿਕ ਸੀਜ਼ਨ ਟਿਕਟ ਦੀ ਸਹੂਲਤ ਨੂੰ ਸ਼ੁਰੂ ਕਰਨ ਦਾ ਲਿਆ ਫ਼ੈਸਲ

ਦੂਜੇ ਪਾਸੇ ਇਸ ਸਾਂਝੇ ਧਰਨੇ ਦੀ ਕਾਰਗੁਜ਼ਾਰੀ ਚੈੱਕ ਕਰਨ ਲਈ ਤਾਲਮੇਲ ਕਮੇਟੀ ਪੰਜਾਬ ਵੱਲੋਂ ਵਿਸ਼ੇਸ਼ ਤੌਰ ’ਤੇ ਏਕਮ ਸੰਧੂ (ਉਪ-ਪ੍ਰਧਾਨ ਪੰਜਾਬ), ਹਰਮੀਤ ਵਿਦਿਆਰਥੀ ਸਾਬਕਾ ਰਾਜਸੀ ਪ੍ਰਧਾਨ ਅਤੇ ਕਾਨੂੰਗੋ ਨਿਰਮਲਜੀਤ ਸਿੰਘ ਪ੍ਰਤੀਨਿਧੀ ਪੰਜਾਬ ਨੂੰ ਭੇਜਿਆ ਗਿਆ। ਇਨ੍ਹਾਂ ਦਾ ਦੋਵੇਂ ਐਸੋਸੀਏਸ਼ਨਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਹਰਪਾਲ ਸਿੰਘ ਸਮਰਾ, ਰਛਪਾਲ ਸਿੰਘ, ਮੇਜਰ ਸਿੰਘ ਭੋਮਾ, ਚਾਨਨ ਸਿੰਘ ਖਹਿਰਾ, ਲਖਵਿੰਦਰ ਸਿੰਘ ਜੱਬੋਵਾਲ, ਰਣਜੀਤ ਸਿੰਘ ਮਜੀਠਾ, ਰਣਜੀਤ ਸਿੰਘ ਸੁਲਤਾਨਵਿੰਡ, ਗੁਰਜੰਟ ਸਿੰਘ ਸੋਹੀ ਆਦਿ ਮੌਜੂਦ ਸਨ।

ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਪੰਜਾਬ ’ਚ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਰੋਜ਼ਾਨਾ 60,000 ਟੈਸਟ ਕਰਨ ਦੇ ਹੁਕਮ


author

rajwinder kaur

Content Editor

Related News