‘ਕੋਵਿਡ-19’ ਕੇਸਾਂ ’ਚ ਵਾਧੇ ਕਾਰਣ 25 ਅਪ੍ਰੈਲ ਨੂੰ ਹੋਵੇਗਾ ਕਾਮਨ ਐਂਟਰੈਂਸ ਐਗਜ਼ਾਮ
Sunday, Mar 28, 2021 - 01:53 AM (IST)
ਲੁਧਿਆਣਾ/ਖੰਨਾ, (ਵਿੱਕੀ, ਸੁਖਵਿੰਦਰ ਕੌਰ)- ਸਿਵਲ ਪ੍ਰਸ਼ਾਸਨ ਦੇ ਸਲਾਹ-ਮਸ਼ਵਰੇ ਨਾਲ ਪੰਜਾਬ, ਖਾਸ ਕਰ ਕੇ ਲੁਧਿਆਣਾ ’ਚ ‘ਕੋਵਿਡ-19’ ਦੇ ਕੇਸਾਂ ’ਚ ਵਾਧਾ ਹੋਣ ਕਾਰਣ ਸੈਨਿਕ ਜਨਰਲ ਡਿਊਟੀ ਦੇ ਅਹੁਦਿਆਂ ਲਈ ਕਾਮਨ ਐਂਟਰੈਂਸ ਐਗਜ਼ਾਮ (ਸੀ. ਈ. ਈ.), ਜੋ ਕਿ 28 ਮਾਰਚ ਨੂੰ ਨਿਰਧਾਰਿਤ ਕੀਤੇ ਗਏ ਸਨ, ਹੁਣ 25 ਅਪ੍ਰੈਲ, 2021 ਨੂੰ ਹੋਣਗੇ।
ਫੌਜ ਭਰਤੀ ਦਫਤਰ ਦੇ ਅਧਿਕਾਰੀ ਨੇ ਦੱਸਿਆ ਕਿ ਖੰਨਾ ’ਚ ਕੀਤੀ ਗਈ ਰੈਲੀ ਦੌਰਾਨ ਸਰੀਰਕ ਅਤੇ ਡਾਕਟਰੀ ਜਾਂਚ ਸਫਲਤਾ ਨਾਲ ਪੂਰੀ ਕਰਨ ਵਾਲੇ ਉਮੀਦਵਾਰਾਂ ਨੇ ਕਾਮਨ ਐਂਟਰੈਂਸ ਐਗਜ਼ਾਮ ਦਿੱਤੇ ਸਨ। ਇਹ ਉਮੀਦਵਾਰ ਜ਼ਿਲਾ ਲੁਧਿਆਣਾ, ਮੋਗਾ, ਰੂਪ ਨਗਰ ਅਤੇ ਐੱਸ. ਏ. ਐੱਸ. ਨਗਰ (ਮੁਹਾਲੀ) ਜ਼ਿਲਿਆਂ ਦੇ ਹਨ, ਜਦੋਂ ਪੰਜਾਬ ’ਚ ‘ਕੋਵਿਡ-19’ ਦੇ ਸਥਿਤੀ ਕਾਬੂ ’ਚ ਆ ਜਾਵੇਗੀ ਤਾਂ ਇਨ੍ਹਾਂ ਉਮੀਦਵਾਰਾਂ ਨੂੰ ਇਸ ਪ੍ਰੀਖਿਆ ’ਚ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਘਟਨਾ ਸ਼ਰਮਨਾਕ: ਸੁਖਬੀਰ ਬਾਦਲ
ਫੌਜ ਦੀ ਭਰਤੀ ਦਫਤਰ ਲੁਧਿਆਣਾ ਨੇ 7 ਤੋਂ 27 ਦਸੰਬਰ ਤੱਕ ਏ. ਐੱਸ. ਕਾਲਜ ਗਰਾਊਂਡ, ਖੰਨਾ ’ਚ ਭਰਤੀ ਰੈਲੀ ਕੀਤੀ ਸੀ। ਇਹ ਰੈਲੀ ਪੰਜਾਬ ਦੇ 4 ਜ਼ਿਲਿਆਂ, ਮੋਗਾ, ਲÇੁਧਆਣਾ, ਰੂਪ ਨਗਰ ਅਤੇ ਐੱਸ. ਏ. ਐੱਸ. ਨਗਰ ਮੁਹਾਲੀ ਦੇ ਉਮੀਦਵਾਰਾਂ ਲਈ ਸੀ। 14 ਹਜ਼ਾਰ ਰਜਿਸਟਰਡ ਉਮੀਦਵਾਰਾਂ ’ਚੋਂ 10 ਹਜ਼ਾਰ ਉਮੀਦਵਾਰ ਰੈਲੀ ’ਚ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ:- ਭਾਜਪਾ ਵਿਧਾਇਕ ਦੀ ਕੁੱਟਮਾਰ ਸਬੰਧੀ 7 ਕਿਸਾਨ ਆਗੂਆਂ ਤੇ 300 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਕੁਲ 1832 ਉਮੀਦਵਾਰ ਆਪਣੀ ਸਰੀਰਕ ਅਤੇ ਮੈਡੀਕਲ ਜਾਂਚ ’ਚੋਂ ਪਾਸ ਹੋਏ ਅਤੇ ਕਾਮਨ ਐਂਟਰੈਂਸ ਐਗਜ਼ਾਮ (ਸੀ. ਈ. ਈ.) ’ਚ ਸ਼ਾਮਲ ਹੋਣ ਦੇ ਯੋਗ ਹੋ ਗਏ। ਸੀ. ਈ. ਈ. 28 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ’ਚ ਤੈਅ ਕੀਤੇ ਗਏ ਸਨ। ਤਕਨੀਕੀ ਕਾਰਣਾਂ ਕਰ ਕੇ ਫੌਜੀਆਂ ਦੀ ਜਨਰਲ ਡਿਊਟੀ ਕਲਾਸ (1718 ਉਮੀਦਵਾਰ) ਲਈ ਸੀ. ਈ. ਈ. ਨਹੀਂ ਹੋ ਸਕਿਆ। 28 ਫਰਵਰੀ ਨੂੰ ਕਲੈਰੀਕਲ ਟਰੇਡ ਦੇ ਕੁਲ 114 ਉਮੀਦਵਾਰਾਂ ਨੇ ਇਸ ਪ੍ਰੀਖਿਆ ’ਚ ਸ਼ਿਰਕਤ ਕੀਤੀ। ਸੈਨਿਕ ਜਨਰਲ ਡਿਊਟੀ ਲਈ ਸੀ. ਈ. ਈ. ਦੀ ਯੋਜਨਾ 28 ਮਾਰਚ ਨੂੰ ਲੁਧਿਆਣਾ ’ਚ ਰੱਖੀ ਗਈ ਸੀ। ਏ. ਆਰ. ਓ. ਵੱਲੋਂ ਸਾਰੇ 1 718 ਉਮੀਦਵਾਰਾਂ ਨੂੰ ਨਵੇਂ ਦਾਖਲਾ ਕਾਰਡ ਜਾਰੀ ਕੀਤੇ ਗਏ ਸਨ। ਪੰਜਾਬ ਅਤੇ ਖਾਸ ਕਰ ਕੇ ਲੁਧਿਆਣਾ ’ਚ ‘ਕੋਵਿਡ-19’ ਕੇਸਾਂ ’ਚ ਵਾਧਾ ਹੋਣ ਕਾਰਣ ਕਾਮਨ ਐਂਟਰੈਂਸ ਐਗਜ਼ਾਮ ਹੁਣ 25 ਅਪ੍ਰੈਲ 2021 ਨੂੰ ਹੋਣਗੇ।