ਲੋਕ ਸਭਾ ਚੋਣਾਂ : ਪੁਲਸ ਕਮਿਸ਼ਨਰ ਨੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੇ ਦਿੱਤੇ ਹੁਕਮ

03/20/2024 2:34:39 PM

ਲੁਧਿਆਣਾ (ਜ. ਬ.) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੱਲੋਂ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਭਾਲੇ, ਖੰਜਰ, ਧਮਾਕਾਖੇਜ਼ ਸਮੱਗਰੀ, ਧਾਰਦਾਰ ਅਤੇ ਘਾਤਕ ਹਥਿਆਰ ਰੱਖਣ ’ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ।

ਅਸਲ ’ਚ, ਪੰਜਾਬ ’ਚ 7ਵੇਂ ਪੜਾਅ ਦੌਰਾਨ 1 ਜੂਨ ਨੂੰ ਲੋਕ ਸਭਾ ਚੋਣਾਂ ਹਨ। ਚੋਣਾਂ ’ਚ ਸੁਰੱਖਿਆ, ਕਾਨੂੰਨ ਵਿਵਸਥਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਜਿੱਥੇ ਪੁਲਸ ਪ੍ਰਸ਼ਾਸਨ ਨੇ ਲੱਕ ਬੰਨ੍ਹ ਲਿਆ ਹੈ, ਉੱਥੇ ਸੁਰੱਖਿਆ ਨੂੰ ਦੇਖਦੇ ਹੋਏ ਲਾਇਸੈਂਸ ਧਾਰਕਾਂ ਨੂੰ ਆਪਣੇ-ਆਪਣੇ ਹਥਿਆਰ ਥਾਣਿਆਂ, ਚੌਂਕੀਆਂ ਜਾਂ ਫਿਰ ਗੰਨ ਹਾਊਸ ’ਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਸਿਰਫ ਸੈਨਾ, ਅਰਧ ਸੈਨਿਕ ਬਲ, ਵਰਦੀਧਾਰੀ ਪੁਲਸ ਮੁਲਾਜ਼ਮਾਂ ਅਤੇ ਜ਼ਿਲ੍ਹਾ ਸਕਰੀਨਿੰਗ ਕਮੇਟੀ ਵੱਲੋਂ ਛੋਟ ਪ੍ਰਾਪਤ ਵਿਅਕਤੀਆਂ ’ਤੇ ਇਹ ਹੁਕਮ ਲਾਗੂ ਨਹੀਂ ਹੋਣਗੇ।
 


Babita

Content Editor

Related News