ਮੁੱਖ ਮੰਤਰੀ ਦੀ ਸੁਰੱਖਿਆ ''ਚ ਤਾਇਨਾਤ ਕਮਾਂਡੋ ਨੂੰ ਕਤਲ ਕਰਨ ਵਾਲਾ ਮੁਲਜ਼ਮ ਸਾਥੀਆਂ ਸਣੇ ਗ੍ਰਿਫਤਾਰ

Monday, Aug 05, 2019 - 06:38 PM (IST)

ਮੁੱਖ ਮੰਤਰੀ ਦੀ ਸੁਰੱਖਿਆ ''ਚ ਤਾਇਨਾਤ ਕਮਾਂਡੋ ਨੂੰ ਕਤਲ ਕਰਨ ਵਾਲਾ ਮੁਲਜ਼ਮ ਸਾਥੀਆਂ ਸਣੇ ਗ੍ਰਿਫਤਾਰ

ਮੋਹਾਲੀ (ਜੱਸੋਵਾਲ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਕਿਓਰਿਟੀ ਵਿਚ ਤਾਇਨਾਤ ਕਮਾਂਡੋ ਦਾ ਸੁਖਵਿੰਦਰ ਸਿੰਘ ਦਾ ਕਤਲ ਕਰਨ ਵਾਲੇ ਮੁੱਖ ਮੁਲਜ਼ਮ ਸਾਹਿਲ ਸਣੇ ਤਿੰਨ ਵਿਅਕਤੀਆਂ ਨੂੰ ਹਥਿਆਰ ਸਣੇ ਕਾਬੂ ਕਰ ਲਿਆ ਗਿਆ ਹੈ। ਦਰਅਸਲ ਕਮਾਂਡੋ ਸੁਖਵਿੰਦਰ ਸਿੰਘ ਦਾ ਮੋਹਾਲੀ ਦੇ ਫ਼ੇਸ 11 ਸਥਿਤ ਨਾਈਟ ਕਲੱਬ 'ਵਾਕਿੰਗ ਸਟ੍ਰੀਟ ਐਂਡ ਕੈਫ਼ੇ' 'ਚ ਸ਼ਨੀਵਾਰ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੁੱਖ ਮੁਲਜ਼ਮ ਸਾਹਿਲ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। 

ਦੱਸਿਆ ਜਾ ਰਿਹਾ ਹੈ ਕਿ ਕਮਾਂਡੋ ਸੁਖਵਿੰਦਰ ਸਿੰਘ ਦੀ ਸਾਹਿਲ ਨਾਲ ਪਹਿਲਾਂ ਕਿਸੇ ਗੱਲ 'ਤੇ ਤਕਰਾਰ ਹੋਈ ਸੀ, ਇਸ ਦੌਰਾਨ ਉਕਤ ਦੋਵੇਂ ਜਦੋਂ ਉੱਚੀ–ਉੱਚੀ ਝਗੜਨ ਲੱਗੇ ਤਾਂ ਕਲੱਬ ਦੇ ਮਾਲਕ ਨੇ ਉਨ੍ਹਾਂ ਨੂੰ ਬਾਹਰ ਚਲੇ ਜਾਣ ਲਈ ਆਖਿਆ। ਬਾਹਰ ਜਾਂਦੇ ਸਮੇਂ ਸਾਹਿਲ ਨੇ ਆਪਣਾ ਰਿਵਾਲਵਰ ਕੱਢ ਕੇ ਸੁਖਵਿੰਦਰ ਸਿੰਘ ਦੇ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਸੁਖਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਹਿਲ ਉੱਥੋਂ ਫ਼ਰਾਰ ਹੋ ਗਿਆ ਸੀ। ਮ੍ਰਿਤਕ ਸੁਖਵਿੰਦਰ ਸਿੰਘ ਜਲਾਲਾਬਾਦ ਦੇ ਪਿੰਡ ਤਾਰੇ ਵਾਲਾ ਦਾ ਰਹਿਣ ਵਾਲਾ ਸੀ। ਮ੍ਰਿਤਕ ਪੰਜਾਬ ਪੁਲਸ ਦੇ ਅਸਿਸਟੈਂਟ ਇੰਸਪੈਕਟਰ ਬਲਜੀਤ ਮਹਿਰੋਕ ਦਾ ਇਕਲੌਤਾ ਪੁੱਤਰ ਸੀ।


author

Gurminder Singh

Content Editor

Related News