''ਰੰਗ-ਬਿਰੰਗੀ'' ਕਾਰ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ, ਪ੍ਰਸ਼ਾਸਨ ਨੇ ਕੀਤਾ ਸੀ ਇਨਕਾਰ

Thursday, Aug 06, 2020 - 01:39 PM (IST)

ਚੰਡੀਗੜ੍ਹ (ਰਾਜਿੰਦਰ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਕਾਰਵਾਈ ਕਰਦੇ ਹੋਏ ਯੂ. ਟੀ. ਪ੍ਰਸ਼ਾਸਨ ਰੰਗ-ਬਿਰੰਗੀ ਅੰਬੈਸਡਰ ਕਾਰ ਦੀ ਰਜਿਸਟ੍ਰੇਸ਼ਨ ਲਈ ਮੰਨ ਗਿਆ ਹੈ। ਬੁੱਧਵਾਰ ਨੂੰ ਆਰ. ਐੱਲ. ਏ. ਨੇ ਇਸ ਲਈ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ। ਕਾਰ ਦੀ ਪਾਸਿੰਗ ਦੇ ਨਾਲ ਹੀ ਉਸ ਦਾ ਰਜਿਸਟ੍ਰੇਸ਼ਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ। ਦੱਸ ਦਈਏ ਕਿ ਹਾਈਕੋਰਟ ਨੇ ਇਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਵਾਹਨ ’ਤੇ ਕਲਾਤਮਕ ਪੇਂਟ ਕਰਨਾ ਉਸ ਦੇ ਮੂਲਸਵਰੂਪ ਨਾਲ ਛੇੜਛਾੜ ਦੀ ਸ਼੍ਰੇਣੀ 'ਚ ਨਹੀਂ ਆਉਂਦਾ ਹੈ।

ਇਹ ਵੀ ਪੜ੍ਹੋ : ਰਿਸ਼ਵਤ ਮਾਮਲੇ 'ਚ ਜਸਵਿੰਦਰ ਕੌਰ ਨੂੰ ਵੱਡੀ ਰਾਹਤ, ਨਹੀਂ ਚੱਲ੍ਹੇਗਾ ਮੁਕੱਦਮਾ

ਹਾਈਕੋਰਟ ਨੇ ਦਿੱਲੀ ਤੋਂ ਖਰੀਦੀ ਗਈ ਅੰਬੈਸਡਰ ਕਾਰ ਦਾ 2 ਹਫ਼ਤੇ ਅੰਦਰ ਰਜਿਸਟ੍ਰੇਸ਼ਨ ਕਰਨ ਦਾ ਯੂ. ਟੀ. ਪ੍ਰਸ਼ਾਸਨ ਨੂੰ ਹੁਕਮ ਦਿੱਤਾ ਸੀ। ਇਹ ਰਣਜੀਤ ਮਲਹੋਤਰਾ ਦੀ ਕਾਰ ਹੈ, ਜਿਨ੍ਹਾਂ ਨੇ ਦਿੱਲੀ ਤੋਂ ਅੰਬੈਸਡਰ ਕਾਰ ਯੂਰਪੀ ਯੂਨੀਅਨ ਦੇ ਕਾਊਂਸਲਰ ਤੋਂ ਖਰੀਦੀ ਸੀ। ਇਸ ਕਾਰ ਨੂੰ ਖਰੀਦਣ ਦਾ ਕਾਰਣ ਇਸ ਕਾਰ ’ਤੇ ਮੈਕਸੀਕਨ ਆਰਟਿਸਟ ਸੈਨਕੋਈ ਵੱਲੋਂ ਕੀਤਾ ਗਿਆ ਆਰਟ ਵਰਕ ਸੀ। ਹੁਣ ਇਸ ਗੱਡੀ ’ਤੇ 0370 ਨੰਬਰ ਲੱਗੇਗਾ। ਇਸ ਨੂੰ ਲੈ ਕੇ ਆਨਰ ਐਡਵੋਕੇਟ ਰਣਜੀਤ ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਗੱਡੀ 'ਚ 37 ਨੰਬਰ ਹੈ, ਇਸ ਲਈ ਉਹ 3737 ਨੰਬਰ ਲੈਣਾ ਚਾਹੁੰਦੇ ਸਨ ਪਰ ਉਹ ਵੀ ਮੁਹੱਈਆ ਨਹੀਂ ਸੀ, ਇਸ ਲਈ ਉਨ੍ਹਾਂ ਨੇ 0370 ਨੰਬਰ ਲਾਇਆ।

ਇਹ ਵੀ ਪੜ੍ਹੋ : ਸ਼ਰਮਨਾਕ : ਗੁਆਂਢੀ ਨੇ 16 ਸਾਲਾਂ ਦੀ ਕੁੜੀ ਨਾਲ ਟੱਪੀਆਂ ਦਰਿੰਦਗੀ ਦੀਆਂ ਹੱਦਾਂ, ਗਰਭਵਤੀ ਹੋਣ 'ਤੇ ਹੋਇਆ ਖੁਲਾਸਾ
ਪੇਂਟ ਦੀ ਵਜ੍ਹਾ ਕਾਰਣ ਰਜਿਸਟ੍ਰੇਸ਼ਨ ਲਈ ਪ੍ਰਸ਼ਾਸਨ ਨੇ ਕਰ ਦਿੱਤਾ ਇਨਕਾਰ
ਜੁਲਾਈ, 2019 'ਚ ਖਰੀਦੀ ਗਈ ਕਾਰ ਦੀ ਰਜਿਸਟ੍ਰੇਸ਼ਨ ਲਈ ਯੂ. ਟੀ. ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਪਰ ਇੰਸਪੈਕਟਰ ਨੇ ਇਹ ਕਹਿ ਕੇ ਕਾਰ ਦੀ ਰਜਿਸਟ੍ਰੇਸ਼ਨ ਦੀ ਮਨਜ਼ੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਕਾਰ ਦਾ ਅਸਲ ਰੰਗ ਸਫ਼ੈਦ ਸੀ, ਜਿਸ ’ਤੇ ਹੁਣ ਪੇਂਟ ਕਰ ਦਿੱਤਾ ਗਿਆ ਹੈ ਅਤੇ ਇਹ ਕਾਰ ਦੇ ਅਸਲੀ ਸਵਰੂਪ 'ਚ ਤਬਦੀਲੀ ਦੀ ਸ਼੍ਰੇਣੀ 'ਚ ਆਉਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧ 'ਚ ਅਦਾਲਤ 'ਚ ਅਪੀਲ ਕੀਤੀ ਸੀ। ਰਣਜੀਤ ਮਲਹੋਤਰਾ ਨੇ ਦੱਸਿਆ ਕਿ ਮਹਿਕਮੇ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਲਈ ਬੁੱਧਵਾਰ ਨੂੰ ਪਾਸਿੰਗ ਅਤੇ ਨੰਬਰ ਜਾਰੀ ਕਰਨ ਦਾ ਕੰਮ ਪੂਰਾ ਕੀਤਾ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : ਹਾਈ ਪ੍ਰੋਫਾਈਲ ਦੇਹ ਵਪਾਰ ਦੇ ਅੱਡੇ ਤੋਂ ਫੜ੍ਹੇ ਨੌਜਵਾਨ ਦੀ 'ਕੋਰੋਨਾ' ਰਿਪੋਰਟ ਪਾਜ਼ੇਟਿਵ


 


Babita

Content Editor

Related News