ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਗਲਾਡਾ ਟੀਮ ਤੇ ਕਾਲੋਨਾਈਜ਼ਰ ਆਹਮੋ-ਸਾਹਮਣੇ

Thursday, Sep 16, 2021 - 02:32 PM (IST)

ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਗਲਾਡਾ ਟੀਮ ਤੇ ਕਾਲੋਨਾਈਜ਼ਰ ਆਹਮੋ-ਸਾਹਮਣੇ

ਲੁਧਿਆਣਾ (ਹਿਤੇਸ਼) : ਲੁਧਿਆਣਾ 'ਚ ਨਾਜਾਇਜ਼ ਕਾਲੋਨੀਆਂ ਨੂੰ ਲੈ ਕੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੀ ਟੀਮ ਅਤੇ ਕਾਲੋਨਾਈਜ਼ਰ ਵੀਰਵਾਰ ਨੂੰ ਆਹਮੋ-ਸਾਹਮਣੇ ਹੋ ਗਏ। ਜਾਣਕਾਰੀ ਮੁਤਾਬਕ ਗਲਾਡਾ ਦੀ ਇਕ ਟੀਮ ਵੱਲੋਂ ਹੈਬੋਵਾਲ ਇਲਾਕੇ 'ਚ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਵੀਰਵਾਰ ਨੂੰ ਗਲਾਡਾ ਦੀ ਟੀਮ ਪੁਲਸ ਪਾਰਟੀ ਸਮੇਤ ਡਿੱਚ ਮਸ਼ੀਨਾਂ ਲੈ ਕੇ ਇੱਥੇ ਪੁੱਜੀ।

ਉੱਥੇ ਵੱਡੀ ਗਿਣਤੀ 'ਚ ਕਾਲੋਨਾਈਜ਼ਰ ਇਕੱਠੇ ਹੋ ਗਏ ਅਤੇ ਉਨ੍ਹਾਂ ਵੱਲੋਂ ਗਲਾਡਾ ਦੀ ਟੀਮ ਦਾ ਘਿਰਾਓ ਕੀਤਾ ਗਿਆ। ਗਲਾਡਾ ਟੀਮ ਦੀਆਂ ਜੇ. ਸੀ. ਬੀ. ਮਸ਼ੀਨਾਂ ਅੱਗੇ ਕਾਲੋਨਾਈਜ਼ਰ ਧਰਨਾ ਲਾ ਕੇ ਬੈਠ ਗਏ। ਇਨ੍ਹਾਂ ਕਾਲੋਨਾਈਜ਼ਰਾਂ ਦੀ ਮੰਗ ਹੈ ਕਿ ਉਨ੍ਹਾਂ ਦੀਆਂ ਕਾਲੋਨੀਆਂ ਨੂੰ ਤੋੜਿਆ ਨਾ ਜਾਵੇ ਅਤੇ ਰੈਗੂਲਰ ਕੀਤਾ ਜਾਵੇ।
 


author

Babita

Content Editor

Related News