ਤੇਜ਼ ਰਫ਼ਤਾਰ ਆਟੋ ਚਾਲਕ ਵਲੋਂ ਟੱਕਰ ਮਾਰਨ ਕਰਕੇ ਬਜ਼ੁਰਗ ਦੀ ਮੌਤ, ਕੇਸ ਦਰਜ

Monday, Nov 07, 2022 - 04:56 PM (IST)

ਤੇਜ਼ ਰਫ਼ਤਾਰ ਆਟੋ ਚਾਲਕ ਵਲੋਂ ਟੱਕਰ ਮਾਰਨ ਕਰਕੇ ਬਜ਼ੁਰਗ ਦੀ ਮੌਤ, ਕੇਸ ਦਰਜ

ਤਰਨਤਾਰਨ (ਜ.ਬ) : ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੰਨਣ ਵਿਖੇ ਤੇਜ਼ ਰਫ਼ਤਾਰ ਆਟੋ ਚਾਲਕ ਵਲੋਂ ਟੱਕਰ ਮਾਰਨ ਕਰਕੇ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਝਬਾਲ ਦੀ ਪੁਲਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਸਰਵਨ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਮੰਨਣ ਨੇ ਦੱਸਿਆ ਕਿ ਉਹ ਸਰਕਾਰੀ ਟੀਚਰ ਹੈ। ਬੀਤੀ 6 ਨਵੰਬਰ ਦੀ ਸ਼ਾਮ ਕਰੀਬ 04.45 ਵਜੇ ਉਹ ਪਿੰਡ ਮੰਨਣ ਤੋਂ ਝਬਾਲ ਨੂੰ ਆ ਰਿਹਾ ਸੀ। ਜਦੋਂ ਟੋਲ ਪਲਾਜ਼ਾ ਮੰਨਣ ਕਰਾਸ ਕਰਕੇ ਅੱਗੇ ਪਹੁੰਚਿਆ ਤਾਂ ਵੇਖਿਆ ਕਿ ਇਕ ਤੇਜ਼ ਰਫਤਾਰ ’ਚ ਆਟੋ ਨੰਬਰ ਪੀ.ਬੀ.02.ਸੀ.ਆਰ.7986 ਦੇ ਚਾਲਕ ਨੇ ਲਾਪਰਵਾਹੀ ਨਾਲ ਸੜਕ ’ਤੇ ਪੈਦਲ ਜਾ ਰਹੇ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ।

ਇਸ ਹਾਦਸੇ ਵਿਚ ਉਕਤ ਬਜ਼ੁਰਗ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪ੍ਰੰਤੂ ਬਜ਼ੁਰਗ ਦੀ ਮੌਤ ਹੋ ਗਈ। ਇਸ ਸਬੰਧੀ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ ਅਣਪਛਾਤੇ ਆਟੋ ਚਾਲਕ ਵਿਰੁੱਧ ਮੁਕੱਦਮਾ ਨੰਬਰ 172 ਧਾਰਾ 304ਏ-ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News