ਚਾਰ ਗੱਡੀਆਂ ਦੀ ਟੱਕਰ, ਇਕ ਮੀ ਮੌਤ, 2 ਜ਼ਖਮੀ

Wednesday, Aug 12, 2020 - 05:09 PM (IST)

ਚਾਰ ਗੱਡੀਆਂ ਦੀ ਟੱਕਰ, ਇਕ ਮੀ ਮੌਤ, 2 ਜ਼ਖਮੀ

ਰਾਜਪੁਰਾ (ਮਸਤਾਨ, ਹਰਵਿੰਦਰ) : ਸਵੇਰੇ ਜੀ. ਟੀ. ਰੋਡ 'ਤੇ ਵਾਪਰੇ ਇਕ ਜ਼ਬਰਦਸਤ ਸੜਕ ਹਾਦਸੇ ਵਿਚ ਚਾਰ ਗੱਡੀਆਂ ਆਪਸ ਵਿਚ ਟਕਰਾ ਗਈਆਂ, ਜਿਸ ਕਾਰਨ ਉਨ੍ਹਾਂ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਐਂਬੂਲੈਂਸ 108 ਵਿਚ ਤਾਇਨਾਤ ਪਾਏਲਟ ਕੁਲਦੀਪ ਸਿੰਘ ਅਤੇ ਈ. ਐਮ. ਟੀ. ਸਾਜਨ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਜੀ. ਟੀ. ਰੋਡ 'ਤੇ ਪਿੰਡ ਸ਼ੰਭੂ ਦੇ ਪੁੱਲ 'ਤੇ ਦਿੱਲੀ ਵਲੋਂ ਆ ਰਹੀ ਇਕ ਬਲੈਰੋ ਜੀਪ ਅਚਾਨਕ ਬੇਕਾਬੂ ਹੋ ਗਈ ਅਤੇ ਡਿਵਾਈਡਰ ਟੱਪ ਕੇ ਦੂਜੇ ਪਾਸੇ ਵੱਲ ਚਲੀ ਗਈ, ਉਸ ਸਮੇਂ ਲੁਧਿਆਣਾ ਤੋਂ ਦਿੱਲੀ ਵੱਲ ਜਾ ਰਹੀਆਂ ਚਾਰ ਗੱਡੀਆਂ ਉਸ ਤੋਂ ਬਚ ਦੇ ਚੱਕਰ ਵਿਚ ਉਨ੍ਹਾਂ ਇਕਦਮ ਬ੍ਰੇਕ ਲਾ ਲਈ ਅਤੇ ਚਾਰੋਂ ਗੱਡੀਆਂ ਆਪਸ ਵਿਚ ਟਕਰਾ ਗਈਆਂ, ਜਿਸ ਕਾਰਨ ਅੱਗੇ ਵਾਲੀ ਗੱਡੀ ਵਿਚ ਸਵਾਰ 4 ਵਿਅਕਤੀਆਂ ਵਿਚੋਂ 3 ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਐਂਬੂਲੈਂਸ 108 ਵਿਚ ਪਾ ਕੇ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ, ਜਿਥੇ 3 ਵਿਚੋਂ ਇਕ ਈਸ਼ਾਨ ਦੀ ਮੌਤ ਹੋ ਗਈ ਅਤੇ ਬਾਕੀ ਦੋ ਵਿਅਕਤੀ ਦਵਿੰਦਰ ਤੇ ਸੁਭਾਸ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਇਲਾਜ ਲਈ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।


author

Gurminder Singh

Content Editor

Related News