ਅਕਾਲ ਡਿਗਰੀ ਕਾਲਜ ਫਾਰ ਵਿਮੈਨ ਸੰਗਰੂਰ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ: ਹਰਪਾਲ ਚੀਮਾ
Tuesday, Jun 09, 2020 - 06:29 PM (IST)
ਸੰਗਰੂਰ (ਬੇਦੀ, ਕੋਹਲੀ,ਵਿਵੇਕ ਸਿੰਧਵਾਨੀ): ਅਕਾਲ ਡਿਗਰੀ ਕਾਲਜ ਫਾਰ ਵਿਮੈਨ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਇਸਦੇ ਲਈ ਆਪ ਪਾਰਟੀ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟੇਗੀ ਉਕਤ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਕਾਲਜ ਟਰੱਸਟ ਅਧੀਨ ਚੱਲ ਰਿਹਾ ਹੈ, ਜਿੱਥੇ ਇਲਾਕੇ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਖਾਸ ਤੌਰ ਦੇ ਦਲਿਤਾਂ ਪਰਿਵਾਰਾਂ ਦੀ ਬੱਚੀਆਂ ਪੜ੍ਹਦੀਆਂ ਹਨ ਤੇ ਇਸ ਕਾਲਜ ਨੂੰ ਬੰਦ ਕਰਨ ਲਈ ਟਰੱਸਟ ਦੀ ਮੈਨੇਜਮੈਂਟ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੋਲ ਪਹੁੰਚ ਕੀਤੀ ਗਈ ਹੈ, ਜਿਸਦੇ ਜਵਾਬ ਯੂਨੀਵਰਸਿਟੀ ਨੇ ਮੈਨੇਜਮੈਂਟ ਨੂੰ ਪੱਤਰ ਲਿਖ ਕੇ ਸੈਸ਼ਨ 2020-2021 ਕੋਰਸ ਬੀ.ਏ. ਭਾਗ ਪਹਿਲਾਂ ਐਂਟਰੀ ਨੂੰ ਰੱਦ ਕਰਨ ਲਈ ਲੌੜੀਦੇ ਦਸਤਾਵੇਜਾਂ ਦੀ ਮੰਗ ਕੀਤੀ ਇਸ ਤੋਂ ਸਾਫ਼ ਜਾਹਿਰ ਹੁੰਦਾ ਹੈ ਸਰਕਾਰ ਤੇ ਟਰੱਸਟ ਚੇਅਰਮੈਨ ਮਿਲੀਭੁਗਤ ਨਾਲ ਇਸ ਕਾਲਜ ਨੂੰ ਬੰਦ ਕਰਨਾ ਚਾਹੁੰਦੇ ਹਨ, ਕਿਉਂਕਿ ਜਦੋਂ ਬੀ.ਏ.ਭਾਗ 1 ਹੀ ਰੱਦ ਹੋ ਜਾਵੇਗਾ ਤਾਂ ਅਗਲੀ 2 ਫਿਰ 3 ਆਪਣੇ ਆਪ ਰੱਦ ਹੋ ਜਾਣ ਤੇ ਕਾਲਜ ਬੰਦ ਹੋ ਜਾਵੇਗਾ।
ਇਸ ਨੂੰ ਆਮ ਆਦਮੀ ਪਾਰਟੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਦਾਖਲ ਦੇ ਕੇ ਇਸ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਟਰੱਸਟ ਨਿਰਮਾਣ ਹੀ ਬੱਚਿਆਂ ਨੂੰ ਵਧੀਆ ਤੇ ਸਸਤੀ ਐਜੂਕੇਸ਼ਨ ਦੇਣ ਲਈ ਹੋਇਆ ਨਾ ਕੋਈ ਮੁਨਾਫ਼ਾ ਬਣਾਉਣ ਵਾਸਤੇ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਬਕਾ ਐੱਮ.ਪੀਜ਼ ਤੇ ਮੌਜ਼ੂਦਾ ਐੱਮ.ਪੀ. ਭਗਵੰਤ ਮਾਨ ਵਲੋਂ ਇਸ ਕਾਲਜ ਨੂੰ ਗਰਾਂਟਾਂ ਦਿੱਤੀਆਂ ਗਈਆਂ ਤੇ ਇੱਥੇ ਬਹੁਤ ਸਾਰੇ ਬੱਚੇ ਵੀ ਪੜ੍ਹਦੇ ਹਨ ਤੇ ਕਾਲਜ ਘਾਟੇ 'ਚ ਨਹੀਂ ਜਾ ਸਕਦਾ ਹੈ ਇਸਦਾ ਆਡਿਟ ਕਰਕੇ ਇਸਦੀ ਜਾਂਚ ਹੋਣੀ ਚਾਹੀਦੀ ਹੈ।ਇਸ ਮੌਕੇ ਤੇ ਰਾਜਵੰਤ ਸਿੰਘ ਘੁੱਲੀ,ਨਰਿੰਦਰ ਕੌਰ ਭਰਾਜ ,ਬਚਨ ਬੇਦਿਲ,ਇੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਫੌਜੀ, ਅਵਤਾਰ ਸਿੰਘ ਈਲਵਾਲ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।