ਐੱਸ. ਬੀ. ਆਰ. ਐੱਸ. ਕਾਲਜ ਫਾਰ ਵਿਮੈਨ ''ਚ ਕਰਵਾਇਆ ਸੈਮੀਨਾਰ
Monday, Feb 12, 2018 - 03:46 PM (IST)
ਸਾਦਿਕ (ਪਰਮਜੀਤ) - ਨੇੜੇ ਪਿੰਡ ਘੁੱਦੂਵਾਲਾ ਵਿਖੇ ਐੱਸ. ਬੀ. ਆਰ. ਐੱਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ 'ਚ ਅਸਲ ਸਭਿਆਚਾਰ ਨੂੰ ਅਪਣਾਉਣ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ 'ਚ ਦੱਸਿਆ ਕਿ ਅਸਲ ਸੱਭਿਆਚਾਰ ਨੂੰ ਅਪਣਾਉਣਾ ਜ਼ਿੰਦਗੀ ਦਾ ਮੂਲ ਆਧਾਰ ਹੈ। ਇਸ ਵਿਸ਼ੇ ਦੇ ਸੰਬੰਧ 'ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋ ਡਾ. ਕਰਨਜੀਤ ਸਿੰਘ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਗੱਲਾਂ ਬਾਤਾਂ 'ਚ ਸ਼ਬਦਾਂ ਨੂੰ ਬਿਆਨ ਕਰਦੇ ਹਾਂ। ਜੋ ਅਸੀ ਵੇਖਦੇ ਹਾਂ ਜਾਂ ਸਿੱਖਦੇ ਹਾਂ, ਉਹ ਵੀ ਸ਼ਬਦਾਂ ਦੀ ਪਰਿਭਾਸ਼ਾਂ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦਾ ਹਰ ਇਕ ਦਿਨ ਮਹੱਤਵਪੂਰਨ ਹੈ। ਪ੍ਰਮਾਤਮਾ ਦੁਆਰਾ ਦਿੱਤੀਆਂ ਜ਼ਿੰਮੇਵਾਰੀਆਂ ਹਰੇਕ ਵਿਅਕਤੀ ਨੂੰ ਨਿਭਾਉਣੀਆਂ ਪੈਦੀਆਂ ਹਨ। ਜਨਮ ਤੋਂ ਮੌਤ ਤੱਕ ਦੇ ਅਪਣਾਏ ਕਾਰ ਵਿਹਾਰ ਨੂੰ ਸੱਭਿਆਚਾਰ ਕਹਿੰਦੇ ਹਨ।ਉਨ੍ਹਾਂ ਕਿਹਾ ਕਿ ਅਸਲ ਪੰਜਾਬੀ ਸੱਭਿਆਚਾਰ (ਸ਼ਬਦ-ਗੁਰੂ) ਦਾ ਗਿਆਨ ਹੋਣਾ ਜ਼ਰੂਰੀ ਹੈ। ਸ਼ਬਦ-ਗੁਰੂ ਦੇ ਰਾਹੀ ਗਿਆਨ ਦੀ ਵੰਡ ਕੀਤੀ ਜਾ ਸਕਦੀ ਹੈ। ਅੰਦਰਲੀ ਦ੍ਰਿਸ਼ਟੀ ਨੂੰ ਉੱਚਾ ਚੱਕਣ ਲਈ ਗਿਆਨ ਦਾ ਹੋਣਾ ਬਹੁਤ ਜਰੂਰੀ ਹੈ। ਮਾੜੀਆਂ ਸੋਚਾਂ ਨੂੰ ਸਮਾਜ 'ਚੋਂ ਦੂਰ ਕਰਨਾ ਚਾਹੀਦਾ ਹੈ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ.ਅਮਨਦੀਪ ਕੌਰ ਬਰਾੜ ( ਪੰਜਾਬੀ ਵਿਭਾਗ) ਵੱਲੋਂ ਕੀਤੀ ਗਈ। ਕਾਲਜ ਵੱਲੋਂ ਡਾ. ਕਰਨਜੀਤ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟੇਰਸ਼ਨ ਅਫਸਰ ਸ: ਦਵਿੰਦਰ ਸਿੰਘ, ਕਾਲਜ ਪ੍ਰੋ. ਜਸਵਿੰਦਰ ਕੌਰ ਵਾਇਸ ਪ੍ਰਿੰਸੀਪਲ, ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
