ਕੈਂਟ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕੇਂਦਰ ਦੀ ਡਿੱਗੀ ਛੱਤ, ਵਾਲ-ਵਾਲ ਬਚੇ ਸੁਪਰਵਾਈਜ਼ਰ ਤੇ ਕਲਰਕ

10/01/2023 11:06:49 AM

ਜਲੰਧਰ (ਗੁਲਸ਼ਨ)–ਸਥਾਨਕ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਬਾਅਦ ਬੀਤੇ ਦਿਨ ਦੁਪਹਿਰ ਉਸ ਸਮੇਂ ਵੱਡਾ ਹਾਦਸਾ ਹੋ ਗਿਆ, ਜਦੋਂ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ’ਤੇ ਸਥਿਤ ਰਿਜ਼ਰਵੇਸ਼ਨ ਕੇਂਦਰ ਦੀ ਛੱਤ ਡਿੱਗ ਗਈ। ਉਸ ਸਮੇਂ ਉਥੇ ਚੀਫ ਰਿਜ਼ਰਵੇਸ਼ਨ ਸੁਪਰਵਾਈਜ਼ਰ ਯਾਦਵਿੰਦਰ ਸਿੰਘ, ਸੁਪਰਵਾਈਜ਼ਰ ਗੁਰਮਿੰਦਰ ਸਿੰਘ ਅਤੇ ਈ. ਆਰ. ਸੀ. ਆਸ਼ੀਸ਼ ਅਗਰਵਾਲ ਮੌਜੂਦ ਸਨ, ਜੋ ਵਾਲ-ਵਾਲ ਬਚ ਗਏ। ਸੂਚਨਾ ਮੁਤਾਬਕ ਘਟਨਾ ਵਿਚ ਰਿਜ਼ਰਵੇਸ਼ਨ ਕੇਂਦਰ ਦਾ ਫਰਨੀਚਰ ਅਤੇ ਕੰਪਿਊਟਰ ਨੁਕਸਾਨਿਆ ਗਿਆ।

ਮਿਲੀ ਜਾਣਕਾਰੀ ਮੁਤਾਬਕ ਕੈਂਟ ਰੇਲਵੇ ਸਟੇਸ਼ਨ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਨਵਾਂ ਰੂਪ ਦੇਣ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਕੈਂਟ ਰੇਲਵੇ ਸਟੇਸ਼ਨ ਦੀ ਛੱਤ ਦੇ ਉੱਪਰ ਲੱਗੇ ਗਾਰਡਰਾਂ ਨੂੰ ਕਰੇਨ ਦੀ ਮਦਦ ਨਾਲ ਉਤਾਰਿਆ ਜਾ ਰਿਹਾ ਸੀ। ਇਹ ਗਾਰਡਰ ਦੋਵੇਂ ਪਾਸੇ ਬਿਲਡਿੰਗ ਦੀਆਂ ਕੰਧਾਂ ’ਤੇ ਖੜ੍ਹੇ ਸਨ। ਜਿਵੇਂ ਹੀ ਕਰੇਨ ਨੇ ਗਾਰਡਰ ਉਠਾਇਆ ਤਾਂ ਉਸਦੀ ਕੰਧ ਦਾ ਸਾਰਾ ਮਲਬਾ ਰਿਜ਼ਰਵੇਸ਼ਨ ਕੇਂਦਰ ਦੀ ਛੱਤ ’ਤੇ ਜਾ ਡਿੱਗਿਆ। ਦੱਸਿਆ ਜਾ ਰਿਹਾ ਹੈ ਕਿ ਛੱਤ ਟੀਨ ਦੀਆਂ ਚਾਦਰਾਂ ਨਾਲ ਬਣੀ ਹੋਈ ਸੀ। ਹੇਠਾਂ ਇਸ ਦੇ ਡਾਊਨ ਸੀਲਿੰਗ ਕੀਤੀ ਹੋਈ ਸੀ। ਛੱਤ ਟੁੱਟ ਕੇ ਸਾਰਾ ਮਲਬਾ ਅੰਦਰ ਜਾ ਡਿੱਗਿਆ।

PunjabKesari

ਇਹ ਵੀ ਪੜ੍ਹੋ:ਜਲੰਧਰ ਦੇ ਮਸ਼ਹੂਰ ਕੱਪਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ, ਪਤੀ ਨੇ ਦੱਸੀ ਅਸਲ ਸੱਚਾਈ

ਪਤਾ ਲੱਗਾ ਕਿ ਕੁਝ ਡਿੱਗਣ ਦੀ ਆਵਾਜ਼ ਸੁਣਦੇ ਹੀ ਕਲਰਕ ਬਾਹਰ ਵੱਲ ਭੱਜੇ। ਕੁਝ ਹੀ ਮਿੰਟਾਂ ਵਿਚ ਅੰਦਰ ਸਭ ਕੁਝ ਮਲੀਆਮੇਟ ਹੋ ਗਿਆ। ਘਟਨਾ ਤੋਂ ਤੁਰੰਤ ਬਾਅਦ ਸਟੇਸ਼ਨ ਸੁਪਰਿੰਟੈਂਡੈਂਟ, ਸੀ.ਐੱਮ. ਆਈ. ਰਾਕੇਸ਼ ਧੀਮਾਨ, ਨਿਤੇਸ਼ ਕੁਮਾਰ ਇੰਜੀਨੀਅਰਿੰਗ ਵਿਭਾਗ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਸਮੇਤ ਕਈ ਅਧਿਕਾਰੀ ਮੌਕੇ ’ਤੇ ਪਹੁੰਚੇ। ਅਧਿਕਾਰੀਆਂ ਵੱਲੋਂ ਘਟਨਾ ਦੇ ਕਾਰਨਾਂ ਅਤੇ ਨੁਕਸਾਨ ਸਬੰਧੀ ਜੁਆਇੰਟ ਨੋਟ ਬਣਾਇਆ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਦੁਪਹਿਰ ਤੋਂ ਬਾਅਦ ਟਿਕਟਾਂ ਦੀ ਬੁਕਿੰਗ ਦਾ ਕੰਮ ਬੰਦ ਹੋ ਗਿਆ। ਸਿਸਟਮ ਨੂੰ ਦੁਬਾਰਾ ਚਾਲੂ ਕਰਨ ਲਈ ਨਾਲ ਹੀ ਬੁਕਿੰਗ ਆਫਿਸ ਦੇ ਅੰਦਰ ਇਕ ਕਾਊਂਟਰ ਚਾਲੂ ਕੀਤਾ ਜਾ ਰਿਹਾ ਹੈ ਤਾਂ ਜੋ ਟਿਕਟਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ।

ਇਹ ਵੀ ਪੜ੍ਹੋ: ਪੁਲਸ ਦੀ ਗੱਡੀ 'ਤੇ ਬੈਠ ਰੀਲ ਬਣਾਉਣ ਵਾਲੀ 'ਸ਼ੇਰ ਦੀ ਸ਼ੇਰਨੀ' ਆਈ ਕੈਮਰੇ ਸਾਹਮਣੇ, ਲੋਕਾਂ 'ਤੇ ਕੱਢੀ ਭੜਾਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


shivani attri

Content Editor

Related News