ਕਾਲਜ ਲਈ ਨਿਕਲੀ ਕੁੜੀ ਨਾਲ ਰਸਤੇ ’ਚ ਵਾਪਰਿਆ ਭਾਣਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

Tuesday, Sep 13, 2022 - 06:31 PM (IST)

ਕਾਲਜ ਲਈ ਨਿਕਲੀ ਕੁੜੀ ਨਾਲ ਰਸਤੇ ’ਚ ਵਾਪਰਿਆ ਭਾਣਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਸਾਹਨੇਵਾਲ (ਜਗਰੂਪ) : ਮੰਗਲਵਾਰ ਸਵੇਰੇ ਲਗਭਗ 8 ਵਜੇ ਨੌਜਵਾਨ ਕੁੜੀ ਰਮਨਦੀਪ ਕੌਰ ਪੁੱਤਰੀ ਗੁਰਲਾਲ ਸਿੰਘ ਵਾਸੀ ਪਿੰਡ ਭਾਗਪੁਰ  ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰਮਨਦੀਪ ਕੌਰ ਮਾਈ ਭਾਗੋ ਕਾਲਜ ਵਿਚ ਬੀ. ਏ. ਫਾਈਨਲ ਦੀ ਵਿਦਿਆਰਥਣ ਸੀ। ਰਮਨਦੀਪ ਕੌਰ ਅੱਜ ਸਵੇਰੇ ਅੱਠ ਵਜੇ ਆਪਣੇ ਪਿੰਡੋਂ ਕਾਲਜ ਲਈ ਨਿਕਲੀ ਸੀ, ਇਸ ਦੌਰਾਨ ਜਦੋਂ ਉਹ ਕੁਹਾੜਾ ਚੌਕ ’ਚ ਪਹੁੰਚੀ ਤਾਂ ਅਚਾਨਕ ਚੰਡੀਗੜ੍ਹ ਸਾਈਡ ਤੋਂ ਆ ਰਹੇ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਣ ਵਿਦਿਆਰਥਣ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। 

ਇਹ ਵੀ ਪੜ੍ਹੋ : ਅਮਰੀਕਾ ਦੇ ਸੁਫ਼ਨੇ ਵਿਖਾ ਚਾਰ ਕੁੜੀਆਂ ਨਾਲ ਕੀਤੇ ਵਿਆਹ, ਹੈਰਾਨ ਕਰਨ ਵਾਲੀ ਹੈ ਜਲੰਧਰ ਦੇ ਇਸ ਲਾੜੇ ਦੀ ਕਰਤੂਤ

ਉਧਰ ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਕਾਲਜ ਪ੍ਰਿੰਸੀਪਲ ਨੇ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਆਖਿਆ ਕਿ ਹਾਦਸੇ ਤੋਂ ਦੋ ਘੰਟੇ ਬਾਅਦ ਵੀ ਪੁਲਸ ਦਾ ਕੋਈ ਉੱਚ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ ਅਤੇ ਨਾ ਹੀ ਕਿਸੇ ਨੇ ਪਰਿਵਾਰ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਪੁਲਸ ਨਾ ਤਾਂ ਟਰੱਕ ਡਰਾਇਵਰ ਨੂੰ ਗ੍ਰਿਫ਼ਤਾਰ ਕਰ ਸਕੀ ਹੈ ਅਤੇ ਨਾ ਹੀ ਟਰੱਕ ਨੂੰ ਜ਼ਬਤ ਕੀਤਾ ਹੈ। ਜਦੋਂ ਤਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦ ਉਦੋਂ ਤਕ ਮ੍ਰਿਤਕ ਵਿਦਿਆਰਥਣ ਦੀ ਲਾਸ਼ ਨਹੀਂ ਚੁੱਕੀ ਜਾਵੇਗੀ।

ਇਹ ਵੀ ਪੜ੍ਹੋ : ਨੂੰਹ-ਪੁੱਤ ਨੂੰ ਕੈਨੇਡਾ ਭੇਜਣ ਦਾ ਸੁਫ਼ਨਾ ਟੁੱਟਾ, ਟ੍ਰੈਵਲ ਏਜੰਟ ਜੋੜੇ ਦੇ ਜਾਲ ’ਚ ਫਸ ਲੁੱਟਿਆ ਗਿਆ ਪੁਲਸ ਮੁਲਾਜ਼ਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News