ਖਿੜੀ ਧੁੱਪ ’ਚ ਠੰਡੀਆਂ ਹਵਾਵਾਂ ਨੇ ਬਰਕਰਾਰ ਰੱਖੀ ਸੀਤ, ਅਗਲੇ ਪੰਜ ਦਿਨ ਮੌਸਮ ਰਹੇਗਾ ਖੁਸ਼ਕ
Monday, Feb 13, 2023 - 01:11 PM (IST)
ਜਲੰਧਰ (ਸੁਰਿੰਦਰ) : ਦਿਨ ਦੇ ਸਮੇਂ ਖਿੜਣ ਵਾਲੀ ਧੁੱਪ ਕਾਰਨ ਮੌਸਮ ’ਚ ਤੇਜ਼ੀ ਨਾਲ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ ਪਰ ਐਤਵਾਰ ਨੂੰ ਚੰਗੀ ਧੁੱਪ ਖਿੜੀ ਹੋਣ ਦੇ ਬਾਵਜੂਦ ਠੰਡੀਆਂ ਹਵਾਵਾਂ ਨੇ ਸੀਤ ਬਰਕਰਾਰ ਰੱਖੀ। ਬੀਤੇ ਦਿਨ ਹਿਮਾਲਿਆ ਦੀਆਂ ਪਹਾੜੀਆਂ ’ਚ ਹੋਈ ਬਰਫਬਾਰੀ ਨੇ ਇਕ ਵਾਰ ਫਿਰ ਤੋਂ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕਰਵਾਈ ਹੈ। ਮੌਸਮ ਵਿਭਾਗ ਦੇ ਅਨੁਸਾਰ ਧੁੱਪ ਖਿੜਣ ਕਾਰਨ ਦਿਨ ਦਾ ਤਾਪਮਾਨ 25 ਤਾਂ ਸ਼ਾਮ ਦੇ ਸਮੇਂ 14 ਡਿਗਰੀ ਤਕ ਪਹੁੰਚਣਾ ਸ਼ੁਰੂ ਹੋ ਗਿਆ ਸੀ ਪਰ ਬਰਫਬਾਰੀ ਤੇ ਠੰਡੀਆਂ ਹਵਾਵਾਂ ਕਾਰਨ ਐਤਵਾਰ ਨੂੰ ਦਿਨ ਦਾ ਤਾਪਮਾਨ 19 ਡਿਗਰੀ ਤਕ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਅਗਲੇ 5 ਦਿਨ ਤਕ ਮੌਸਮ ਖੁਸ਼ਕ ਰਹੇਗਾ ਤੇ ਤੇਜ਼ ਧੁੱਪ ਖਿੜੇਗੀ, ਜਦਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਫਰਵਰੀ ਦੇ ਮਹੀਨੇ ’ਚ ਮੌਸਮ ’ਚ ਕਾਫੀ ਤਬਦੀਲੀ ਹੋ ਰਹੀ ਹੈ। ਹਰ ਦੂਸਰੇ ਦਿਨ ਤਾਪਮਾਨ ’ਚ ਉਤਰਾਅ-ਚੜ੍ਹਾਅ ਆ ਰਿਹਾ ਹੈ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ’ਚ ਡਾਵਾਂਡੋਲ ਹੋਣਗੀਆਂ ਸਿਹਤ ਸੇਵਾਵਾਂ, ਮੁਲਾਜ਼ਮ ਹੜਤਾਲ ’ਤੇ ਜਾਣ ਲਈ ਤਿਆਰ
ਸੰਡੇ ਬਾਜ਼ਾਰ ’ਚ ਵੀ ਰਹੀ ਕਾਫੀ ਰੌਣਕ
ਸਰਦੀਆਂ ਦੇ ਜਾਣ ਦਾ ਸਮਾਂ ਆ ਗਿਆ ਹੈ, ਜਿਸ ਨੂੰ ਲੈ ਕੇ ਰੈਣਕ ਬਾਜ਼ਾਰ ’ਚ ਸਜਣ ਵਾਲੇ ਸੰਜੇ ਬਾਜ਼ਾਰ ’ਚ ਸਰਦੀਆਂ ਦੇ ਕੱਪੜੇ ਹੁਣ ਬਿਲਕੁਲ ਹੀ ਖਤਮ ਹੋ ਗਏ ਹਨ। ਧੁੱਪ ਖਿੜਣ ਕਾਰਨ ਸੰਡੇ ਬਾਜ਼ਾਰ ’ਚ ਕਾਫੀ ਰੌਣਕ ਰਹੀ। ਸ਼ਹਿਰ ਵਾਸੀਆਂ ਨੇ ਜੰਮ ਕੇ ਖਰੀਦਦਾਰੀ ਕੀਤੀ। ਉੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਮੌਸਮ ’ਚ ਹੋ ਰਹੇ ਬਦਲਾਅ ਕਾਰਨ ਅਜੇ ਵੀ ਬੱਚਿਆਂ ਨੂੰ ਬਚਾਉਣਾ ਹੋਵੇਗਾ, ਕਿਉਂਕਿ ਇਸ ਮੌਸਮ ’ਚ ਬੱਚਿਆਂ ਨੂੰ ਖੰਘ, ਜ਼ੁਕਾਮ, ਸਿਰਦਰਦ ਦੀਆਂ ਅਕਸਰ ਸ਼ਿਕਾਇਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਕ ਦਮ ਨਾਲ ਬੱਚਿਆਂ ਦੇ ਗਰਮ ਕੱਪੜੇ ਨਹੀਂ ਉਤਾਰਨੇ ਚਾਹੀਦੇ, ਕਿਉਂਕਿ ਠੰਡੀਆਂ ਹਵਾਵਾਂ ਅਜੇ ਵੀ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਘੱਟ ਗਿਣਤੀ ਕਮਿਸ਼ਨ ਦਾ 3 ਸਾਲਾ ਕਾਰਜਕਾਲ ਸਮਾਪਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ