ਠੰਡੀਆਂ ਹਵਾਵਾਂ ਅਤੇ ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਣਾ, ਸੜਕਾਂ ’ਤੇ ਲੱਗੀਆਂ ਲੋਕਾਂ ਦੀਆਂ ਰੌਣਕਾਂ

06/18/2022 10:09:28 AM

ਅੰਮ੍ਰਿਤਸਰ/ਤਰਨਤਾਰਨ (ਜਸ਼ਨ/ਰਮਨ) - ਅੰਮ੍ਰਿਤਸਰ ਅਤੇ ਤਰਨਤਾਰਨ ਵਿਚ ਪਏ ਤੇਜ਼ ਮੀਂਹ ਅਤੇ ਹਨੇਰੀ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਕਾਰਨ ਪੂਰਾ ਦਿਨ ਮੌਸਮ ਸੁਹਾਵਣਾ ਰਿਹਾ ਅਤੇ ਆਸਮਾਨ ’ਤੇ ਬੱਦਲ ਛਾਏ ਰਹੇ। ਇਸ ਕਾਰਨ ਸ਼ਹਿਰ ਦੀਆਂ ਸੜਕਾਂ ਲਗਭਗ ਡੇਢ ਮਹੀਨੇ ਬਾਅਦ ਦੁਪਹਿਰ ਤੋਂ ਫਿਰ ਤੋਂ ਗੁਲਜ਼ਾਰ ਦਿੱਖੀਆਂ। ਸ਼ੁੱਕਰਵਾਰ ਸਵੇਰੇ 5 ਵਜੇ ਤਾਪਮਾਨ 28 ਡਿਗਰੀ ਦੇ ਕਰੀਬ ਸੀ, ਜੋ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਕਾਫੀ ਘੱਟ ਸੀ। ਦਿਨ ਭਰ ਅਸਮਾਨ ਵਿਚ ਬੱਦਲ ਛਾਏ ਰਹੇ, ਜਿਸ ਨਾਲ ਦਿਨ ਵੇਲੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ। ਮੀਂਹ ਪੈਣ ’ਤੇ ਗਰਮੀ ਰਾਹਤ ਮਿਲਣ ਨਾਲ ਲੋਕਾਂ ਕਾਫੀ ਖੁਸ਼ ਨਜ਼ਰ ਆਏ। ਬੱਚਿਆਂ ਨੇ ਬਰਸਾਤ ਦੇ ਮੌਸਮ ਵਿਚ ਖੂਬ ਮਸਤੀ ਕੀਤੀ।

ਦੱਸਣਯੋਗ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਪੈ ਰਹੀ ਤੇਜ਼ ਗਰਮੀ ਤੋਂ ਲੋਕ ਬੇਹੱਦ ਪ੍ਰੇਸ਼ਾਨ ਸਨ। ਦੁਪਹਿਰ ਵੇਲੇ ਪਾਰਾ -46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਿਸ ਨਾਲ ਤਰਾਹ-ਤਰਾਹ ਕਰ ਰਹੇ ਸਨ। ਪੈ ਰਹੀ ਗਰਮੀ ਕਾਰਨ ਘਰਾਂ ਵਿਚ ਚੱਲ ਰਹੇ ਏ. ਸੀ. ਉਨ੍ਹਾਂ ਦੇ ਸਾਹ ਘੁੱਟ ਰਹੇ ਸਨ, ਕਿਉਂਕਿ ਲਗਾਤਾਰ ਪੈ ਰਹੀ ਗਰਮੀ ਕਾਰਨ ਘਰਾਂ ਅਤੇ ਦੁਕਾਨਾਂ ਆਦਿ ਵਿਚ ਏ. ਸੀ. ਲਗਾਤਾਰ ਚੱਲ ਰਹੇ ਸਨ। ਇਸ ਦੇ ਨਾਲ ਹੀ ਵੀਰਵਾਰ ਰਾਤ ਨੂੰ ਅਚਾਨਕ ਮੌਸਮ ਬਦਲ ਗਿਆ ਅਤੇ ਤੇਜ਼ ਹਵਾਵਾਂ ਨਾਲ ਬੱਦਲਾਂ ਨੇ ਪੂਰੇ ਅਸਮਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਕੁਝ ਦੇਰ ਬਾਅਦ ਹਨੇਰੀ ਅਤੇ ਕੜਕਦੀ ਬਿਜਲੀ ਨੇ ਕਾਫੀ ਕੋਹਰਾਮ ਮਚਾਇਆ।

ਕਈ ਇਲਾਕਿਆਂ ਦੀਆਂ ਗਲੀਆਂ ’ਚ ਭਰਿਆ ਪਾਣੀ
ਸ਼ੁਕਰਵਾਰ ਤੜਕੇ 3 ਵਜੇ ਦੇ ਕਰੀਬ ਪਏ ਤੇਜ਼ ਮੀਂਹ ਨੇ ਮੌਸਮ ਨੂੰ ਹੋਰ ਸੁਹਾਵਣਾ ਅਤੇ ਖੁਸ਼ਗਵਾਰ ਬਣਾ ਦਿੱਤਾ। ਤੜਕਸਾਰ ਪਏ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਦੀਆਂ ਗਲੀਆਂ ਵਿਚ ਪਾਣੀ ਭਰ ਗਿਆ। ਬਰਸਾਤ ਦੇ ਤੁਰੰਤ ਬਾਅਦ ਮੌਸਮ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ।

ਦੁਪਹਿਰ ਵੇਲੇ ਬਾਜ਼ਾਰਾਂ ਵਿਚ ਕਾਫੀ ਭੀੜ-ਭੜੱਕਾ ਦੇਖਣ ਨੂੰ ਮਿਲਿਆ
ਇਸ ਕਾਰਨ ਸਵੇਰ ਤੋਂ ਸ਼ਹਿਰ ਦੀਆਂ ਸੜਕਾਂ ਸੁੰਨਸਾਨ ਰਹੀਆਂ ਅਤੇ ਦੁਪਹਿਰ ਵੇਲੇ ਸ਼ਹਿਰ ਦੇ ਬਾਜ਼ਾਰਾਂ ਵਿਚ ਕਾਫੀ ਭੀੜ ਰਹੀ, ਜਦੋਂ ਕਿ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਸੜਕਾਂ ਸੁੰਨਸਾਨ ਦਿਖਾਈ ਦਿੱਤੀਆਂ। ਦੁਪਹਿਰ ਸਮੇਂ ਸੜਕਾਂ ’ਤੇ ਕੁਝ ਵਾਹਨ ਨਜ਼ਰ ਆਏ ਅਤੇ ਉਹ ਹੀ ਲੋਕ ਸਨ ਜਿਨ੍ਹਾਂ ਦਾ ਬਹੁਤ ਜ਼ਰੂਰੀ ਕੰਮ ਸੀ। ਕਹਿਰ ਦੀ ਗਰਮੀ ਕਾਰਨ ਲੋਕ ਆਪਣੇ ਘਰਾਂ ਵਿਚ ਲੁਕਣ ਲਈ ਮਜ਼ਬੂਰ ਹੋ ਗਏ ਅਤੇ ਕਈ ਅਮੀਰ ਪਰਿਵਾਰ ਆਪਣੇ ਪਰਿਵਾਰਾਂ ਸਮੇਤ ਪਹਾੜਾਂ ਵੱਲ ਰੁਖ ਕਰ ਗਏ ਹਨ। ਦੂਜੇ ਪਾਸੇ ਸ਼ੁਕਰਵਾਰ ਨੂੰ ਤਾਪਮਾਨ ਠੀਕ ਰਿਹਾ, ਜਿਸ ਕਾਰਨ ਦਿਨ ਭਰ ਮੌਸਮ ਸੁਹਾਵਣਾ ਬਣਿਆ ਰਿਹਾ ਅਤੇ ਲੋਕ ਉਤਸ਼ਾਹ ਨਾਲ ਬਾਜ਼ਾਰਾਂ ਆਦਿ ਵਿਚ ਘੁੰਮਦੇ ਵੀ ਦੇਖੇ ਗਏ।

ਝੋਨੇ ਦੀ ਫ਼ਸਲ ਲਈ ਮੀਂਹ ਹੈ ਚੰਗੀ ‘ਖੁਰਾਕ’
ਕਿਸਾਨਾਂ ਵਲੋਂ ਇਸ ਮੀਂਹ ਨੂੰ ਝੋਨੇ ਦੀ ਫ਼ਸਲ ਲਈ ਚੰਗੀ ਖੁਰਾਕ ਦੱਸਿਆ ਜਾ ਰਿਹਾ ਹੈ। ਝੋਨੇ ਦੀ ਫ਼ਸਲ ਤੋਂ ਇਲਾਵਾ ਬਰਸਾਤ ਹੋਰ ਫ਼ਸਲਾਂ ਲਈ ਵੀ ਚੰਗੀ ਖੁਰਾਕ ਸਾਬਤ ਹੋਵੇਗੀ।

ਬਿਜਲੀ ਪ੍ਰਭਾਵਿਤ ਹੋਣ ਨਾਲ ਲੋਕ ਪ੍ਰੇਸ਼ਾਨ
ਤੇਜ਼ ਹਨੇਰੀ ਚੱਲਣ ਕਾਰਨ ਕਈ ਥਾਵਾਂ ’ਤੇ ਪੁਰਾਣੇ ਅਤੇ ਕੁਝ ਨਵੇਂ ਦਰੱਖ਼ਤ ਜੜ੍ਹਾਂ ਤੋਂ ਉਖੜ ਗਏ, ਜਦਕਿ ਦੂਜੇ ਪਾਸੇ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਦੀ ਬਿਜਲੀ ਗੁੱਲ ਹੋ ਗਈ। ਇਸ ਨਾਲ ਮੁਹੱਲਾ ਲਾਲੀ ਸ਼ਾਹ, ਕਾਜੀਕੋਟ ਰੋਡ, ਮੁਹੱਲਾ ਨਾਨਕਸਰ, ਗਲੀ ਨਹਿਰੂ ਗੇਟ ਵਾਲੀ ਆਦਿ ਇਲਾਕਿਆਂ ਦੇ ਲੋਕ ਬਿਜਲੀ ਗੁੱਲ ਹੋਣ ਕਾਰਨ ਬੇਹੱਦ ਪ੍ਰੇਸ਼ਾਨ ਰਹੇ। ਇਸ ਤੋਂ ਇਲਾਵਾ ਕਈ ਲੋਕਾਂ ਅਨੁਸਾਰ ਮੀਂਹ ਕਿਸਾਨਾਂ ਲਈ ਖੁਸ਼ੀ ਲੈ ਕੇ ਆਇਆ ਹੈ।

ਮੀਂਹ ਨੇ ਪੌਦਿਆਂ ਵਿਚ ਪਾਈ ਜਾਨ
ਪਿੰਡ ਸ਼ਹਾਬਪੁਰ ਸਥਿਤ ਨਾਸਪਤੀ ਦੇ ਬਾਗ ਦੇ ਠੇਕੇਦਾਰ ਰਾਜੇਸ਼ ਸਰਮਾ ਨੇ ਦੱਸਿਆ ਕਿ ਮੀਹ ਪੈਣ ਨਾਲ ਤਾਪਮਾਨ ਵਿਚ ਗਿਵਾਰਟ ਨੇ ਫਲਦਾਰ ਪੌਦਿਆਂ ਵਿਚ ਜਾਨ ਪਾ ਦਿੱਤੀ ਹੈ, ਜਦਕਿ ਗਰਮੀ ਦੇ ਕਾਰਨ ਪੌਦੇ ਤਬਾਹ ਹੋ ਰਹੇ ਸਨ।
 


rajwinder kaur

Content Editor

Related News