ਪੰਜਾਬ ''ਚ ਸੀਤ ਲਹਿਰ ਨੇ ਮਚਾਇਆ ਕਹਿਰ, ਧੁੰਦ ''ਚ ਲੁਕਿਆ ਆਸਮਾਨ, ਠਰੂ-ਠਰੂ ਕਰ ਸਕੂਲ ਜਾ ਰਹੇ ਬੱਚੇ

Friday, Jan 10, 2025 - 11:28 AM (IST)

ਪੰਜਾਬ ''ਚ ਸੀਤ ਲਹਿਰ ਨੇ ਮਚਾਇਆ ਕਹਿਰ, ਧੁੰਦ ''ਚ ਲੁਕਿਆ ਆਸਮਾਨ, ਠਰੂ-ਠਰੂ ਕਰ ਸਕੂਲ ਜਾ ਰਹੇ ਬੱਚੇ

ਤਰਨਤਾਰਨ (ਰਮਨ)- ਉੱਤਰ ਭਾਰਤ 'ਚ ਜਿੱਥੇ ਸੀਤ ਲਹਿਰ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ ਉੱਥੇ ਹੀ ਸੰਘਣੀ ਧੁੰਦ ਕਰਕੇ ਜਨਜੀਵਨ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਹੈ। ਤਰਨ ਤਾਰਨ ਵਿਖੇ ਅੱਜ ਸਵੇਰ ਤੋਂ ਛਾਈ ਸੰਘਣੀ ਧੁੰਦ ਕਰਕੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਘਣੀ ਧੁੰਦ ਨੇ ਜਿੱਥੇ ਲੋਕਾਂ ਨੂੰ ਘਰਾਂ ਵਿੱਚ ਬੰਦ ਕਰਕੇ ਰੱਖ ਦਿੱਤਾ ਹੈ ਉੱਥੇ ਹੀ ਬਾਜ਼ਾਰਾਂ ਵਿੱਚ ਮੰਦੀ ਸ਼ਾਹੀ ਹੋਣ ਕਰਕੇ ਦੁਕਾਨਦਾਰ ਗ੍ਰਾਹਕਾਂ ਦੀ ਉਡੀਕ ਕਰਦੇ ਵੇਖੇ ਜਾ ਸਕਦੇ ਹਨ। 

ਇਹ ਵੀ ਪੜ੍ਹੋ- ਖ਼ਤਰੇ ਦੀ ਘੰਟੀ! ਆਈਲੈਟਸ ਸੈਂਟਰ/ਟ੍ਰੈਵਲ/ਟਿਕਟਿੰਗ ਏਜੰਸੀ ਚਲਾਉਣ ਵਾਲਿਆਂ ਦੇ ਲਾਇਸੈਂਸ ਰੱਦ

ਸਥਾਨਕ ਸ਼ਹਿਰ ਵਿੱਚ ਸਵੇਰ ਤੋਂ ਹੀ ਦੁਪਹਿਰ 11 ਵਜੇ ਤੱਕ ਸੰਘਣੀ ਧੁੰਦ ਸ਼ਾਈ ਨਜ਼ਰ ਆ ਰਹੀ ਹੈ ਜਿਸ ਦਾ ਅੱਜ ਸਾਰਾ ਦਿਨ ਇਸੇ ਤਰ੍ਹਾਂ ਬਣੇ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਮੌਸਮ ਵਿਭਾਗ ਦੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਨੀਹ ਹਨੇਰੀ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਉੱਥੇ ਹੀ ਠੰਡ ਦੇ ਹੋਰ ਵਧਣ ਦੇ ਅਸਾਰ ਨਜ਼ਰ ਆ ਰਹੇ ਹਨ। ਇਸ ਦੌਰਾਨ ਠਰੂ ਠਰੂ ਕਰਦੇ ਸਕੂਲਾਂ ਵਿੱਚ ਜਾ ਰਹੇ ਸਕੂਲੀ ਬੱਚਿਆਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਵਿੱਚ ਉਦੋਂ ਤੱਕ ਛੁੱਟੀਆਂ ਕਰ ਦਿੱਤੀਆਂ ਜਾਣ ਜਦੋਂ ਤੱਕ ਮੌਸਮ ਠੀਕ ਨਹੀਂ ਹੋ ਜਾਂਦਾ ਹੈ। 

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਕਾਲ ਬਣ ਆਏ ਕੈਂਟਰ ਨੇ ਪੂਰੇ ਪਰਿਵਾਰ ਨੂੰ ਪਾਇਆ ਘੇਰਾ, ਵਿਛ ਗਏ ਸੱਥਰ

ਇਸ ਦੌਰਾਨ ਸਕੂਲੀ ਵਾਹਨਾਂ ਦੇ ਚਾਲਕਾਂ ਵੱਲੋਂ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸੜਕਾਂ ਉੱਪਰ ਖਤਰੇ ਨੂੰ ਮੁੱਲ ਲੈ ਕੇ ਬੱਚਿਆਂ ਨੂੰ ਸਕੂਲ ਛੱਡਣ ਅਤੇ ਲਿਆਉਣ ਸਬੰਧੀ ਕਾਫੀ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ। ਲੋਕਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮੌਸਮ ਨੂੰ ਵੇਖਦੇ ਹੋਏ 20 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਜਾਣ।

PunjabKesari

ਇਹ ਵੀ ਪੜ੍ਹੋ- ਇਕ ਵਾਰ ਫਿਰ ਹਵਾਈ ਅੱਡੇ ’ਤੇ ਭੱਖਿਆ ਮਾਹੌਲ, ਅੰਮ੍ਰਿਤਧਾਰੀ ਯਾਤਰੀ ਨਾਲ ਕੀਤਾ ਅਜਿਹਾ ਸਲੂਕ

ਤਾਪਮਾਨ ਵਿੱਚ ਆ ਰਹੀ ਤੇਜ਼ੀ ਨਾਲ ਗਿਰਾਵਟ ਕਰਕੇ ਬਜ਼ੁਰਗ ਅਤੇ ਬੱਚਿਆਂ ਨੂੰ ਵੱਖ ਵੱਖ ਵਪਾਰੀਆਂ ਨੇ ਘੇਰਾ ਪਾ ਲਿਆ ਹੈ ਜੋ ਘਰਾਂ ਵਿੱਚ ਨਜ਼ਰਬੰਦ ਹੁੰਦੇ ਵੇਖੇ ਜਾ ਸਕਦੇ ਹਨ। ਇਹਨਾਂ ਵੱਖ ਵੱਖ ਬਿਮਾਰੀਆਂ ਦੇ ਚਲਦਿਆਂ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਵੀ ਭੀੜ ਨਜ਼ਰ ਆਉਣ ਲੱਗ ਪਈ ਹੈ। ਸਿਹਤ ਮਾਹਿਰਾਂ ਵੱਲੋਂ ਲੋਕਾਂ ਨੂੰ ਜਿੱਥੇ ਘਰਾਂ ਤੋਂ ਬਾਹਰ ਨਾ ਆਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਉੱਥੇ ਹੀ ਆਪਣੇ ਆਪ ਇਲਾਜ ਕਰਨ ਦੀ ਬਜਾਏ ਮਾਹਿਰ ਡਾਕਟਰਾਂ ਪਾਸ ਪੁੱਜਣ ਲਈ ਵੀ ਕਿਹਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News