ਤਰਨਤਾਰਨ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਾਥੀਆਂ ਸਣੇ ‘ਆਪ’ ’ਚ ਸ਼ਾਮਲ
Friday, Aug 08, 2025 - 04:26 PM (IST)

ਤਰਨਤਾਰਨ (ਰਮਨ ਚਾਵਲਾ)- ਆਮ ਆਦਮੀ ਪਾਰਟੀ ਨੂੰ ਤਰਨਤਾਰਨ ਵਿਧਾਨ ਸਭਾ ਹਲਕੇ ਵਿਚ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲਾ ਸ਼ਹਿਰੀ ਪ੍ਰਧਾਨ ਮਨੋਜ ਕੁਮਾਰ ਟਿੰਮਾ ਅਤੇ ਵਾਰਡ ਨੰਬਰ 20 ਤੋਂ ਆਜ਼ਾਦ ਕੌਂਸਲਰ ਸੂਰਜ ਸ਼ਰਮਾ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਪਾਰਟੀ ਵਿਚ ਆਈਆਂ ਇਨ੍ਹਾਂ ਸ਼ਖਸੀਅਤਾਂ ਨੂੰ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਾਰਟੀ ਚਿੰਨ੍ਹ ਨਾਲ ਜਿੱਥੇ ਸਨਮਾਨਿਤ ਕੀਤਾ, ਉਥੇ ਹੀ ਕਿਹਾ ਕਿ ਇਨ੍ਹਾਂ ਸ਼ਖਸੀਅਤਾਂ ਨੂੰ ਪੂਰਾ ਮਾਣ-ਤਾਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ-ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨਹੀਂ ਹੋਵੇਗੀ ਸਰਕਾਰੀ ਛੁੱਟੀ, ਖੁੱਲ੍ਹੇ ਰਹਿਣਗੇ ਦਫ਼ਤਰ
ਇਸ ਮੌਕੇ ਹਲਕਾ ਇੰਚਾਰਜ ਹਰਮੀਤ ਸਿੰਘ ਸੰਧੂ ਨੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਤਰਨਤਾਰਨ ਪਹੁੰਚਣ ’ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਜਾਣਕਾਰੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨੋਜ ਕੁਮਾਰ ਟਿੰਮਾ ਅਤੇ ਵਾਰਡ ਨੰਬਰ 20 ਤੋਂ ਆਜ਼ਾਦ ਕੌਂਸਲਰ ਸੂਰਜ ਸ਼ਰਮਾ ਨੇ ਸੈਂਕੜੇ ਪਰਿਵਾਰਾਂ ਸਮੇਤ ਸਾਡੇ ਪਰਿਵਾਰ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ, ਜਿਸ ਲਈ ਉਹ ਉਨ੍ਹਾਂ ਦਾ ਤਹਿ ਦਿਲੋਂ ਸਵਾਗਤ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਆਉਣ ਵਾਲੇ 4 ਦਿਨਾਂ ਦਾ ਹਾਲ
ਉਨ੍ਹਾਂ ਕਿਹਾ ਕਿ ਵਾਰਡ ਵਿਚ ਜਿਨ੍ਹਾਂ ਅਧੂਰੇ ਕੰਮਾਂ ਬਾਰੇ ਉਕਤ ਪਰਿਵਾਰਾਂ ਨੇ ਜਾਣਕਾਰੀ ਦਿੱਤੀ ਹੈ, ਉਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਵਿਧਾਇਕਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੂਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿੱਤਾਂ ਲਈ ਕੰਮ ਕਰਦੀ ਰਹੇਗੀ। ਇਸ ਮੌਕੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ, ਤਲਬੀਰ ਸਿੰਘ ਗਿੱਲ ਹਲਕਾ ਇੰਚਾਰਜ ਮਜੀਠਾ ਨੂੰ ਹਲਕਾ ਇੰਚਾਰਜ ਹਰਮੀਤ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਰਜਿਸਟਰੀ ਕਲਰਕਾਂ ਸਮੇਤ 44 ਕਰਮਚਾਰੀਆਂ ਦੇ ਤਬਾਦਲੇ
ਇਸ ਮੌਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲਾ ਸ਼ਹਿਰੀ ਪ੍ਰਧਾਨ ਮਨੋਜ ਕੁਮਾਰ ਟਿੰਮਾ ਅਤੇ ਵਾਰਡ ਨੰਬਰ 20 ਤੋਂ ਆਜ਼ਾਦ ਕੌਂਸਲਰ ਸੂਰਜ ਸ਼ਰਮਾ ਤੋਂ ਇਲਾਵਾ ਰਾਜੀਵ ਕੁਮਾਰ, ਨੀਰਜ ਸ਼ਰਮਾ, ਗੋਬਿੰਦ ਸੱਚਦੇਵਾ, ਗੌਤਮ ਸੱਚਦੇਵਾ, ਸੁਨੀਲ ਸੱਚਦੇਵਾ, ਜਤਿਨ ਚਾਵਲਾ, ਸਿਮਰਨਜੀਤ ਸਿੰਘ (ਘੜਕਾ ਕਲਾਥ ਹਾਊਸ), ਗਗਨਦੀਪ ਸਿੰਘ, ਅਰੁਣ ਗੁਪਤਾ, ਰਜਤ ਗੁਪਤਾ ਗੁਪਤਾ ਸਾਈਕਲ ਸਟੋਰ, ਅਮਿਤ ਗੁਪਤਾ, ਰਾਕੇਸ਼ਪਾਲ ਧਵਨ ਗੋਲਡੀ ਹੈਂਡਲੂਮ, ਨਿਤਿਨ ਦੀਪ ਸਿੰਘ, ਭਗਵਾਨ ਸਿੰਘ ਭੂਰਾ ਕੋਹਨਾ, ਸੁਖਵਿੰਦਰ ਸਿੰਘ ਬੌਬੀ, ਸੁਖਵਿੰਦਰ ਜਿਊਲਰ, ਅਮਨ ਗੁਪਤਾ (ਗੁਪਤਾ ਮੈਡੀਕਲ ਸਟੋਰ), ਚਰੰਤਨ ਗੁਪਤਾ (ਗੰਡੀਵਿੰਡੀਆ ਵਾਲੇ), ਦੀਪਕ ਪ੍ਰਮੋਦ ਗੁਪਤਾ, ਨਵੀਨ ਸ਼ਰਮਾ (ਸ਼ਰਮਾ ਜਨਰੇਟਰ ਵਾਲੇ), ਲੁਕੇਸ਼ ਸਿਆਲ, ਵਿਵੇਕ ਬਜਾਜ (ਬਜਾਜ ਫੂਡ ਵਾਲੇ), ਰਾਹੁਲ ਤੇਜਪਾਲ, ਗੁਰਪ੍ਰੀਤ ਸਿੰਘ ਅਰੋੜਾ, ਰਾਜੂ ਗੁਪਤਾ (ਗੁਪਤਾ ਮੋਬਾਈਲ ਵਾਲੇ), ਆਰ.ਕੇ ਜੂਸਬਾਰ ਵਾਲੇ, ਕਮਲਪ੍ਰੀਤ ਉਰਫ ਗੋਰਾ, ਦਮਿੰਦਰਪਾਲ ਸਿੰਘ, ਅਜੈ ਗੁਪਤਾ, ਸੁਖਬੀਰ ਸਿੰਘ ਆਦਿ ਪਰਿਵਾਰ ਸ਼ਾਮਲ ਹੋਏ। ਇਸ ਮੌਕੇ ਅੰਗਦ ਸੋਹਲ ਡਾਇਰੈਕਟਰ ਯੂਥ ਡਿਵੈਲਪਮੈਂਟ ਬੋਰਡ ਪੰਜਾਬ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ, ਸਰਬਜੀਤ ਸਿੰਘ ਲਾਲੀ ਕੌਂਸਲਰ, ਯਾਦਵਿੰਦਰ ਸਿੰਘ ਯਾਦੂ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8