ਚੰਡੀਗੜ੍ਹ 'ਚ 5 ਦਿਨਾਂ ਲਈ ਕੋਲਡ ਡੇਅ ਦੀ ਚਿਤਾਵਨੀ, ਸੰਘਣੀ ਧੁੰਦ ਪੈਣ ਦੇ ਆਸਾਰ

Wednesday, Jan 24, 2024 - 11:02 AM (IST)

ਚੰਡੀਗੜ੍ਹ (ਪਾਲ) : ਸ਼ਹਿਰ 'ਚ ਅਗਲੇ 4 ਤੋਂ 5 ਦਿਨਾਂ 'ਚ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਚੰਡੀਗੜ੍ਹ ਮੌਸਮ ਕੇਂਦਰ ਨੇ 5 ਦਿਨਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਚੰਡੀਗੜ੍ਹ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ 'ਚ 5 ਦਿਨ ਸੰਘਣੀ ਧੁੰਦ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਵੀ ਕੁੱਝ ਇਲਾਕਿਆਂ 'ਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਦਰਜ ਹੋਈ। ਵਿਭਾਗ ਨੇ ਕੋਲਡ ਡੇਅ ਅਤੇ ਸਵੀਅਰ ਕੋਲਡ ਡੇਅ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ 26 ਜਨਵਰੀ 'ਤੇ ਵੱਡਾ ਤੋਹਫ਼ਾ ਦੇਣਗੇ CM ਮਾਨ, ਲੁਧਿਆਣਾ 'ਚ ਕਰਨਗੇ ਐਲਾਨ

ਹਾਲਾਂਕਿ ਘੱਟੋ-ਘੱਟ ਤਾਪਮਾਨ ਵਿਚ ਖ਼ਾਸ ਬਦਲਾਅ ਨਹੀਂ ਹੈ। 24 ਤਾਰੀਖ਼ ਲਈ ਰੈੱਡ ਅਲਰਟ, ਜਦਕਿ 27 ਤਾਰੀਖ਼ ਤੱਕ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਸਵੇਰ ਤੋਂ ਧੁੰਦ ਪਈ ਰਹੀ। ਹਾਲਾਂਕਿ ਦੁਪਹਿਰ ਹੁੰਦੇ-ਹੁੰਦੇ ਧੁੱਪ ਨਿਕਲਣੀ ਸ਼ੁਰੂ ਹੋਈ ਤਾਂ ਕੁੱਝ ਰਾਹਤ ਮਿਲੀ। ਸੀਤ ਲਹਿਰ ਨੇ ਸਾਰਾ ਦਿਨ ਠੰਡ ਬਣਾਈ ਰੱਖੀ। ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿਚ 5 ਡਿਗਰੀ ਦੀ ਕਮੀ ਦਰਜ ਹੋਈ। ਤਾਪਮਾਨ 13 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਦੁੱਖਦਾਈ ਖ਼ਬਰ : ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ

ਘੱਟੋ-ਘੱਟੋ ਤਾਪਮਾਨ ਇਕ ਡਿਗਰੀ ਦੀ ਕਮੀ ਨਾਲ 6 ਡਿਗਰੀ ਰਿਹਾ। ਸ਼ਹਿਰ ਵਿਚ ਇਸ ਸਮੇਂ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਰਿਕਾਰਡ ਕੀਤੀਆਂ ਜਾ ਰਹੀਆਂ ਹਨ। ਵਿਭਾਗ ਮੁਤਾਬਕ 25 ਤੋਂ 27 ਜਨਵਰੀ ਦੇ ਦਰਮਿਆਨ ਪੱਛਮੀ ਪੌਣਾਂ ਸਰਗਰਮ ਹੋ ਰਹੀਆਂ ਹਨ ਪਰ ਉਹ ਕਿੰਨੀਆਂ ਮਜ਼ਬੂਤ ਹਨ, ਅਜੇ ਕੁਝ ਨਹੀਂ ਕਿਹਾ ਜਾ ਸਕਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Babita

Content Editor

Related News