ਕੋਡ ਆਫ ਕੰਡਕਟ ਲਾਗੂ ਹੁੰਦੇ ਹੀ ਸਿਆਸੀ ਪਾਰਟੀਆਂ ਦੇ ਨਾਜਾਇਜ਼ ਹੋਰਡਿੰਗ ਹਟਾਉਣ ਫੀਲਡ ’ਚ ਉਤਰੀ ਟੀਮ
Sunday, Mar 17, 2024 - 10:50 AM (IST)
ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਲਈ ਸ਼ਡਿਊਲ ਦੇ ਐਲਾਨ ਦੇ ਨਾਲ ਕੋਡ ਆਫ ਕੰਡਕਟ ਲਾਗੂ ਹੁੰਦੇ ਹੀ ਨਗਰ ਨਿਗਮ ਦੀ ਟੀਮ ਸਿਆਸੀ ਪਾਰਟੀਆਂ ਦੇ ਨਾਜਾਇਜ਼ ਹੋਰਡਿੰਗ ਹਟਾਉਣ ਲਈ ਫੀਲਡ ’ਚ ਉਤਰੀ। ਇਸ ਦੌਰਾਨ ਵਿਰੋਧੀਆਂ ਦੇ ਨਾਲ ਸੱਤਾ ਪੱਖ ਦੇ ਨੇਤਾਵਾਂ ਦੀਆਂ ਫੋਟੋਆਂ ਵਾਲੇ ਸਿਆਸੀ ਅਤੇ ਧਾਰਮਿਕ ਹੋਰਡਿੰਗ ਵੀ ਉਤਾਰ ਦਿੱਤੇ ਗਏ ਹਨ, ਜਦੋਂਕਿ ਇਸ ਤੋਂ ਪਹਿਲਾਂ ਵਿਰੋਧੀਆਂ ਦੇ ਹੋਰਡਿੰਗ ਇਸ ਲਈ ਹਟਾਏ ਜਾਂਦੇ ਸੀ ਕਿ ਉਨ੍ਹਾਂ ਵੱਲੋਂ ਸੱਤਾ ਪੱਖ ਦੇ ਨੇਤਾਵਾਂ ਦੇ ਹੋਰਡਿੰਗ ਹਟਾਉਣ ਦਾ ਹਵਾਲਾ ਦਿੰਦੇ ਹੋਏ ਵਿਰੋਧ ਕੀਤਾ ਜਾਂਦਾ ਸੀ ਪਰ ਹੁਣ ਸਾਰਿਆਂ ਨੂੰ ਹੋਰਡਿੰਗ ਹਟਾਉਣ ਲਈ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਦੀ ਰੈਗੂਲਰ ਰਿਪੋਰਟ ਡੀ. ਸੀ. ਨੂੰ ਭੇਜੀ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਗੂੰਜੀਆਂ ਕਿਲਕਾਰੀਆਂ, ਮਾਤਾ ਚਰਨ ਕੌਰ ਨੇ ਦਿੱਤਾ ਬੇਟੇ ਨੂੰ ਜਨਮ (ਵੀਡੀਓ)
ਜ਼ੋਨ ਬੀ ਦੇ ਏਰੀਏ ’ਚ ਭਾਜਪਾ ਨੇਤਾ ਦੇ ਵਿਰੋਧ ਦੀ ਵਜ੍ਹਾ ਨਾਲ ਹੋਇਆ ਹੰਗਾਮਾ
ਭਾਵੇਂ ਨਗਰ ਨਿਗਮ ਵੱਲੋਂ ਸਿਆਸੀ ਪਾਰਟੀਆਂ ਦੇ ਹੋਰਡਿੰਗ ਹਟਾਉਣ ਲਈ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਪਰ ਇਸ ਦੌਰਾਨ ਭਾਜਪਾ ਨੇਤਾ ਵੱਲੋਂ ਪਿਕ ਐਂਡ ਚੂਜ਼ ਤਹਿਤ ਕਾਰਵਾਈ ਕਰਨ ਦੇ ਦੋਸ਼ ਲਾਉਂਦੇ ਹੋਏ ਕੀਤੇ ਵਿਰੋਧ ਦੀ ਵਜ੍ਹਾ ਨਾਲ ਜ਼ੋਨ ਬੀ ਦੇ ਏਰੀਏ ’ਚ ਕਾਫੀ ਹੰਗਾਮਾ ਹੋਇਆ।
ਇਹ ਵੀ ਪੜ੍ਹੋ : ਪੰਜਾਬ 'ਚ AAP ਸਰਕਾਰ ਦੇ 2 ਸਾਲ ਪੂਰੇ, CM ਮਾਨ ਗੁਰਦੁਆਰਾ ਸਾਹਿਬ ਵਿਖੇ ਟੇਕਣਗੇ ਮੱਥਾ
ਇਸ ਸਬੰਧ ’ਚ ਤਹਿਬਾਜ਼ਾਰੀ ਵਿੰਗ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਈਸਾ ਨਗਰ ਪੁਲੀ ਦੇ ਨੇੜੇ ਹੋਰਡਿੰਗ ਹਟਾਉਣ ਦਾ ਸਾਬਕਾ ਕੌਂਸਲਰ ਅਤੇ ਉਨ੍ਹਾਂ ਦੇ ਬੇਟੇ ਨੇ ਵਿਰੋਧ ਕੀਤਾ ਅਤੇ ਹੱਥੋਪਾਈ ਕੀਤੀ ਗਈ, ਜਿਸ ਨੂੰ ਲੈ ਕੇ ਸੂਚਨਾ ਮਿਲਣ ’ਤੇ ਪੁਲਸ ਵੀ ਮੌਕੇ ’ਤੇ ਪੁੱਜ ਗਈ ਅਤੇ ਜਿਨ੍ਹਾਂ ਨੂੰ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਹੋਰਡਿੰਗ ਹਟਾਉਣ ਦੀ ਕਾਰਵਾਈ ਕੀਤੀ ਵੀਡੀਓਗ੍ਰਾਫੀ ਲਈ ਰੱਖੇ ਗਏ ਕੈਮਰੇ ਦੀ ਚਿਪ ਕੱਢਵਾਉਣ ਦੇ ਦੋਸ਼ ’ਚ ਸ਼ਿਕਾਇਤ ਦੇਣ ਦੀ ਗੱਲ ਕਹੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8