''ਨਾਰੀਅਲ ਪਾਣੀ'' ਤੇ ''ਹਦਵਾਣਿਆਂ'' ਲਈ ਹੋਵੇਗੀ ਸਾਈਟਾਂ ਦੀ ਅਲਾਟਮੈਂਟ

06/10/2019 9:32:11 AM

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਨਗਰ ਨਿਗਮ ਵਲੋਂ ਸ਼ਹਿਰ 'ਚ ਨਾਰੀਅਲ ਪਾਣੀ ਅਤੇ ਹਦਵਾਣਿਆਂਦੀ ਵਿਕਰੀ ਲਈ 37 ਸਾਈਟਾਂ ਦੀ ਅਲਾਟਮੈਂਟ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੀ ਨਿਗਮ ਸ਼ਹਿਰ 'ਚ ਨਾਜਾਇਜ਼ ਬੈਠੇ ਵੈਂਡਰਾਂ ਖਿਲਾਫ ਕਾਰਵਾਈ ਸ਼ੁਰੂ ਕਰੇਗਾ। ਨਿਗਮ ਨੇ ਪਿਛਲੇ ਸਾਲ ਇਸ ਦੇ ਲਈ ਸਾਈਟਾਂ ਅਲਾਟ ਕੀਤੀਆਂ ਸਨ, ਜਿਸ ਦਾ ਸਮਾਂ ਹੁਣ ਪੂਰਾ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਕਈ ਵੈਂਡਰ ਨਾਜਾਇਜ਼ ਤੌਰ 'ਤੇ ਬੈਠੇ ਹੋਏ ਹਨ।

ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਜਿਨ੍ਹਾਂ ਵੈਂਡਰਾਂ ਨੂੰ ਉਨ੍ਹਾਂ ਨੇ ਸਾਈਟਾਂ ਅਲਾਟ ਕੀਤੀਆਂ ਸਨ, ਉਨ੍ਹਾਂ ਦਾ ਸਮਾਂ ਪੂਰਾ ਹੋ ਚੁੱਕਾ ਹੈ। ਇਹੀ ਕਾਰਨ ਹੈ ਕਿ ਹੁਣ ਉਹ ਨਵੇਂ ਸਿਰੇ ਤੋਂ ਇਨ੍ਹਾਂ ਸਾਈਟਾਂ ਦੀ ਅਲਾਟਮੈਂਟ ਕਰਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਅਧਿਕਾਰਤ ਵੈਂਡਰ ਨਾਜਾਇਜ਼ ਤਰੀਕੇ ਨਾਲ ਬੈਠੇ ਹਨ, ਜਿਨ੍ਹਾਂ ਦੇ ਖਿਲਾਫ ਅਲਾਟਮੈਂਟ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।


Babita

Content Editor

Related News