ਟਰੇਨ ''ਚ ਯਾਤਰੀ ਨੂੰ ਖਾਣੇ ਨਾਲ ਪਰੋਸਿਆ ਕਾਕਰੋਚ

Sunday, Aug 13, 2017 - 07:11 AM (IST)

ਟਰੇਨ ''ਚ ਯਾਤਰੀ ਨੂੰ ਖਾਣੇ ਨਾਲ ਪਰੋਸਿਆ ਕਾਕਰੋਚ

ਲੁਧਿਆਣਾ, (ਵਿਪਨ)- ਟਰੇਨ ਵਿਚ ਯਾਤਰੀਆਂ ਨੂੰ ਉਪਲਬਧ ਕਰਵਾਏ ਜਾਣ ਵਾਲੇ ਖੁਰਾਕੀ ਪਦਾਰਥਾਂ ਦੀ ਗੁਣਵੱਤਾ ਨੂੰ ਸੁਧਾਰਨ ਲਈ ਰੇਲਵੇ ਪ੍ਰਸ਼ਾਸਨ ਭਰਪੂਰ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਦੌਰਾਨ ਇਕ ਯਾਤਰੀ ਨੇ ਨਵੀਂ ਦਿੱਲੀ ਤੋਂ ਜੰਮੂ ਜਾਣ ਵਾਲੀ ਰਾਜਧਾਨੀ ਐਕਸਪ੍ਰੈੱਸ ਟਰੇਨ ਵਿਚ ਆਰਡਰ ਕੀਤੇ ਗਏ ਖਾਣੇ ਦੇ ਨਾਲ ਉਸ ਨੂੰ ਕਾਕਰੋਚ ਪਰੋਸੇ ਜਾਣ ਦੀ ਸ਼ਿਕਾਇਤ ਰੇਲ ਮੰਤਰੀ ਨੂੰ ਟਵੀਟ ਕਰ ਕੇ ਦਿੱਤੀ ਹੈ। 
ਦੇਸ਼ ਦੇ ਨਿਯੰਤਰਕ ਤੇ ਮਹਾਲੇਖਾ ਨਿਰੀਖਕ (ਕੈਗ) ਵੱਲੋਂ ਟਰੇਨਾਂ ਵਿਚ ਸਰਵ ਕੀਤੇ ਜਾਣ ਵਾਲੇ ਖੁਰਾਕੀ ਪਦਾਰਥਾਂ ਦੀ ਗੁਣਵੱਤਾ ਨੂੰ ਘਟੀਆ ਦੱਸ ਕੇ ਪੇਸ਼ ਕੀਤੀ ਗਈ ਰਿਪੋਰਟ ਤੋਂ ਬਾਅਦ ਹਰਕਤ ਵਿਚ ਆਏ ਰੇਲਵੇ ਮੰਤਰਾਲੇ ਵੱਲੋਂ ਇਸ ਦਿਸ਼ਾ ਵਿਚ ਸੁਧਾਰ ਕਰਨ ਲਈ ਕਈ ਨਿਯਮਾਂ ਵਿਚ ਬਦਲਾਅ ਕੀਤੇ ਜਾ ਰਹੇ ਹਨ ਅਤੇ ਰੋਜ਼ਾਨਾ ਕਈ ਨਵੀਆਂ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਹਨ ਪਰ ਇਨ੍ਹਾਂ ਸਾਰਿਆਂ ਵਿਚਕਾਰ ਨਵੀਂ ਦਿੱਲੀ ਤੋਂ ਜੰਮੂ ਜਾਣ ਵਾਲੀ ਟਰੇਨ ਨੰ. 12425 ਰਾਜਧਾਨੀ ਐਕਸਪ੍ਰੈੱਸ ਵਿਚ ਸਵਾਰ ਸੁਨੀਲ ਰੈਣਾ ਨਾਮਕ ਯਾਤਰੀ ਨੇ ਰੇਲ ਮੰਤਰੀ ਨੂੰ ਟਵੀਟ ਕਰ ਕੇ ਉਸ ਵੱਲੋਂ ਟਰੇਨ ਵਿਚ ਆਰਡਰ ਕੀਤੇ ਗਏ ਖਾਣੇ ਦੇ ਨਾਲ ਟ੍ਰੇਅ ਵਿਚ ਕਾਕਰੋਚ ਵੀ ਭਰੋਸ ਦਿੱਤੇ ਜਾਣ ਦੀ ਸ਼ਿਕਾਇਤ ਦਿੱਤੀ ਹੈ।
ਇਸ 'ਤੇ ਰੇਲਵੇ ਮੁੱਖ ਦਫਤਰ ਤੋਂ ਸੀ. ਸੀ. ਐੱਮ. ਨੇ ਲੁਧਿਆਣਾ ਸਟੇਸ਼ਨ 'ਤੇ ਸੀ. ਐੱਮ. ਆਈ. ਅਜੇਪਾਲ ਸਿੰਘ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਕੀਤੇ, ਜਿਸ ਕਾਰਨ ਸੀ. ਐੱਮ. ਆਈ. ਵੱਲੋਂ ਟਰੇਨ ਨੂੰ ਚੈੱਕ ਕਰ ਕੇ ਯਾਤਰੀ ਦੀ ਸ਼ਿਕਾਇਤ ਸਹੀ ਪਾਏ ਜਾਣ 'ਤੇ ਕਾਰਵਾਈ ਲਈ ਰਿਪੋਰਟ ਬਣਾ ਕੇ ਸੀਨੀਅਰ ਡੀ. ਸੀ. ਐੱਮ. ਨੂੰ ਮੰਡਲ ਦਫਤਰ ਭੇਜ ਦਿੱਤੀ ਹੈ।


Related News