ਜਲੰਧਰ ਦਾ ਇਹ ਮਸ਼ਹੂਰ ਰੈਸਟੋਰੈਂਟ ਵਿਵਾਦਾਂ ''ਚ ਘਿਰਿਆ, ਡੋਸੇ ''ਚੋਂ ਨਿਕਲਿਆ ਕਾਕਰੋਚ, ਹੋਇਆ ਹੰਗਾਮਾ

Thursday, Feb 01, 2024 - 07:00 PM (IST)

ਜਲੰਧਰ ਦਾ ਇਹ ਮਸ਼ਹੂਰ ਰੈਸਟੋਰੈਂਟ ਵਿਵਾਦਾਂ ''ਚ ਘਿਰਿਆ, ਡੋਸੇ ''ਚੋਂ ਨਿਕਲਿਆ ਕਾਕਰੋਚ, ਹੋਇਆ ਹੰਗਾਮਾ

ਜਲੰਧਰ- ਜਲੰਧਰ ਸ਼ਹਿਰ ਦੇ ਕੂਲ ਰੋਡ 'ਤੇ ਸਥਿਤ ਰੈਸਟੋਰੈਂਟ 'ਵਰਿੰਦਾਵਨ' ਵਿਵਾਦਾਂ 'ਚ ਘਿਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਰੈਸਟੋਰੈਂਟ 'ਚ ਡੋਸਾ ਖਾਣ ਆਏ ਇਕ ਪਰਿਵਾਰ ਦੇ ਖਾਣੇ 'ਚੋਂ ਕਾਕਰੋਚ ਨਿਕਲਣ 'ਤੇ ਕਾਫ਼ੀ ਹੰਗਾਮਾ ਹੋ ਗਿਆ। ਦਰਅਸਲ ਰੈਸਟੋਰੈਂਟ ਵਿਚ ਪਰਿਵਾਰ ਨੇ ਆਉਂਦੇ ਹੀ ਡੋਸਾ ਖਾਣ ਦਾ ਆਰਡਰ ਦਿੱਤਾ ਅਤੇ ਜਿਵੇਂ ਹੀ ਪਰਿਵਾਰ ਵਾਲੇ ਡੋਸੇ ਨੂੰ ਖਾਣ ਲੱਗੇ ਤਾਂ ਉਸ ਵਿਚੋਂ ਇਕ ਕਾਕਰੇਚ ਨਿਕਲ ਗਿਆ, ਜਿਸ ਤੋਂ ਬਾਅਦ ਗਾਹਕਾਂ ਵੱਲੋਂ ਕਾਫ਼ੀ ਹੰਗਾਮਾ ਕੀਤਾ ਗਿਆ। ਡੋਸਾ ਖਾਣ ਆਏ ਗ੍ਰਾਹਕ ਨੇ ਦੋਸ਼ ਲਗਾਇਆ ਹੈ ਕਿ ਜਿਵੇਂ ਹੀ ਉਹ ਡੋਸਾ ਖਾਣ ਲੱਗਾ ਤਾਂ ਉਸ ਵਿਚ ਇਕ ਕਾਕਰੋਚ ਨਜ਼ਰ ਆਇਆ, ਜਿਸ ਤੋਂ ਬਾਅਦ ਉਸ ਨੇ ਇਸ ਬਾਰੇ ਰੈਸਟੋਰੈਂਟ ਦੇ ਸਟਾਫ਼ ਨੂੰ ਬੁਲਾਇਆ, ਜਿਨ੍ਹਾਂ ਨੇ ਆਪਣੀ ਗਲਤੀ ਮੰਨ ਲਈ। ਕਾਕਰੋਚ ਮਿਲਣ 'ਤੇ ਗਾਹਕਾਂ ਨੇ ਹੰਗਾਮਾ ਮਚਾ ਦਿੱਤਾ ਅਤੇ ਇਸ ਦੀ ਸੂਚਨਾ ਰੈਸਟੋਰੈਂਟ ਮਾਲਕ ਅਤੇ ਪੁਲਸ ਨੂੰ ਦਿੱਤੀ ਗਈ।

ਗਾਹਕ ਨੇ ਦੱਸਿਆ ਕਿ ਜਦੋਂ ਉਸ ਨੇ ਰੈਸਟੋਰੈਂਟ ਦੀ ਰਸੋਈ ਦੀ ਜਾਂਚ ਕੀਤੀ ਤਾਂ ਉਸ ਵਿੱਚ ਵੀ ਕਾਫ਼ੀ ਗੰਦਗੀ ਸੀ। ਗਾਹਕ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਇਸ ਰੈਸਟੋਰੈਂਟ 'ਚ ਡੋਸਾ ਖਾਣ ਲਈ ਆ ਰਿਹਾ ਹੈ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ ਪਰ ਇਸ ਵਾਰ ਰੈਸਟੋਰੈਂਟ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।  ਗਾਹਕ ਨੇ ਦੱਸਿਆ ਕਿ ਉਨ੍ਹਾਂ ਦੇ ਖਾਣੇ ਦੇ ਸੈਂਪਲ ਚੈੱਕ ਕੀਤੇ ਜਾਣ ਅਤੇ ਰੈਸਟੋਰੈਂਟ ਦੇ ਅੰਦਰ ਪੂਰੀ ਚੈਕਿੰਗ ਕੀਤੀ ਜਾਵੇ। ਅਜਿਹੇ ਰੈਸਟੋਰੈਂਟ ਹਮੇਸ਼ਾ ਆਪਣੇ ਮੁਨਾਫ਼ੇ ਬਾਰੇ ਸੋਚਦੇ ਹਨ ਅਤੇ ਗਾਹਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਪੀੜਤ ਗਾਹਕ ਨੇ ਰੈਸਟੋਰੈਂਟ ਦੇ ਸਟਾਫ਼ 'ਤੇ ਗਲਤ ਵਿਵਹਾਰ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਰੈਸਟੋਰੈਂਟ ਦੇ ਸਟਾਫ਼ ਨੇ ਇਸ ਮਾਮਲੇ 'ਤੇ ਮੀਡੀਆ ਨੂੰ ਬੁਲਾਉਣ ਤੋਂ ਵੀ ਇਨਕਾਰ ਕਰ ਦਿੱਤਾ, ਤਾਂ ਜੋ ਰੈਸਟੋਰੈਂਟ ਦੀ ਬਦਨਾਮੀ ਨਾ ਹੋਵੇ। ਪੀੜਤ ਨੇ ਕਿਹਾ ਕਿ ਉਹ ਉਕਤ ਰੈਸਟੋਰੈਂਟ ਦੇ ਮਾਲਕ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਉਕਤ ਰੈਸਟੋਰੈਂਟ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਮੋਹਾਲੀ 'ਚ ਮੀਂਹ ਨਾਲ ਭਾਰੀ ਗੜ੍ਹੇਮਾਰੀ, ਤਸਵੀਰਾਂ 'ਚ ਦੇਖੋ ਕੀ ਬਣੇ ਹਾਲਾਤ

ਇਸ ਮਾਮਲੇ ਨੂੰ ਲੈ ਕੇ ਰੈਸਟੋਰੈਂਟ ਮਾਲਕ ਦੀ ਬੇਟੀ ਨੇ ਮੌਕੇ 'ਤੇ ਪਹੁੰਚ ਕੇ ਗਾਹਕ ਤੋਂ ਮੁਆਫ਼ੀ ਮੰਗੀ। ਮਾਲਕ ਦਾ ਕਹਿਣਾ ਹੈ ਕਿ ਉਸ ਨੂੰ ਸਟਾਫ਼ ਦਾ ਫੋਨ ਆਇਆ ਕਿ ਕੌਫ਼ੀ 'ਚੋਂ ਕਾਕਰੋਚ ਨਿਕਲੇ ਹਨ, ਜਿਸ ਤੋਂ ਬਾਅਦ ਉਹ ਦੁਕਾਨ 'ਤੇ ਪਹੁੰਚੀ। ਰੈਸਟੋਰੈਂਟ ਮਾਲਕ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਜਾਂਚ ਦੌਰਾਨ ਜੇਕਰ ਕੋਈ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਉਹ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਾਡੇ ਰੈਸਟੋਰੈਂਟ ਵਿੱਚ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਅਤੇ ਉਂਝ ਵੀ ਉਨ੍ਹਾਂ ਕੋਲ ਕਾਕਰੋਚ ਨਿਕਲਣ ਦਾ ਕੋਈ ਸਬੂਤ ਜਾਂ ਵੀਡੀਓ ਨਹੀਂ ਹੈ ਪਰ ਇਸ ਦੇ ਬਾਵਜੂਦ ਗਾਹਕ ਬਿਨਾਂ ਕਿਸੇ ਕਾਰਨ ਹੰਗਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਰੈਸਟੋਰੈਂਟ ਨੂੰ ਬਿਨਾਂ ਕਿਸੇ ਸਬੂਤ ਦੇ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨਾਲ ਉਨ੍ਹਾਂ ਦਾ ਪੁਰਾਣਾ ਕੇਸ ਚੱਲ ਰਿਹਾ ਹੈ, ਹੋ ਸਕਦਾ ਹੈ ਇਹ ਉਨ੍ਹਾਂ ਦੀ ਹਰਕਤ ਹੋਵੇ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਕਤ ਰੈਸਟੋਰੈਂਟ ਦੀ ਬਾਰੀਕੀ ਨਾਲ ਚੈਕਿੰਗ ਕੀਤੀ, ਪਰ ਅਜਿਹਾ ਕੁਝ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ: ਅਮਰੀਕੀ ਸਿਟੀਜ਼ਨ ਔਰਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਜ਼ਿਸ਼ ਤਹਿਤ ਸਹੁਰਿਆਂ ਨੇ ਕੀਤਾ ਕਤਲ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News