ਅੱਜ ਰੋਪੜ ਥਰਮਲ ਪਲਾਂਟ ਪਹੁੰਚੇਗੀ ਕੋਲੇ ਦੀ ਗੱਡੀ, CM ਭਗਵੰਤ ਮਾਨ ਜਾਣਗੇ ਰੋਪੜ

Friday, Dec 16, 2022 - 10:42 AM (IST)

ਅੱਜ ਰੋਪੜ ਥਰਮਲ ਪਲਾਂਟ ਪਹੁੰਚੇਗੀ ਕੋਲੇ ਦੀ ਗੱਡੀ, CM ਭਗਵੰਤ ਮਾਨ ਜਾਣਗੇ ਰੋਪੜ

ਰੋਪੜ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਅੱਜ ਰੋਪੜ ਦੇ ਦੌਰੇ 'ਤੇ ਪਹੁੰਚ ਰਹੇ ਹਨ। ਦਰਅਸਲ ਅੱਜ ਕੋਲੇ ਦੀ ਗੱਡੀ ਪੰਜਾਬ ਪਹੁੰਚ ਰਹੀ ਹੈ। ਇਹ ਗੱਡੀ ਪਛਵਾੜਾ ਤੋਂ ਰੋਪੜ ਦੇ ਥਰਮਲ ਪਲਾਂਟ ਵਿਚ ਪਹੁੰਚ ਰਹੀ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਝਾਰਖੰਡ ਦੇ ਪਛਵਾੜਾ ਵਿਚ ਪੰਜਾਬ ਦੀ ਕੋਲ ਖਾਣ ਸ਼ੁਰੂ ਕੀਤੀ ਗਈ ਸੀ। ਇਹ ਗੱਡੀ ਤਕਰੀਬਨ 8 ਸਾਲਾਂ ਦੀ ਉਡੀਕ ਤੋਂ ਬਾਅਦ ਅੱਜ ਝਾਰਖੰਡ ਦੇ ਪਛਵਾੜਆ ਕੋਲ ਮਾਈਨ ਤੋਂ ਪੰਜਾਬ ਪਹੁੰਚ ਰਹੀ ਹੈ। 8 ਸਾਲਾ ਦੇ ਵਕਫ਼ੇ ਮਗਰੋਂ ਪੰਜਾਬ ਨੂੰ ਪਛਵਾੜਾ ਕੋਲੇ ਦੀ ਖਾਣ ਦਾ ਪਹਿਲਾ ਰੇਲਵੇ ਟਰੈਕ ਮਿਲਣ ਜਾ ਰਿਹਾ ਹੈ, ਜੋ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਅਲਾਟ ਕੀਤਾ ਗਿਆ ਸੀ। ਇਹ ਸੂਬੇ ਨੂੰ ਲਗਭਗ ਹਰ ਸਾਲ 1000 ਕਰੋੜ ਰੁਪਏ ਦੀ ਬਚਤ ਕਰਨ ਅਤੇ ਕੋਲ ਇੰਡੀਆ ਲਿਮਟਿਡ ਤੋਂ ਕੋਲੇ ਦੀ ਸੀਮਤ ਸਪਲਾਈ 'ਤੇ ਨਿਰਭਤਾ ਨੂੰ ਖ਼ਤਮ ਕਰਨ ਵਿਚ ਮਦਦ ਕਰੇਗਾ। 

ਇਹ ਵੀ ਪੜ੍ਹੋ :  ਨਸ਼ੇ ਨੇ ਉਜਾੜਿਆ ਘਰ, ਭੂਆ ਕੋਲ ਆਏ ਨੌਜਵਾਨ ਨੇ ਫੁੱਫੜ ਨਾਲ ਲਈ ਨਸ਼ੇ ਦੀ ਓਵਰਡੋਜ਼, ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News