CM ਮਾਨ ਨੇ ਪੁੰਛ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
Friday, Apr 21, 2023 - 10:33 AM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁੰਛ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਰਾਸ਼ਟਰੀ ਰਾਈਫਲਜ਼ ਦੇ 5 ਜਵਾਨ ਸ਼ਹੀਦ ਹੋ ਗਏ ਹਨ। ਇਨ੍ਹਾਂ 'ਚ 4 ਜਵਾਨ ਪੰਜਾਬ ਤੋਂ ਸਨ, ਜੋ ਕਿ ਅੱਤਵਾਦੀ ਹਮਲੇ 'ਚ ਸ਼ਹੀਦ ਹੋ ਗਏ। ਸਰਹੱਦਾਂ ਦੇ ਰਖਵਾਲੇ ਅਮਰ ਰਹਿਣ। ਉਨ੍ਹਾਂ ਨੇ ਅਰਦਾਸ ਕੀਤੀ ਕਿ ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ਣ। ਪ੍ਰਣਾਮ ਸ਼ਹੀਦਾਂ ਨੂੰ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਰਾਜਪੁਰਾ ਤੋਂ ਪਿੰਜੌਰ ਤੱਕ ਦੌੜੇਗੀ Metro, ਪੰਜਾਬ-ਹਰਿਆਣਾ ਨੇ ਭਰੀ ਹਾਮੀ
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁੰਛ 'ਚ ਵੀਰਵਾਰ ਨੂੰ ਇਕ ਅੱਤਵਾਦੀ ਹਮਲੇ ਤੋਂ ਬਾਅਦ ਫ਼ੌਜ ਦੇ ਵਾਹਨ 'ਚ ਅੱਗ ਲੱਗਣ ਕਾਰਨ 5 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ 'ਚੋਂ 4 ਜਵਾਨ ਪੰਜਾਬ ਨਾਲ ਸਬੰਧਿਤ ਸਨ।
ਇਹ ਵੀ ਪੜ੍ਹੋ : ਬੱਚੇ ਦੀਆਂ ਕਿਲਕਾਰੀਆਂ ਗੂੰਜਣ ਤੋਂ ਪਹਿਲਾਂ ਹੀ ਹੋ ਗਿਆ ਇਹ ਸਭ, ਪਤੀ-ਪਤਨੀ ਨੂੰ ਕੀ ਪਤਾ ਸੀ ਕਿ..
ਇਸ ਹਮਲੇ 'ਚ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਪਾਇਲ ਨਾਲ ਸਬੰਧਿਤ ਦੋਰਾਹਾ ਨੇੜਲੇ ਪਿੰਡ ਚਣਕੋਈਆਂ ਕਲਾਂ ਦਾ ਫ਼ੌਜੀ ਜਵਾਨ ਮਨਦੀਪ ਸਿੰਘ (39) ਸਪੁੱਤਰ ਸਾਬਕਾ ਸਰਪੰਚ ਸਵ. ਰੂਪ ਸਿੰਘ ਵੀ ਸ਼ਹੀਦ ਹੋ ਗਿਆ, ਜਿਸ ਦੀ ਪੁਸ਼ਟੀ ਫ਼ੌਜ ਵੱਲੋਂ ਮਨਦੀਪ ਸਿੰਘ ਦੇ ਗ੍ਰਹਿ ਵੇਖੇ ਫੋਨ ਕਰਕੇ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ