CM ਮਾਨ ਦਾ ਅਕਾਲੀ ਦਲ 'ਤੇ ਤਿੱਖਾ ਹਮਲਾ, ਕਿਹਾ- ਪੰਜਾਬ ਦੇ ਮੁੱਦੇ ਛੱਡ ਕੁਲਚੇ-ਛੋਲਿਆਂ 'ਤੇ ਲੜਨਗੇ

Friday, Oct 27, 2023 - 06:37 PM (IST)

CM ਮਾਨ ਦਾ ਅਕਾਲੀ ਦਲ 'ਤੇ ਤਿੱਖਾ ਹਮਲਾ, ਕਿਹਾ- ਪੰਜਾਬ ਦੇ ਮੁੱਦੇ ਛੱਡ ਕੁਲਚੇ-ਛੋਲਿਆਂ 'ਤੇ ਲੜਨਗੇ

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ 'ਤੇ ਤਿੱਖਾ ਹਮਲਾ ਬੋਲਦਿਆਂ ਨੀਵੇਂ ਪੱਧਰ ਦੀ ਸਿਆਸਤ ਕਰਨ ਦਾ ਇਲਜ਼ਾਮ ਲਾਇਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਿੱਖਾਂ ਲਈ ਮੋਰਚੇ ਲਾਉਣ ਵਾਲੀ ਵੱਡੀ ਪਾਰਟੀ ਅੱਜ ਕੁਲਚੇ ਛੋਲਿਆਂ ਵਰਗੇ ਨੀਵੇਂ ਪੱਧਰ ਦੇ ਮੁੱਦਿਆਂ 'ਤੇ ਸਿਆਸਤ ਕਰ ਰਹੀ ਹੈ ਤੇ ਸਿੰਗਰਾਂ ਦੀਆਂ ਆਵਾਜ਼ਾਂ ਬਦਲ ਕੇ ਗਾਲ੍ਹਾਂ ਕੱਢਣ ‘ਤੇ ਆ ਗਈ ਹੈ।

ਲੁਧਿਆਣਾ ਵਿਖੇ ਨਵੇਂ ਭਰਤੀ ਹੋਏ ਬਲਾਕ ਪ੍ਰਧਾਨਾਂ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਸਮੇਂ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਉਹ ਅਗਲੇ ਦਿਨਾਂ 'ਚ ਹੋਰ ਵੀ ਭਰਤੀਆਂ ਕੱਢਣਗੇ ਤੇ ਪੰਜਾਬੀਆਂ ਨੂੰ ਹੋਰ ਵੀ ਕਈ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਦੇਣ ਵਾਲੇ ਹਨ। ਇਸ ਦੌਰਾਨ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੇਜਰੀਵਾਲ ਵਰਗਾ ਮਿਹਨਤੀ ਤੇ ਇਮਾਨਦਾਰ ਨੇਤਾ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਸਾਲ 2020 'ਚ ਇਕ ਪ੍ਰੋਗਰਾਮ ਦੌਰਾਨ ਦਿੱਲੀ ਦੇ ਲੋਕਾਂ ਨੂੰ ਸ਼ਰੇਆਮ ਕਿਹਾ ਸੀ ਕਿ ਜੇਕਰ ਲੋਕਾਂ ਨੂੰ ਦਿੱਲੀ 'ਚ ਕੀਤੇ ਉਨ੍ਹਾਂ ਦੇ ਕੰਮ ਪਸੰਦ ਹਨ ਤਾਂ ਹੀ ਉਨ੍ਹਾਂ ਨੂੰ ਵੋਟ ਪਾਉਣ, ਨਹੀਂ ਤਾਂ ਨਾ ਪਾਉਣ। ਮਾਨ ਨੇ ਕਿਹਾ ਕਿ ਇੰਨਾ ਕਹਿਣ ਲਈ ਵੀ ਵੱਡਾ ਜਿਗਰਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਪਟਾਕੇ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ

ਮੁੱਖ ਮੰਤਰੀ ਮਾਨ ਨੇ ਅੱਗੇ ਪੰਜਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ 'ਚ ਵੱਡੇ ਪੱਧਰ ਦੀਆਂ ਕੰਪਨੀਆਂ ਨਿਵੇਸ਼ ਕਰ ਰਹੀਆਂ ਹਨ, ਜਿਸ ਕਾਰਨ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਇੱਥੇ ਹੀ ਰੁਜ਼ਗਾਰ ਮਿਲੇਗਾ। ਪੰਜਾਬ ਹੁਣ ਵਿਕਾਸ ਦੀ ਲੀਹੇ ਪੈ ਗਿਆ ਹੈ ਤੇ ਕੁਝ ਸਾਲਾਂ 'ਚ ਹੀ ਪੰਜਾਬ ਅਪਡੇਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਉਨ੍ਹਾਂ ਦਾ ਪਰਿਵਾਰ ਹੈ ਤੇ ਸਿਰਫ਼ ਪਰਿਵਾਰ ਵਾਲੇ ਹੀ ਇਸ ਨੂੰ ਸਮਝ ਅਤੇ ਸੰਭਾਲ ਸਕਦੇ ਹਨ। 

ਇਹ ਵੀ ਪੜ੍ਹੋ : ਔਰਤਾਂ 'ਚ ਬ੍ਰੈਸਟ ਕੈਂਸਰ ਨੂੰ ਲੈ ਕੇ ਨਵਾਂ ਅਧਿਐਨ, ਸਾਹਮਣੇ ਆਇਆ ਹੈਰਾਨੀਜਨਕ ਤੱਥ

1 ਨਵੰਬਰ ਨੂੰ ਹੋ ਰਹੀ ਖੁੱਲ੍ਹੀ ਬਹਿਸ 'ਤੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਬਹਿਸ ਲਈ ਵਿਰੋਧੀ ਪਾਰਟੀਆਂ ਨੂੰ ਬੁਲਾ ਰਹੀ ਹੈ ਤੇ ਉਹ ਉਸ 'ਚ ਨੁਕਸ ਕੱਢ ਰਹੀਆਂ ਹਨ। ਮਾਨ ਨੇ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਹਰ ਕੋਸ਼ਿਸ਼ ਜਾਰੀ ਹੈ, ਪਰ ਸਿਆਸੀ ਵਿਰੋਧੀਆਂ ਨੂੰ ਇਹ ਗੱਲ਼ ਹਜ਼ਮ ਨਹੀਂ ਹੋ ਰਹੀ, ਇਸੇ ਕਰ ਕੇ ਉਹ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਨ ਦੀ ਬਜਾਏ ਬਹਿਸ ਤੋਂ ਭੱਜਣ ਦੇ ਬਹਾਨੇ ਲਗਾ ਰਹੇ ਹਨ। 

ਇਹ ਵੀ ਪੜ੍ਹੋ : ਜਲੰਧਰ ਦੀਆਂ ਕੁੜੀਆਂ ਦੇ ਵਿਆਹ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਅਸਲ ਗੱਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harnek Seechewal

Content Editor

Related News