CM ਭਗਵੰਤ ਮਾਨ ਵੱਲੋਂ 22 ਮਈ ਨੂੰ ਸੰਗਰੂਰ ਵਿਖੇ ਹੋਣ ਵਾਲੀ ਸਾਈਕਲ ਰੈਲੀ ਦੀ ਟੀ-ਸ਼ਰਟ ਰਿਲੀਜ਼

Friday, May 13, 2022 - 01:33 AM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿਖੇ 22 ਮਈ ਨੂੰ ਕਰਵਾਈ ਜਾ ਰਹੀ ਵਿਸ਼ਾਲ ਸਾਈਕਲ ਰੈਲੀ ਦੀ ਆਕਰਸ਼ਕ ਟੀ-ਸ਼ਰਟ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ। ਇਸ ਸਮੇਂ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ ਵੇਨੂੰ ਪ੍ਰਸ਼ਾਦ, ਡੀ. ਜੀ. ਪੀ, ਸ਼੍ਰੀ ਵੀ.ਕੇ ਭਾਵਰਾ, ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸ਼੍ਰੀ ਮਨਦੀਪ ਸਿੰਘ ਸਿੱਧੂ ਵੀ ਹਾਜ਼ਰ ਸਨ।  

ਇਹ ਖ਼ਬਰ ਪੜ੍ਹੋ- ਸੁੰਦਰਗੜ੍ਹ 'ਚ ਬਣ ਰਿਹਾ ਹੈ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ
ਜ਼ਿਕਰਯੋਗ ਹੈ ਕਿ ਇਹ ਸਾਈਕਲ ਰੈਲੀ ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਵੇਗੀ। ਚੰਡੀਗੜ੍ਹ ਵਿਖੇ ਖੁਸ਼ਗਵਾਰ ਮਾਹੌਲ ਵਿਖੇ ਰਿਲੀਜ਼ ਹੋਈ ਟੀ-ਸ਼ਰਟ ਮਗਰੋਂ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸ਼੍ਰੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਜ਼ਿਲਾ ਸੰਗਰੂਰ ਦੇ ਹਜ਼ਾਰਾਂ ਨਿਵਾਸੀਆਂ ਦੀ ਸ਼ਮੂਲੀਅਤ ਨਾਲ ਅਸੀਂ ਜੋ ਸਾਈਕਲ ਰੈਲੀ ਦਾ ਪ੍ਰੋਗਰਾਮ ਉਲੀਕਿਆ ਹੈ ਉਸਦਾ ਮੁੱਖ ਉਦੇਸ਼ ਸਮਾਜ ਨੂੰ ਖੋਖਲਾ ਕਰ ਰਹੇ ਨਸ਼ਿਆਂ ਦਾ ਪੰਜਾਬ ਵਿੱਚੋਂ ਮੁਕੰਮਲ ਸਫਾਇਆ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸਾਈਕਲ ਰੈਲੀ ਨੂੰ ਵੱਡੀ ਗਿਣਤੀ ਲੋਕਾਂ ਦੀ ਸ਼ਮੂਲੀਅਤ ਨਾਲ ਯਾਦਗਾਰੀ ਬਣਾਇਆ ਜਾਵੇਗਾ ਤਾਂ ਜੋ ਘਰ ਘਰ ਤੱਕ ‘ਨਸ਼ਿਆਂ ਵਿਰੁੱਧ ਲੜਾਂਗੇ, ਖੇਡਾਂ ਖੇਡਾਂਗੇ ਤੇ ਪੜਾਂਗੇ’ ਦਾ ਨਾਅਰਾ ਪਹੁੰਚ ਸਕੇ ਅਤੇ ਜ਼ਿਲ੍ਹੇ 'ਚ ਖੇਡ ਤੇ ਅਕਾਦਮਿਕ ਸਭਿਆਚਾਰ ਵੱਡੇ ਪੱਧਰ ’ਤੇ ਉਤਸ਼ਾਹਿਤ ਹੋ ਸਕੇ।

ਇਹ ਖ਼ਬਰ ਪੜ੍ਹੋ-ਇੰਗਲਿਸ਼ ਪ੍ਰੀਮੀਅਰ ਲੀਗ : ਡਿ ਬਰੂਏਨ ਦੇ 4 ਗੋਲਾਂ ਨਾਲ ਮੈਨਚੈਸਟਰ ਸਿਟੀ ਦੀ ਵੱਡੀ ਜਿੱਤ
ਐੱਸ. ਐੱਸ. ਪੀ. ਨੇ ਕਿਹਾ ਕਿ ਸਾਰੇ ਵਰਗਾਂ ਦੇ ਲੋਕ ਇਸ ਸਾਈਕਲ ਰੈਲੀ ਦਾ ਹਿੱਸਾ ਬਣਨਗੇ ਤੇ ਨਸ਼ਿਆਂ ਖਿਲਾਫ਼ ਇਹ ਰੈਲੀ ਜਾਗਰੂਕਤਾ ਦੀ ਇੱਕ ਲੋਕ ਲਹਿਰ ਬਣੇਗੀ ਜਿਸ ਨਾਲ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਨਸ਼ਿਆਂ ਦੇ ਇਸ ਭਿਆਨਕ ਰੋਗ ਦਾ ਪੂਰੀ ਤਰਾਂ ਸਫਾਇਆ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਟੀ ਸ਼ਰਟਾਂ ਸਾਰੇ ਪ੍ਰਤੀਯੋਗੀਆਂ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ। ਐੱਸ.ਐੱਸ.ਪੀ. ਸ਼੍ਰੀ ਸਿੱਧੂ ਨੇ ਕਿਹਾ ਕਿ ‘ਨਸ਼ਿਆਂ ਵਿਰੁੱਧ ਲੜਾਂਗੇ, ਖੇਡਾਂ ਖੇਡਾਂਗੇ ਤੇ ਪੜਾਂਗੇ’ ਦੇ ਨਾਅਰੇ ਹੇਠ ਸਕੂਲੀ ਵਿਦਿਆਰਥੀ, ਨੌਜਵਾਨ ਲੜਕੇ ਲੜਕੀਆਂ ਤੇ ਸਾਈਕਲਿੰਗ ਦੇ ਸ਼ੌਕੀਨ ਪੂਰੇ ਉਤਸ਼ਾਹ ਨਾਲ ਇਸ ਸਾਈਕਲ ਰੈਲੀ ਦਾ ਹਿੱਸਾ ਬਣਨਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Gurdeep Singh

Content Editor

Related News