ਪੰਜਾਬ ਦੇ ਮੰਤਰੀਆਂ ਲਈ CM ਮਾਨ ਵੱਲੋਂ ਨਵੇਂ ਹੁਕਮ ਜਾਰੀ, ਹੁਣ ਮਹਿੰਗੇ ਹੋਟਲਾਂ ''ਚ ਨਹੀਂ ਰੁਕ ਸਕਣਗੇ
Tuesday, Nov 29, 2022 - 04:16 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ. ਆਈ. ਪੀ. ਕਲਚਰ 'ਤੇ ਰੋਕ ਲਾਉਂਦੇ ਹੋਏ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਅਫ਼ਸਰਾਂ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਮਾਨ ਨੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਹੋਰਨਾਂ ਨੂੰ ਹੁਕਮ ਦਿੱਤੇ ਹਨ ਕਿ ਦੂਜੇ ਸ਼ਹਿਰਾਂ ਤੋਂ ਸਰਕਾਰੀ ਦੌਰੇ ਦੌਰਾਨ ਮਹਿੰਗੇ ਫਾਈਵ ਸਟਾਰ ਹੋਟਲਾਂ 'ਚ ਨਹੀਂ, ਸਗੋਂ ਉਹ ਸਰਕਟ ਹਾਊਸਾਂ ਜਾਂ ਗੈਸਟ ਹਾਊਸਾਂ 'ਚ ਹੀ ਠਹਿਰਨ।
ਇਸ ਨਾਲ ਸਰਕਾਰੀ ਖਜ਼ਾਨੇ 'ਤੇ ਬੋਝ ਘਟੇਗਾ। ਸੂਤਰਾਂ ਦੇ ਮੁਤਾਬਕ ਸਰਕਟ ਹਾਊਸਾਂ ਅਤੇ ਗੈਸਟ ਹਾਊਸਾਂ ਲਈ ਸਰਕਾਰ ਵੱਲੋਂ 50 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਦੱਸਣਯੋਗ ਹੈ ਕਿ ਜਦੋਂ ਵਿਧਾਇਕ ਜਾਂ ਮੰਤਰੀ ਸਰਕਾਰੀ ਦੌਰੇ ਕਰਦੇ ਹਨ ਤਾਂ ਮਹਿੰਗੇ ਹੋਟਲਾਂ 'ਚ ਰੁਕਦੇ ਹਨ।
ਇਹ ਵੀ ਪੜ੍ਹੋ : ਲੁਧਿਆਣਾ : ਟੀਮ ਆਸ਼ੂ ’ਤੇ ਆਏ ਸੰਕਟ ਮਗਰੋਂ ਹੁਣ ਕੌਣ ਸੰਭਾਲੇਗਾ ਸ਼ਹਿਰ ’ਚ ਕਾਂਗਰਸ ਦੀ ਕਮਾਨ?
ਹੋਟਲਾਂ ਦੇ ਬਿੱਲਾਂ ਦਾ ਭੁਗਤਾਨ ਸਰਕਾਰ ਨੂੰ ਕਰਨਾ ਪੈਂਦਾ ਹੈ। ਕਈ ਵਾਰ ਮੰਤਰੀ, ਵਿਧਾਇਕ ਆਪਣੇ ਚਹੇਤਿਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਨਾਲ ਲੈ ਜਾਂਦੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਮ ਲੋਕਾਂ ਲਈ ਵੀ ਗੈਸਟ ਹਾਊਸ ਖੋਲ੍ਹਣ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਲੋਕ ਜਦੋਂ ਗੈਸਟ ਹਾਊਸ ਬੁੱਕ ਕਰਵਾਉਣਗੇ ਤਾਂ ਸਰਕਾਰ ਦਾ ਰੈਵਿਨਿਊ ਵਧੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ