ਫਿਨਲੈਂਡ ਤੋਂ ਵਾਪਸ ਆਏ ਅਧਿਆਪਕਾਂ ਨੂੰ ਮਿਲੇ CM ਮਾਨ, ਬੋਲੇ-ਜਲਦ ਭੇਜਾਂਗੇ ਦੂਜਾ ਬੈਚ (ਵੀਡੀਓ)
Friday, Dec 13, 2024 - 02:37 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਨਲੈਂਡ ਦੌਰੇ ਤੋਂ ਵਾਪਸ ਆਏ ਅਧਿਆਪਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਅਧਿਆਪਕਾਂ ਤੋਂ ਫਿਨਲੈਂਡ ਦੇ ਤਜ਼ੁਰਬੇ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ। ਅਧਿਆਪਕਾਂ ਨੇ ਕਿਹਾ ਕਿ ਅਸੀਂ ਫਿਨਲੈਂਡ 'ਚ ਮੁੱਖ ਤੌਰ 'ਤੇ ਸਿੱਖਿਆ ਕਿ ਅਸੀਂ ਕਿਵੇਂ ਬੱਚਿਆਂ ਨੂੰ ਸਕੂਲ 'ਚ ਜ਼ਿਆਦਾ ਤੋਂ ਜ਼ਿਆਦਾ ਸਮੇਂ ਲਈ ਉਨ੍ਹਾਂ ਦੇ ਮਨ ਮੁਤਾਬਕ ਰੋਕ ਸਕਦੇ ਹਾਂ, ਜਿਸ ਕਾਰਨ ਉਨ੍ਹਾਂ ਦਾ ਸਕੂਲਾਂ 'ਚ ਮਨ ਲੱਗੇ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਘਰਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਜਾਰੀ ਹੋ ਗਏ ਸਖ਼ਤ ਹੁਕਮ
ਜੇਕਰ ਬੱਚਿਆਂ ਦਾ ਸਕੂਲਾਂ 'ਚ ਮਨ ਲੱਗੇਗਾ ਤਾਂ ਹੀ ਉਹ ਪੜ੍ਹਨਗੇ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਵਾਰ ਫਿਨਲੈਂਡ ਗਏ ਅਧਿਆਪਕ ਦੀਵਾਲੀ ਆਪਣੇ ਘਰ ਨਹੀਂ ਮਨਾ ਸਕੇ ਪਰ ਇਸ ਵਾਰ ਦੀ ਦੀਵਾਲੀ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਯਾਦ ਰਹੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਜਲਦੀ ਹੀ ਦੂਜਾ ਬੈਚ ਵੀ ਫਿਨਲੈਂਡ ਟ੍ਰੇਨਿੰਗ ਲਈ ਭੇਜਾਂਗੇ। ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦੇ ਇਸ ਕਦਮ ਦੀ ਤਾਰੀਫ਼ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਇਤਿਹਾਸਕ ਹੈ ਅਤੇ ਆਉਣ ਵਾਲੇ ਸਮੇਂ 'ਚ ਅਧਿਆਪਕ ਅਤੇ ਬੱਚੇ ਇਸ ਮੁਹਿੰਮ ਨੂੰ ਯਾਦ ਰੱਖਣਗੇ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਏ ਸਖ਼ਤ ਹੁਕਮ, ਇਸ ਤਾਰੀਖ਼ ਤੱਕ ਰਹਿਣਗੇ ਲਾਗੂ
ਮੁੱਖ ਮੰਤਰੀ ਨੇ ਖ਼ੁਦ ਕੀਤਾ ਸੀ ਰਵਾਨਾ
ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਨੇ ਖ਼ੁਦ ਸਾਰੇ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਫਿਨਲੈਂਡ ਰਵਾਨਾ ਕੀਤਾ ਸੀ। ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਸੀ ਕਿ ਤੁਸੀਂ ਪੰਜਾਬ ਅਤੇ ਦੇਸ਼ ਦਾ ਭਵਿੱਖ ਲਿਖ ਰਹੇ ਹਨ। ਤੁਸੀਂ ਬੱਚਿਆਂ ਦੇ ਹੁਨਰ ਨੂੰ ਨਿਖ਼ਾਰਦੇ ਹੋ ਅਤੇ ਅੱਜ ਦੇ ਸਮੇਂ 'ਚ ਸਿੱਖਿਆ ਸਭ ਤੋਂ ਕੀਮਤੀ ਚੀਜ਼ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8