CM ਮਾਨ ਨੇ ''ਜਗ ਬਾਣੀ'' ਦਾ ਇੰਟਰਵਿਊ ਕੀਤਾ ਟਵੀਟ, ਬਾਜਵਾ ਦੇ ਬਿਆਨ ''ਤੇ ਚੁੱਕੇ ਸਵਾਲ
Wednesday, May 22, 2024 - 06:13 PM (IST)
ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ 'ਜਗ ਬਾਣੀ' ਦਾ ਇੰਟਰਵਿਊ ਸਾਂਝਾ ਕਰਦੇ ਹੋਏ ਵਿਰੋਧੀਆਂ ਨੂੰ ਲੰਮੇ ਹੱਥੀਂ ਲਿਆ ਹੈ। ਮੁੱਖ ਮੰਤਰੀ ਨੇ ਇਸ ਇੰਟਰਵਿਊ ਦੀ ਕਲਿੱਪ ਸਾਂਝੀ ਕਰਦਿਆਂ ਕਿਹਾ ਹੈ ਕਿ ਬਾਜਵਾ ਸਾਹਬ ਦੇ ਮੂੰਹ 'ਚੋਂ ਸੱਚ ਨਿਕਲ ਗਿਆ ਹੈ। ਬਾਜਵਾ ਸਾਹਬ ਹੁਣ ਇਹ ਬਹਾਨਾ ਨਾ ਲਾਇਓ ਕਿ ਇਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਦਰਅਸਲ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਬੀਤੇ ਦਿਨੀਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਇੰਟਰਵਿਊ ਕੀਤਾ ਗਿਆ ਸੀ। ਇਸ ਵਿਚ ਉਨ੍ਹਾਂ ਤੋਂ ਰਵਨੀਤ ਬਿੱਟੂ ਦੇ ਭਾਜਪਾ 'ਚ ਜਾਣ ਦੇ ਕਾਰਣਾਂ ਸੰਬੰਧੀ ਸਵਾਲ ਕੀਤਾ ਗਿਆ ਕਿ ਇਹ ਵੀ ਚਰਚਾ ਚੱਲਦੀ ਹੈ ਕਿ ਸੈਂਟਰ ਡੰਡੇ ਨਾਲ ਜਾਂ ਈ. ਡੀ. ਦਾ ਡਰ ਵਿਖਾ ਕੇ ਲੀਡਰਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਲਈ ਵੱਡੀ ਖ਼ਬਰ, 1000 ਮਹੀਨਾ ਦਿੱਤੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਦੀ ਪਤਨੀ ਦਾ ਵੱਡਾ ਬਿਆਨ
ਇਸ 'ਤੇ ਬਾਜਵਾ ਨੇ ਕਿਹਾ ਕਿ ਰਵਨੀਤ ਬਿੱਟੂ 'ਤੇ ਅਜਿਹਾ ਕੋਈ ਕੇਸ ਨਹੀਂ ਸੀ ਜਿਸ ਵਿਚ ਉਨ੍ਹਾਂ ਨੂੰ ਈ. ਡੀ. ਦਾ ਡਰ ਹੋਵੇ। ਸੈਂਟਰ ਸਰਕਾਰਾਂ ਭਾਵੇਂ ਉਹ ਕਾਂਗਰਸ ਹੀ ਕਿਉਂ ਨਾ ਹੋਵੇ, ਇਹ ਇਹੋ ਜਿਹਾ ਆਗੂ ਲੱਭ ਕੇ ਰੱਖਦੇ ਹਨ ਜਿਸ ਤੋਂ ਕਦੇ ਵੀ ਕਿਸੇ ਵੀ ਸਮੇਂ ਸਿੱਖਾਂ ਦੇ ਖ਼ਿਲਾਫ ਬਿਆਨ ਦਵਾਇਆ ਜਾ ਸਕੇ। ਇਸ ਲਈ ਇਨ੍ਹਾਂ ਨੂੰ ਪੱਗ ਵਾਲੇ ਨੁਮਾਇੰਦੇ ਦੀ ਲੋੜ ਹੁੰਦੀ ਹੈ। ਇਹ ਵੇਖਣ ਵਿਚ ਤਾਂ ਸਿੱਖ ਲੱਗਦਾ ਹੋਵੇ ਪਰ ਉਸ ਦੇ ਕਾਰਨਾਮੇ ਐਂਟੀ ਸਿੱਖ ਹੋਣ। ਉਨ੍ਹਾਂ ਦੇ ਇਸ ਬਿਆਨ 'ਤੇ ਮੁੱਖ ਮੰਤਰੀ ਨੇ ਵਿਅੰਗ ਕਸਦਿਆਂ ਘੇਰਿਆ ਹੈ ਕਿ ਬਾਜਵਾ ਸਾਬ੍ਹ ਸੱਚ ਬੋਲ ਰਹੇ ਹਨ ਭਾਵ ਕਿ ਕਾਂਗਰਸ ਵੀ ਅਜਿਹਾ ਕਰਦੀ ਹੈ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਦੇ ਬਾਵਜੂਦ ਸਕੂਲ ਖੋਲ੍ਹਣ ਵਾਲੇ ਪ੍ਰਾਈਵੇਟ ਸਕੂਲਾਂ 'ਤੇ ਸਰਕਾਰ ਦੀ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8