ਪੰਜਾਬ ਤੋਂ 72 ਪ੍ਰਿੰਸੀਪਲਾਂ ਦੀ ਟੀਮ ਸਿੰਗਾਪੁਰ ਲਈ ਰਵਾਨਾ, CM ਮਾਨ ਨੇ ਦਿਖਾਈ ਹਰੀ ਝੰਡੀ (ਵੀਡੀਓ)

Saturday, Jul 22, 2023 - 11:10 AM (IST)

ਪੰਜਾਬ ਤੋਂ 72 ਪ੍ਰਿੰਸੀਪਲਾਂ ਦੀ ਟੀਮ ਸਿੰਗਾਪੁਰ ਲਈ ਰਵਾਨਾ, CM ਮਾਨ ਨੇ ਦਿਖਾਈ ਹਰੀ ਝੰਡੀ (ਵੀਡੀਓ)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ 72 ਪ੍ਰਿੰਸੀਪਲਾਂ ਦੇ ਬੈਚ ਨੂੰ ਸਿੰਗਾਪੁਰ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉੱਥੇ ਜਾ ਕੇ ਇਹ ਅਧਿਆਪਕ ਪ੍ਰਿੰਸੀਪਲ ਅਕੈਡਮੀ 'ਚ ਸਿਖਲਾਈ ਲੈਣਗੇ। ਇਹ ਪ੍ਰੋਗਰਾਮ 24 ਤੋਂ 28 ਜੁਲਾਈ ਦਾ ਰੱਖਿਆ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡਾ ਮਕਸਦ ਸਿੱਖਿਆ ਨੂੰ ਵਰਲਡ ਕਲਾਸ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਵਧੀਆ ਸਿੱਖਿਆ ਲੈ ਰਹੇ ਹਨ ਅਤੇ ਪੇਰੈਂਟਸ-ਟੀਚਰ ਮੀਟਿੰਗਾਂ ਵੀ ਲਗਾਤਾਰ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਫਿਰ ਜਾਰੀ ਹੋਇਆ Alert, ਜਾਣੋ ਕੀ ਹੈ ਅੱਜ ਦੀ ਤਾਜ਼ਾ Update

ਇਸ ਤੋਂ ਇਲਾਵਾ ਮਾਪਿਆਂ ਨੂੰ ਵੀ ਬੱਚਿਆਂ ਵੱਲ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੰਗਾਪੁਰ ਜਾਣ ਵਾਲੇ ਪ੍ਰਿੰਸੀਪਲ ਜੋ ਵੀ ਸਿੱਖ ਕੇ ਆਉਣਗੇ, ਇੱਥੇ ਆ ਕੇ ਆਪਣੇ ਸਾਥੀਆਂ ਨਾਲ ਸਾਂਝਾ ਕਰਨਗੇ ਤਾਂ ਵਿੱਦਿਆ ਦਾ ਪੱਧਰ ਉੱਚਾ ਹੋਵੇਗਾ। ਸਾਡੇ ਬੱਚਿਆਂ 'ਚ ਟੈਲੈਂਟ ਦੀ ਕਮੀ ਨਹੀਂ, ਸਗੋਂ ਉਸ ਨੂੰ ਨਿਖ਼ਾਰਨ ਦੀ ਲੋੜ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਯੂ. ਪੀ. ਐੱਸ. ਸੀ. ਦੀ ਟ੍ਰੇਨਿੰਗ ਲਈ 8 ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ, ਇਸ ਨੂੰ ਲੈ ਕੇ ਅੱਜ ਮੀਟਿੰਗ ਰੱਖੀ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ 'ਡੇਂਗੂ' ਦੇ ਇੰਨੇ ਜ਼ਿਆਦਾ ਮਰੀਜ਼ ਦੇਖ ਘਬਰਾਏ ਲੋਕ, ਨਿੱਜੀ ਹਸਪਤਾਲ ਵੀ ਲੱਗੇ ਡਰਾਉਣ

ਇਨ੍ਹਾਂ ਸੈਂਟਰਾਂ 'ਚ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਯੂ. ਪੀ. ਐੱਸ. ਸੀ. ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪੁਰਾਣੇ ਕੋਚਾਂ ਦੀ ਕੋਚਿੰਗ ਵੀ ਬੱਚਿਆਂ ਨੂੰ ਦੁਆਵਾਂਗੇ ਤਾਂ ਜੋ ਸਾਡੇ ਬੱਚੇ ਰੈਂਕ ਲੈ ਕੇ ਵੱਡੇ ਅਫ਼ਸਰ ਬਣ ਸਕਣ। ਮੁੱਖ ਮੰਤਰੀ ਮਾਨ ਨੇ ਇਸ ਦੌਰਾਨ ਐੱਸ. ਜੀ. ਪੀ. ਸੀ. 'ਤੇ ਫਿਰ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਜੱਥੇਦਾਰ ਨੇ ਕਿਸੇ ਚੈਨਲ ਦਾ ਨਾਂ ਨਹੀਂ ਲਿਆ। ਐੱਸ. ਜੀ. ਪੀ. ਸੀ. ਯੂ-ਟਿਊਬ 'ਤੇ ਟੈਂਡਰ ਲਾ ਰਹੀ ਹੈ। ਉਨ੍ਹਾਂ ਨੇ ਸਿਰਫ ਪੀ. ਟੀ. ਸੀ. ਪ੍ਰਸਾਰਣ ਲਈ ਕਿਉਂ ਕਿਹਾ। ਐੱਸ. ਜੀ. ਪੀ. ਸੀ. ਇਕ ਹੀ ਚੈਨਲ ਨੂੰ ਕਿਉਂ ਬੇਨਤੀ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News